ਐਸ.ਡੀ.ਐਮ. ਚੇਤਨ ਬੰਗੜ ਲਾਲ ਲਕੀਰ ਦੇ ਅੰਦਰ ਵਾਲੇ ਮਕਾਨ ਮਾਲਕਾਂ ਨੂੰ ਪੱਕੇ ਕਾਰਡ ਦਿੰਦੇ ਹੋਏ।
ਲਾਲ ਲਕੀਰ ਅੰਦਰਲੀਆਂ ਜਾਇਦਾਦਾਂ ਦੇ ਮਾਲਕਾਨਾ ਹੱਕ ਵਾਲੇ ਪੱਕੇ ਕਾਰਡ ਦਿੱਤੇ ਗਏ
ਮੋਰਿੰਡਾ, 8 ਅਕਤੂਬਰ (ਪ੍ਰਿਤਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਰਹਿੰਦੇ ਲੋਕਾਂ ਨੂੰ ’ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਲਾਲ ਲਕੀਰ ਅੰਦਰ ਆਉਂਦੀਆਂ ਜਾਇਦਾਦਾਂ ਦੇ ਕਾਨੂੰਨੀ ਮਾਲਕਾਨਾ ਹੱਕ ਦਿੰਦਿਆਂ ਉਨ੍ਹਾਂ ਦੀ ਜਮੀਨ ਜਾਇਦਾਦ ਦੇ ਪੱਕੇ ਕਾਗਜ਼ਾਤ ( ਪ੍ਰਾਪਰਟੀ ਕਾਰਡ ) ਵੰਡੇ ਗਏ। ਇਸ ਮੁਹਿੰਮ ਤਹਿਤ ਅੱਜ ਪਿੰਡ ਰਾਮਪੁਰ ਮਹਿਰਾਬਪੁਰ ਤੇ ਬੂਥਗੜ੍ਹ ਵਿਖੇ ਐਸ.
ਮੋਰਿੰਡਾ, 8 ਅਕਤੂਬਰ (ਪ੍ਰਿਤਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਰਹਿੰਦੇ ਲੋਕਾਂ ਨੂੰ ’ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਲਾਲ ਲਕੀਰ ਅੰਦਰ ਆਉਂਦੀਆਂ ਜਾਇਦਾਦਾਂ ਦੇ ਕਾਨੂੰਨੀ ਮਾਲਕਾਨਾ ਹੱਕ ਦਿੰਦਿਆਂ ਉਨ੍ਹਾਂ ਦੀ ਜਮੀਨ ਜਾਇਦਾਦ ਦੇ ਪੱਕੇ ਕਾਗਜ਼ਾਤ ( ਪ੍ਰਾਪਰਟੀ ਕਾਰਡ ) ਵੰਡੇ ਗਏ। ਇਸ ਮੁਹਿੰਮ ਤਹਿਤ ਅੱਜ ਪਿੰਡ ਰਾਮਪੁਰ ਮਹਿਰਾਬਪੁਰ ਤੇ ਬੂਥਗੜ੍ਹ ਵਿਖੇ ਐਸ.ਡੀ.ਐਮ ਮੋਰਿੰਡਾ ਸ੍ਰੀ ਚੇਤਨ ਬੰਗੜ ਤੇ ਨਾਇਬ ਤਹਿਸੀਲਦਾਰ ਮਨਪ੍ਰੀਤ ਸਿੰਘ ਵਲੋਂ ਲਾਲ ਲਕੀਰ ਵਾਲੇ ਮਕਾਨਾਂ ਦੇ ਹੱਕ ਦੇਣ ਲਈ ਉਹਨਾਂ ਦੇ ਮਾਲਕਾਂ ਨੂੰ ਕਾਰਡ ਵੰਡੇ ਗਏ। ਇਸ ਮੌਕੇ ਐਸ.ਡੀ.ਐਮ ਚੇਤਨ ਬੰਗੜ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਯੋਜਨਾ ਤਹਿਤ ਲੋਕਾਂ ਨੂੰ ਲੰਮੇ ਸਮੇਂ ਤੋਂ ਆਪਣੀਆਂ ਲਾਲ ਲਕੀਰ ਆਉਂਦੀਆਂ ਜਾਇਦਾਦਾਂ ਦੇ ਮਾਲਕੀ ਹੱਕ ਉਹਨਾਂ ਦੇ ਨਾਮ ਨਹੀਂ ਸਨ, ਹੁਣ ਸਰਕਾਰ ਦੀ ਸਕੀਮ ‘ਮੇਰਾ ਘਰ ਮੇਰੇ ਨਾਮ’ ਤਹਿਤ ਉਹਨਾਂ ਨੀ ਮਾਲਕਾਨਾ ਹੱਕ ਪ੍ਰਾਪਤ ਹੋ ਗਿਆ ਹੈ । ਉਹਨਾਂ ਕਿਹਾ ਕਿ ਹੁਣ ਮਲਕਾਨਾਂ ਹੱਕ ਮਿਲਣ ਨਾਲ ’ਲੋਕ ਆਪਣੇ ਮਕਾਨਾਂ ਜਾਂ ਪ੍ਰਾਪਰਟੀ ’ਤੇ ਬੈਂਕਾਂ ਕੋਲੋ ਲੋਨ ਵਗੈਰਾ ਦੀ ਸਹੂਲਤ ਵੀ ਲੈ ਸਕਦੇ ਹਨ। ਉਹਨਾਂ ਦੱਸਿਆ ਕਿ ਪਿੰਡ ਰਾਮਪੁਰ ਮਹਿਰਾਬ ਤੇ ਬੂਥਗੜ੍ਹ ਵਿਚ ਲਗਭਗ 50 ਲੋਕਾਂ ਨੂੰ ਉਹਨਾਂ ਦੇ ਮਕਾਨਾਂ ਦੇ ਮਾਲਕੀ ਦੇ ਹੱਕ ਦੇ ਕਾਰਡ ਵੰਡੇ ਗਏ ਹਨ ਅਤੇ ਇਹ ਸਿਲਸਲਾ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਸਾਬਕਾ ਚੇਅਰਮੈਨ ਐਨ.ਪੀ ਰਾਣਾ, ਨਿਰਮਲਪ੍ਰੀਤ ਸਿੰਘ ਮੇਹਰਬਾਨ, ਕਾਨੂੰਗੋ ਨਿਰਮਲ ਸਿੰਘ ਬਾਠ, ਅਰਮਨਪ੍ਰੀਤ ਸਿੰਘ ਆਰ.ਸੀ, ਜਸਪ੍ਰੀਤ ਸਿੰਘ ਕਲਸੀ, ਸਰਪੰਚ ਸੰਦੀਪ ਸਿੰਘ, ਹਰਦੀਪ ਸਿੰਘ, ਹਰਜੀਤ ਸਿੰਘ ਜੀਤੀ ਆਦਿ ਹਾਜ਼ਰ ਸਨ।