‘ ਗੁੰਡਾ ’ ਸ਼ਬਦ ’ ਤੇ ਤਕਰਾਰ , ਨੰਗਲ ਕੌਂਸਲ ਦੀ ਮੀਟਿੰਗ ਮੁਲਤਵੀ
ਨੰਗਲ, 8 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)- ਨਗਰ ਕੌਂਸਲ ਨੰਗਲ ਦੀ ਪ੍ਰਧਾਨ ਕਿਰਨ ਬਾਲਾ ਦੀ ਅਗਵਾਈ ਹੇਠ ਹੋਈ ਮੀਟਿੰਗ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਮਹਿਲਾ ਕਾਂਗਰਸੀ ਕੌਂਸਲਰ ਸੋਨੀਆ ਸੈਣੀ ਵਲੋਂ ‘ਗੁੰਡਾ’ ਸ਼ਬਦ ਵਰਤੇ ਜਾਣ ’ਤੇ ਸੱਤਾਧਾਰੀ ਧਿਰ ਦੇ ਕੌਂਸਲਰਾਂ ਨੇ ਇਤਰਾਜ਼ ਜਤਾਇਆ। ਉਨ੍ਹਾਂ ਨੇ ਸੋਨੀਆ ਸੈਣੀ ਤੋਂ ਸਦਨ ਵਿਚ ਮਾਫ਼ੀ ਮੰਗਣ ਦੀ ਮੰਗ ਕੀਤੀ।
ਸ
ਸਨਿਚਰਵਾਰ, 1 ਅਗਸਤ, 2026
09-10-2026
ਨੰਗਲ, 8 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)- ਨਗਰ ਕੌਂਸਲ ਨੰਗਲ ਦੀ ਪ੍ਰਧਾਨ ਕਿਰਨ ਬਾਲਾ ਦੀ ਅਗਵਾਈ ਹੇਠ ਹੋਈ ਮੀਟਿੰਗ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਮਹਿਲਾ ਕਾਂਗਰਸੀ ਕੌਂਸਲਰ ਸੋਨੀਆ ਸੈਣੀ ਵਲੋਂ ‘ਗੁੰਡਾ’ ਸ਼ਬਦ ਵਰਤੇ ਜਾਣ ’ਤੇ ਸੱਤਾਧਾਰੀ ਧਿਰ ਦੇ ਕੌਂਸਲਰਾਂ ਨੇ ਇਤਰਾਜ਼ ਜਤਾਇਆ। ਉਨ੍ਹਾਂ ਨੇ ਸੋਨੀਆ ਸੈਣੀ ਤੋਂ ਸਦਨ ਵਿਚ ਮਾਫ਼ੀ ਮੰਗਣ ਦੀ ਮੰਗ ਕੀਤੀ। ਮਾਫ਼ੀ ਨਾ ਮੰਗੇ ਜਾਣ ’ਤੇ ਕੌਂਸਲ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਹੋਰ ਸੱਤਾਧਾਰੀ ਕੌਂਸਲਰ ਮੀਟਿੰਗ ਤੋਂ ਬਾਹਰ ਚਲੇ ਗਏ, ਜਿਸ ਕਾਰਨ ਪ੍ਰਧਾਨ ਵਲੋਂ ਮੀਟਿੰਗ ਮੁਲਤਵੀ ਕਰ ਦਿੱਤੀ ਗਈ। ਮੀਟਿੰਗ ਦੌਰਾਨ ਸ਼ਿਵਾਲਿਕ ਕਾਲਜ ਆਫ਼ ਫਾਰਮੇਸੀ ਅਤੇ ਸਬੰਧਿਤ ਵਾਰਡ ਦੇ ਵਿਕਾਸ ਕਾਰਜਾਂ ਨਾਲ ਸਬੰਧਿਤ ਮਤੇ ’ਤੇ ਵੀ ਕੌਂਸਲਰਾਂ ਵਿਚਕਾਰ ਸਹਿਮਤੀ ਨਹੀਂ ਬਣੀ। ਭਾਜਪਾ ਕੌਂਸਲਰ ਰਣਜੀਤ ਸਿੰਘ ਲੱਕੀ ਅਤੇ ਮਮਤਾ ਕਪਿਲਾ ਨੇ ਮਤੇ ’ਤੇ ਇਤਰਾਜ਼ ਦਰਜ ਕਰਵਾਇਆ, ਜਦਕਿ ਭਾਜਪਾ ਕੌਂਸਲਰ ਡਾ. ਰਜਿੰਦਰ ਕੁਮਾਰ ਨੇ ਮਤੇ ਦਾ ਸਮਰਥਨ ਕਰਦਿਆਂ ਕਿਹਾ ਕਿ ਉਹ ਵਾਰਡ ਦੇ ਵਿਕਾਸ ਕਾਰਜਾਂ ਦੇ ਹੱਕ ਵਿਚ ਹਨ। ਰਣਜੀਤ ਸਿੰਘ ਲੱਕੀ ਅਤੇ ਮਮਤਾ ਕਪਿਲਾ ਨੇ ਕਿਹਾ ਕਿ ਕੌਂਸਲ ਦੇ ਸੀਮਤ ਵਿੱਤੀ ਸਰੋਤਾਂ ਨੂੰ ਦੇਖਦਿਆਂ ਵੱਡੇ ਵਿਕਾਸ ਮਤਿਆਂ ਦੀ ਲੋੜ ਤੇ ਮਨਜ਼ੂਰੀ ਦੀ ਪ੍ਰਕਿਰਿਆ ਸਪਸ਼ਟ ਹੋਣੀ ਚਾਹੀਦੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਵਿਕਾਸ ਕਾਰਜਾਂ ਦੇ ਵਿਰੋਧੀ ਨਹੀਂ ਹਨ, ਸਗੋਂ ਫ਼ੈਸਲਾ ਲੈਣ ਦੀ ਪ੍ਰਕਿਰਿਆ ਬਾਰੇ ਸਪਸ਼ਟੀਕਰਨ ਚਾਹੁੰਦੇ ਹਨ। ਕਾਂਗਰਸੀ ਕੌਂਸਲਰ ਸੋਨੀਆ ਸੈਣੀ ਤੇ ਲਖਬੀਰ ਲੱਕੀ ਨੇ ਸਮੂ ਹ ਕਾਂਗਰਸੀ ਕੌਂਸਲਰਾਂ ਵਲੋਂ ਇਤਰਾਜ਼ ਦਰਜ ਕਰਵਾਉਂਦਿਆਂ ਕਿਹਾ ਕਿ ਮੌਜੂਦਾ ਏਜੰਡਾ 11 ਸਤੰਬਰ ਨੂੰ ਹੋਈ ਪਿਛਲੀ ਮੀਟਿੰਗ ਦੇ ਏਜੰਡੇ ਨਾਲ ਕਾਫ਼ੀ ਹੱਦ ਤੱਕ ਮਿਲਦਾ ਹੈ ਅਤੇ ਜਿਨ੍ਹਾਂ ਮਤਿਆਂ ’ਤੇ ਪਹਿਲਾਂ ਇਤਰਾਜ਼ ਕੀਤਾ ਗਿਆ ਸੀ, ਉਨ੍ਹਾਂ ’ਤੇ ਉਨ੍ਹਾਂ ਦਾ ਰੁੱਖ ਕਾਇਮ ਹੈ। ਕਾਰਜ ਸਾਧਕ ਅਫ਼ਸਰ ਸੰਗੀਤ ਕੁਮਾਰ ਨੇ ਬਿਜ਼ਨਸ ਬਾਈਲਾਜ਼ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਿਯਮਾਂ ਤਹਿਤ ਕੁੱਝ ਹਾਲਾਤ ਵਿਚ ਮਾਮਲਿਆਂ ’ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ। ਇਸੇ ਦੌਰਾਨ ਸੱਤਾਧਾਰੀ ਕੌਂਸਲਰ ਰਾਜੇਸ਼ ਆਗਰਾ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਰ ਨਾਲ ਸਬੰਧਿਤ ਡਿੱਗੀ ਹੋਈ ਡੰਗੇ ਦੀ ਮੁੜ ਉਸਾਰੀ ਲਈ ਸਹਿਮਤੀ ਮੰਗੀ ਗਈ। ਕਾਂਗਰਸੀ ਕੌਂਸਲਰਾਂ ਨੇ ਕਿਹਾ ਕਿ ਜੇ ਇਹ ਮਾਮਲਾ ਵਿਸ਼ੇਸ਼ ਮੀਟਿੰਗ ਵਿਚ ਲਿਆਂਦਾ ਜਾਂਦਾ ਹੈ ਤਾਂ ਉਹ ਇਸ ’ਤੇ ਸਹਿਮਤੀ ਦੇਣਗੇ। ਨਗਰ ਕੌਂਸਲ ਪ੍ਰਧਾਨ ਕਿਰਨ ਬਾਲਾ ਨੇ ਕਿਹਾ ਕਿ ਸੋਨੀਆ ਸੈਣੀ ਵਲੋਂ ‘ਗੁੰਡਾ’ ਸ਼ਬਦ ਵਰਤੇ ਜਾਣ ’ਤੇ ਸੱਤਾਧਾਰੀ ਕੌਂਸਲਰਾਂ ਨੇ ਇਤਰਾਜ਼ ਕੀਤਾ ਅਤੇ ਉਨ੍ਹਾਂ ਨੂੰ ਸਦਨ ਵਿਚ ਮਾਫ਼ੀ ਮੰਗਣ ਲਈ ਕਿਹਾ ਗਿਆ। ਮਾਫ਼ੀ ਨਾ ਮੰਗੇ ਜਾਣ ਕਾਰਨ ਸ਼ਬਦਾਵਲੀ ਦੇ ਵਿਵਾਦ ਵਿਚਕਾਰ ਮੀਟਿੰਗ ਮੁਲਤਵੀ ਕਰਨੀ ਪਈ।