ਬਾਬਾ ਅਮਰਨਾਥ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਕੁਸ਼ਤੀ ਦੰਗਲ ਕਰਵਾਇਆ ਪਹਿਲਵਾਨ ਭੋਲਾ ਬਾਰਨ ਨੇ ਜਿੱਤਿਆ ਝੰਡੀ ਦੀ ਕੁਸ਼ਤੀ ਦਾ ਮੁਕਾਬਲਾ
ਪੁਰਖਾਲੀ, 8 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)-ਬਾਬਾ ਅਮਰਨਾਥ ਜੀ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਤਪ ਅਸਥਾਨ ਬਾਬਾ ਅਮਰ ਨਾਥ ਜੀ ਬਿੰਦਰਖ ਵਲੋਂ ਗ੍ਰਾਮ ਪੰਚਾਇਤ ਬਿੰਦਰਖ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ 26ਵਾਂ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਕੁਸ਼ਤੀ ਦੰਗਲ ਦਾ ਇਲਾਕੇ ਦੇ ਕੁਸ਼ਤੀ ਪ੍ਰੇਮੀਆਂ ਵਲੋਂ ਖੂਬ ਆਨੰਦ ਮਾਣਿਆ ਗਿਆ।
ਬ
ਬਿੰਦਰਖ ਵਿਖੇ ਝੰਡੀ ਦੀ ਕੁਸ਼ਤੀ ਦਾ ਮੁਕਾਬਲਾ ਸ਼ੁਰੂ ਕਰਵਾਉਣ ਸਮੇਂ ਕਾਂਗਰਸੀ ਆਗੂ ਸੁਰਿੰਦਰ ਸਿੰਘ ਹਰੀਪੁਰ ਅਤੇ ਹੋਰ ਪ੍ਰਬੰਧਕ। ਤਸਵੀਰ: ਅੰਮ੍ਰਿਤ ਪਾਲ ਸਿੰਘ ਬੰਟੀ
09-10-2026
ਪੁਰਖਾਲੀ, 8 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)-ਬਾਬਾ ਅਮਰਨਾਥ ਜੀ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਤਪ ਅਸਥਾਨ ਬਾਬਾ ਅਮਰ ਨਾਥ ਜੀ ਬਿੰਦਰਖ ਵਲੋਂ ਗ੍ਰਾਮ ਪੰਚਾਇਤ ਬਿੰਦਰਖ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ 26ਵਾਂ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਕੁਸ਼ਤੀ ਦੰਗਲ ਦਾ ਇਲਾਕੇ ਦੇ ਕੁਸ਼ਤੀ ਪ੍ਰੇਮੀਆਂ ਵਲੋਂ ਖੂਬ ਆਨੰਦ ਮਾਣਿਆ ਗਿਆ। ਇਸ ਦੰਗਲ ਦੌਰਾਨ ਵੱਖ-ਵੱਖ ਅਖਾੜਿਆਂ ਤੋਂ ਆਏ 150 ਦੇ ਕਰੀਬ ਪਹਿਲਵਾਨਾਂ ਨੇ ਹਿੱਸਾ ਲਿਆ। ਕੁਸ਼ਤੀ ਦੰਗਲ ਦੌਰਾਨ ਝੰਡੀ ਦੀ ਕੁਸ਼ਤੀ ਦਾ ਮੁਕਾਬਲਾ ਭੋਲਾ ਬਾਰਨ ਅਤੇ ਗੁਰਜੀਤ ਮਗਰੋੜ ਵਿਚਕਾਰ ਹੋਇਆ, ਪ੍ਰੰਤੂ ਕੁੱਝ ਹੀ ਮਿੰਟਾਂ ਦੇ ਅੰਦਰ ਪਹਿਲਵਾਨ ਭੋਲਾ ਬਾਰਨ ਨੇ ਪਹਿਲਵਾਨ ਗੁਰਜੀਤ ਮਗਰੋੜ ਨੂੰ ਚਿੱਤ ਕਰ ਦਿੱਤਾ ਤੇ ਝੰਡੀ ਦੀ ਕੁਸ਼ਤੀ ਜਿੱਤ ਲਈ। ਇਸ ਤੋਂ ਇਲਾਵਾ ਹੋਏ ਹੋਰ ਕੁਸ਼ਤੀ ਮੁਕਾਬਲਿਆਂ ’ਚ ਪਹਿਲਵਾਨ ਗੌਰਵ ਮਾਛੀਵਾੜਾ ਨੇ ਪਹਿਲਵਾਨ ਰਵੀ ਰੌਣੀ ਨੂੰ ਚਿੱਤ ਕੀਤਾ। ਘੋੜਾ ਬਾਬਾ ਫਲਾਹੀ ਅਤੇ ਹਰੀ ਡੂਮਛੇੜੀ ਦੀ ਕੁਸ਼ਤੀ ਬਰਾਬਰ ਰਹੀ, ਜਦ ਕਿ ਪਹਿਲਵਾਨ ਨੂਰ ਆਲਮਗੀਰ ਨੇ ਪਹਿਲਵਾਨ ਬੋਬੀ ਖੰਨਾ ਨੂੰ ਚਿੱਤ ਕੀਤਾ। ਕੁਸ਼ਤੀ ਦੰਗਲ ਦੌਰਾਨ ਭਾਜਪਾ ਆਗੂ ਇਕਬਾਲ ਸਿੰਘ ਲਾਲਪੁਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਸਾਬਕਾ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ, ਐੱਸ.ਸੀ. ਸੈੱਲ ਵਾਈਸ ਪ੍ਰਧਾਨ ਪੰਜਾਬ ਲਖਵੰਤ ਸਿੰਘ ਹਿਰਦਾਪੁਰ, ਇੰਟਕ ਦੇ ਵਾਈਸ ਪ੍ਰਧਾਨ ਪੰਜਾਬ ਸੁਖਵਿੰਦਰ ਸਿੰਘ ਬਿੰਦਰਖ, ਕਿਸਾਨ ਆਗੂ ਭੁਪਿੰਦਰ ਸਿੰਘ ਬਿੰਦਰਖ ਆਦਿ ਨੇ ਵੀ ਤੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ਅਤੇ ਪਹਿਲਵਾਨਾਂ ਦੀ ਹੌਂਸਲਾ ਅਫ਼ਜਾਈ ਕੀਤੀ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਖਰੜ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਨੇ ਵੀ ਕੁਸ਼ਤੀ ਦੰਗਲ ਦੌਰਾਨ ਆਪਣੀ ਹਾਜ਼ਰੀ ਲਗਵਾਈ। ਇਸ ਕੁਸ਼ਤੀ ਦੰਗਲ ਨੂੰ ਸਫਲ ਬਣਾਉਣ ਲਈ ਕਮੇਟੀ ਪ੍ਰਧਾਨ ਕੁਲਦੀਪ ਸਿੰਘ, ਸਰਪੰਚ ਸੁਰਮੁੱਖ ਸਿੰਘ ਮੈਂਬਰ ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਮਾਸਟਰ ਸੁਖਜੀਤ ਸਿੰਘ, ਹਰਵਿੰਦਰ ਸਿੰਘ, ਰਣਜੀਤ ਸਿੰਘ, ਹਰਚੰਦ ਸਿੰਘ, ਅਮਰੀਕ ਸਿੰਘ ਫ਼ੌਜੀ, ਹਰਵਿੰਦਰ ਸਿੰਘ ਕਾਲਾ, ਭਾਜਪਾ ਆਗੂ ਅਵਤਾਰ ਸਿੰਘ ਪੱਪੀ, ਪ੍ਰਿਤਪਾਲ ਸਿੰਘ, ਮੇਵਾ ਸਿੰਘ ਸਾ. ਸਰਪੰਚ, ਮਾਨ ਸਿੰਘ, ਜਥੇਦਾਰ ਸ਼ੇਰ ਸਿੰਘ, ਹਰਜੀਤ ਸਿੰਘ, ਬੰਟੀ ਬਿੰਦਰਖ,ਇਕਬਾਲ ਸਿੰਘ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।