ਸ੍ਰੀ ਅਨੰਦਪੁਰ ਸਾਹਿਬ ਦੇ ਭਾਰ-ਤੋਲਕ ਹਰਪ੍ਰੀਤ ਸਿੰਘ ਲੱਕੀ ਦੀ ਚੋਣ ਪੁਰਤਗਾਲ ਅਤੇ ਮਲੇਸ਼ੀਆ ਲਈ ਹੋਈ
ਸ੍ਰੀ ਅਨੰਦਪੁਰ ਸਾਹਿਬ, 12 ਅਕਤੂਬਰ (ਜੇ ਐਸ ਨਿੱਕੂਵਾਲ)-ਇੱਥੋਂ ਦੇ ਮੁਹੱਲਾ ਕਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਅੰਤਰਰਾਸ਼ਟਰੀ ਭਾਰ ਤੋਲਕ ਹਰਪ੍ਰੀਤ ਸਿੰਘ ਖ਼ਾਲਸਾ ਉਰਫ਼ ਲੱਕੀ ਦੀ ਚੋਣ ਪੁਰਤਗਾਲ ਅਤੇ ਮਲੇਸ਼ੀਆ ਵਿਚ ਹੋਣ ਵਾਲੇ ਮੁਕਾਬਲਿਆਂ ਲਈ ਹੋਈ ਹੈ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਉਹ ਪੁਰਤਗਾਲ ਵਿਖੇ ਹੋਣ ਵਾਲੀ ਮਾਸਟਰ ਭਾਰ ਤੋਲਣ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਸਿਲਬਿਨ ਵਿਚ 29 ਅਕਤੂਬਰ ਤੋਂ 1 ਨਵੰਬਰ ਤੱਕ ਭਾਗ ਲਵੇਗਾ।
ਸ੍ਰੀ ਅਨੰਦਪੁਰ ਸਾਹਿਬ, 12 ਅਕਤੂਬਰ (ਜੇ ਐਸ ਨਿੱਕੂਵਾਲ)-ਇੱਥੋਂ ਦੇ ਮੁਹੱਲਾ ਕਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਅੰਤਰਰਾਸ਼ਟਰੀ ਭਾਰ ਤੋਲਕ ਹਰਪ੍ਰੀਤ ਸਿੰਘ ਖ਼ਾਲਸਾ ਉਰਫ਼ ਲੱਕੀ ਦੀ ਚੋਣ ਪੁਰਤਗਾਲ ਅਤੇ ਮਲੇਸ਼ੀਆ ਵਿਚ ਹੋਣ ਵਾਲੇ ਮੁਕਾਬਲਿਆਂ ਲਈ ਹੋਈ ਹੈ।ਇਸ ਸਬੰਧੀ ਉਨ੍ਹਾਂ ਦੱਸਿਆ ਕਿ ਉਹ ਪੁਰਤਗਾਲ ਵਿਖੇ ਹੋਣ ਵਾਲੀ ਮਾਸਟਰ ਭਾਰ ਤੋਲਣ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਸਿਲਬਿਨ ਵਿਚ 29 ਅਕਤੂਬਰ ਤੋਂ 1 ਨਵੰਬਰ ਤੱਕ ਭਾਗ ਲਵੇਗਾ।ਇਸ ਤੋਂ ਬਿਨਾਂ ਉਹ ਮਲੇਸ਼ੀਆ ਦੀ ਰਾਜਧਾਨੀ ਪੈਨਾਗ ਵਿਖੇ ਹੋਣ ਵਾਲੀ ਅੰਤਰਰਾਸ਼ਟਰੀ ਭਾਰ ਤੋਲਣ ਚੈਂਪੀਅਨਸ਼ਿਪ ਵਿਚ 4 ਤੋਂ 6 ਦਸੰਬਰ ਤੱਕ ਭਾਗ ਲਵੇਗਾ। ਇਨ੍ਹਾਂ ਚੈਂਪੀਅਨਸ਼ਿਪ ਵਿਚ ਭਾਰਤ ਦੀ ਨੁਮਾਇੰਦਗੀ ਕਰਨਗੇ। ਦੱਸਣਯੋਗ ਹੈ ਕਿ ਇਹ ਨੌਜੁਆਨ ਦੀ ਪਹਿਲਾ ਵੀ ਅੰਤਰਰਾਸ਼ਟਰੀ ਪੱਧਰ ਤੇ ਵੱਡਾ ਨਾਮਣਾ ਖੱਟ ਚੁੱਕਾ ਹੈ।ਅਤੇ ਹੋਣ ਦੁਬਾਰਾ ਹੋਈ ਚੋਣ ਨਾਲ ਇਲਾਕਾ ਵਾਸੀਆਂ ਅਤੇ ਖੇਡ ਪ੍ਰਸੰਸਕਾਂ ਵਿਚ ਖ਼ੁਸ਼ੀ ਦੀ ਲਹਿਰ ਹੈ।