ਲਾਇਨਜ਼ ਚੈਰੀਟੇਬਲ ਹਸਪਤਾਲ ’ ਚ ਲਗਾਇਆ 80 ਵਾਂ ਅੱਖਾਂ ਅਤੇ ਦੰਦਾ ਦੇ ਮੁਫ਼ਤ ਜਾਂਚ ਕੈਂਪ
ਸ੍ਰੀ ਚਮਕੌਰ ਸਾਹਿਬ, 12 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਲਾਈਨਜ਼ ਆਈ ਚੈਰੀਟੇਬਲ ਹਸਪਤਾਲ ਵਿਖੇ ਹਸਪਤਾਲ ਅਤੇ ਅਮ੍ਰਿਤ ਦਿਓਲ ਫਾਊਡੇਸ਼ਨ ਸੁਸਾਇਟੀ ਵਲੋਂ ਢਿੱਲੋਂ ਆਈ ਹਸਪਤਾਲ ਐਂਡ ਲੇਜਰ ਸੈਂਟਰ ਸਰਹਿੰਦ ਦੇ ਸਹਿਯੋਗ ਨਾਲ ਲਗਾਏ 80ਵੇਂ ਅੱਖਾਂ ਅਤੇ ਦੰਦਾਂ ਦੇ ਮੁਫਤ ਜਾਂਚ ਕੈਂਪ ਵਿਚ 285 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ , ਜਿਸ ਵਿਚ 85 ਮਰੀਜ਼ਾਂ ਦੇ ਲੈਂਜ ਪਾਏ ਜਾਣਗੇ, 70 ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕਰਨ ਤੋਂ 36 ਮਰੀਜ਼ਾਂ ਦੇ ਡੈਂਚਰ ਲਗਾਏ ਜਾਣਗੇ। ਹਸਪਤਾਲ ਦੇ ਚੇਅਰਮੈਨ ਜਸਪਾਲ ਸਿੰਘ ਦਿਓਲ ਨੇ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਹਰਮੀਤ ਸਿਘ ਸ਼ੇਤਰਾਂ ਐਸ.
ਸ੍ਰੀ ਚਮਕੌਰ ਸਾਹਿਬ, 12 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਲਾਈਨਜ਼ ਆਈ ਚੈਰੀਟੇਬਲ ਹਸਪਤਾਲ ਵਿਖੇ ਹਸਪਤਾਲ ਅਤੇ ਅਮ੍ਰਿਤ ਦਿਓਲ ਫਾਊਡੇਸ਼ਨ ਸੁਸਾਇਟੀ ਵਲੋਂ ਢਿੱਲੋਂ ਆਈ ਹਸਪਤਾਲ ਐਂਡ ਲੇਜਰ ਸੈਂਟਰ ਸਰਹਿੰਦ ਦੇ ਸਹਿਯੋਗ ਨਾਲ ਲਗਾਏ 80ਵੇਂ ਅੱਖਾਂ ਅਤੇ ਦੰਦਾਂ ਦੇ ਮੁਫਤ ਜਾਂਚ ਕੈਂਪ ਵਿਚ 285 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ , ਜਿਸ ਵਿਚ 85 ਮਰੀਜ਼ਾਂ ਦੇ ਲੈਂਜ ਪਾਏ ਜਾਣਗੇ, 70 ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕਰਨ ਤੋਂ 36 ਮਰੀਜ਼ਾਂ ਦੇ ਡੈਂਚਰ ਲਗਾਏ ਜਾਣਗੇ। ਹਸਪਤਾਲ ਦੇ ਚੇਅਰਮੈਨ ਜਸਪਾਲ ਸਿੰਘ ਦਿਓਲ ਨੇ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਹਰਮੀਤ ਸਿਘ ਸ਼ੇਤਰਾਂ ਐਸ. ਪੀ. ਹੈਡਕੁਆਟਰ ਰੂਪਨਗਰ ਵਲੋਂ ਕੀਤਾ ਗਿਆ ਅਤੇ ਇਸ ਕਾਰਜ ਲਈ ਪ੍ਰਬੰਧਕਾਂ ਦੀ ਸਲਾਘਾਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਡਾ. ਡੀ. ਐਸ. ਢਿੱਲੋਂ ਦੀ ਅਗਵਾਈ ਹੇਠ ਆਈ ਟੀਮ ਨੇ ਅੱਖਾਂ ਦੀ ਜਾਂਚ ਤੋਂ ਬਾਅਦ ਦਵਾਈਆਂ ਵੀ ਮਰੀਜਾਂ ਨੂੰ ਦਿੱਤੀਆਂ ਗਈਆਂ। ਇਸ ਮੌਕੇ ਡੀ.ਐਸ.ਪੀ. ਮਨਜੀਤ ਸਿੰਘ ਔਲਖ, ਜਸਪਾਲ ਸਿੰਘ ਦਿਓਲ, ਅਮ੍ਰਿਤਪਾਲ ਸਿੰਘ ਦਿਓਲ, ਸੁਰੇਸ਼ ਅਗਰਵਾਲ, ਡਾ: ਰਾਜਪਾਲ ਸਿੰਘ ਚੌਧਰੀ, ਡਾ. ਸੁਦੇਸ਼ ਸ਼ਰਮਾ, ਸੰਮਤੀ ਮੈਂਬਰ ਜਸਵੀਰ ਸਿੰਘ ਸੈਦਪੁਰ, ਸੰਤ ਸਿੰਘ ਦਿਓਲ, ਚੰਦ ਸਿੰਘ ਸ੍ਰੀ ਚਮਕੌਰ ਸਾਹਿਬ, ਪਵਨ ਕੁਮਾਰ ਗਰਗ, ਅਨਿਲ ਗਰਗ, ਮੋਹਿੰਦਰ ਸਿੰਘ ਲੁਠੇੜੀ, ਰਣਧੀਰ ਸਿੰਘ ਮਕੜੋਨਾ, ਕੁਲਜਿੰਦਰ ਸਿੰਘ ਬੰਬਰ, ਬਹਾਦਰ ਸਿੰਘ ਹਵਾਰਾ ਆਦਿ ਨੇ ਕੈਂਪ ਨੂੰ ਸਫਲ ਬਣਾਉਣ ਲਈ ਆਪਣਾ ਯੋਗਦਾਨ ਦਿੱਤਾ।