2027 ਦੀਆਂ ਚੋਣਾਂ ਤੋਂ ਪਹਿਲਾਂ ਇਲਾਕੇ ’ ਚ ਧਾਰਮਿਕ ਸਮਾਗਮ ਰਾਹੀਂ ਲੋਕਾਂ ਨਾਲ ਸਾਂਝ ਦਾ ਸੁਨੇਹਾ ਦੁਸਹਿਰੇ ਮੌਕੇ ਰਾਣਾ ਕੇ.ਪੀ. ਵਲੋਂ ਬਉੜੀ ਮੰਦਰ ਵਿਖੇ ਧਾਰਮਿਕ ਸਮਾਗਮ ਅੱਜ
ਨੰਗਲ, 19 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਦੁਸ਼ਹਿਰੇ ਦੇ ਪਾਵਨ ਤਿਉਹਾਰ ਮੌਕੇ ਸਾਬਕਾ ਸਪੀਕਰ ਪੰਜਾਬ ਰਾਣਾ ਕੇ. ਪੀ.
ਨੰਗਲ, 19 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਦੁਸ਼ਹਿਰੇ ਦੇ ਪਾਵਨ ਤਿਉਹਾਰ ਮੌਕੇ ਸਾਬਕਾ ਸਪੀਕਰ ਪੰਜਾਬ ਰਾਣਾ ਕੇ.ਪੀ. ਸਿੰਘ ਵੱਲੋਂ ਅੱਜ ਸ੍ਰੀ ਹਨੂੰਮਾਨ ਜੀ ਬਉੜੀ ਮੰਦਰ, ਬ੍ਰਹਮਪੁਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਹਵਨ, ਸੁੰਦਰਕਾਂਡ ਦੇ ਪਾਠ ਅਤੇ ਲੰਗਰ ਦਾ ਆਯੋਜਨ ਹੋਵੇਗਾ। ਸਮਾਗਮ ਰਾਹੀਂ ਇਲਾਕੇ ਦੀ ਸੁੱਖ-ਸ਼ਾਂਤੀ, ਤਰੱਕੀ, ਖ਼ੁਸ਼ਹਾਲੀ ਅਤੇ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਕਾਮਨਾ ਕੀਤੀ ਜਾਵੇਗੀ। ਇਸ ਸਬੰਧੀ ‘ਅਜੀਤ’ ਨਾਲ ਜਾਣਕਾਰੀ ਸਾਂਝੀ ਕਰਦਿਆਂ ਰਾਣਾ ਕੇ.ਪੀ. ਸਿੰਘ ਦੀ ਸਪੁੱਤਰੀ ਮੈਡਮ ਦਿਵਿਆ ਰਾਣਾ ਕੰਵਰ ਨੇ ਦੱਸਿਆ ਕਿ ਧਾਰਮਿਕ ਸਮਾਗਮ ਦਾ ਮੰਤਵ ਸਰਬੱਤ ਦੇ ਭਲੇ ਅਤੇ ਇਲਾਕੇ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨਾ ਹੈ। ਉਨ੍ਹਾਂ ਸੰਗਤਾਂ ਨੂੰ ਇਸ ਪਾਵਨ ਮੌਕੇ ’ਤੇ ਸ਼ਮੂਲੀਅਤ ਕਰਕੇ ਧਾਰਮਿਕ ਸਮਾਗਮ ਦੀਆਂ ਰੌਣਕਾਂ ਵਧਾਉਣ ਦਾ ਸੱਦਾ ਦਿੱਤਾ। ਉੱਧਰ, ਪੰਜਾਬ ਵਿਧਾਨ ਸਭਾ ਦੀਆਂ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਹਲਕੇ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋਣ ਦੇ ਮਾਹੌਲ ਦਰਮਿਆਨ ਅਜਿਹੇ ਜਨਤਕ ਅਤੇ ਧਾਰਮਿਕ ਸਮਾਗਮਾਂ ਨੂੰ ਸਿਆਸੀ ਹਲਕਿਆਂ ਵਿੱਚ ਵੀ ਦਿਲਚਸਪੀ ਨਾਲ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਇਸ ਸਮਾਗਮ ਨੂੰ ਚੋਣ ਸਰਗਰਮੀ ਨਾਲ ਜੋੜਨ ਸਬੰਧੀ ਕੋਈ ਅਧਿਕਾਰਤ ਦਾਅਵਾ ਨਹੀਂ ਕੀਤਾ ਗਿਆ।