19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸਾਬਕਾ ਸਰਪੰਚ ਮਾਤਾ ਮਹਿੰਦਰ ਕੌਰ ਖੈਰਪੁਰ ਨੂੰ ਸ਼ਰਧਾਂਜਲੀਆਂ ਭੇਟ

ਮੋਰਿੰਡਾ, 19 ਅਕਤੂਬਰ (ਤਰਲੋਚਨ ਸਿੰਘ ਕੰਗ)-ਪਿੰਡ ਖੈਰਪੁਰ ਦੇ ਸਾਬਕਾ ਸਰਪੰਚ ਅਤੇ ਮਾਰਕਿਟ ਕਮੇਟੀ ਮੋਰਿੰਡਾ ਦੇ ਮੈਂਬਰ ਮਾਤਾ ਮਹਿੰਦਰ ਕੌਰ ਖੈਰਪੁਰ ਦੇ ਨਮਿੱਤ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਡੇਰਾ ਸਾਹਿਬ ਪਿੰਡ ਖੈਰਪੁਰ ਵਿਖੇ ਹੋਈ। ਇਸ ਸ਼ੋਕ ਸਮਾਗਮ ਵਿਚ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਆਏ ਜਿਹਨਾਂ ਵਿਚ ਸਾਬਕਾ ਏ.

Ad Position 21
No active advertisement
ਅਜੀਤ ਡੈਸਕ 20-10-2026
ਮੋਰਿੰਡਾ, 19 ਅਕਤੂਬਰ (ਤਰਲੋਚਨ ਸਿੰਘ ਕੰਗ)-ਪਿੰਡ ਖੈਰਪੁਰ ਦੇ ਸਾਬਕਾ ਸਰਪੰਚ ਅਤੇ ਮਾਰਕਿਟ ਕਮੇਟੀ ਮੋਰਿੰਡਾ ਦੇ ਮੈਂਬਰ ਮਾਤਾ ਮਹਿੰਦਰ ਕੌਰ ਖੈਰਪੁਰ ਦੇ ਨਮਿੱਤ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਡੇਰਾ ਸਾਹਿਬ ਪਿੰਡ ਖੈਰਪੁਰ ਵਿਖੇ ਹੋਈ। ਇਸ ਸ਼ੋਕ ਸਮਾਗਮ ਵਿਚ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਆਏ ਜਿਹਨਾਂ ਵਿਚ ਸਾਬਕਾ ਏ.ਆਈ.ਜੀ. ਹਰਮੋਹਣ ਸਿੰਘ ਸੰਧੂ ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ ਬਾਦਲ, ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ, ਜਸਵੀਰ ਸਿੰਘ ਗੜ੍ਹੀ ਹਲਕਾ ਇੰਚਾਰਜ ਆਪ, ਭਾਕਿਯੂ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ ਆਦਿ ਨੇ ਸ਼ਰਧਾਂਜਲੀ ਸਮਾਰੋਹ ਦੌਰਾਨ ਸੰਬੋਧਨ ਕੀਤਾ। ਇਸ ਮੌਕੇ ਬੋਲਦਿਆਂ ਪਰਮਿੰਦਰ ਸਿੰਘ ਚਲਾਕੀ ਨੇ ਮਾਤਾ ਮਹਿੰਦਰ ਕੌਰ ਦੀ ਜੀਵਨੀ ਬਾਰੇ ਸ਼ਰਧਾਂਜਲੀ ਸਮਾਰੋਹ ਵਿਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਤਾ ਜੀ ਨੇ ਆਪਣਾ ਸਾਰਾ ਜੀਵਨ ਸਮਾਜ ਸੇਵਾ ਦੇ ਕੰਮਾਂ ਵਿਚ ਗੁਜ਼ਾਰ ਦਿੱਤਾ। ਉਹਨਾਂ ਆਪਣੇ ਬੱਚਿਆਂ ਦੀ ਵਧੀਆ ਪਰਵਰਿਸ਼ ਕਰਨ ਵਿਚ ਕੋਈ ਕਮੀ ਨਹੀਂ ਛੱਡੀ। ਅੱਜ ਇਹ ਵੱਡਾ ਇਕੱਠ ਇਹਨਾਂ ਦੇ ਪਰਿਵਾਰ ਦੇ ਦੁੱਖ ਵਿੱਚ ਸ਼ਾਮਿਲ ਹੋਇਆ ਹੈ। ਉਹਨਾਂ ਕਿਹਾ ਕਿ ਮਾਤਾ ਮਹਿੰਦਰ ਕੌਰ ਪਿੰਡ ਖੈਰਪੁਰ ਦੀ ਪਹਿਲੀ ਪੰਚਾਇਤ ਦੇ ਸਰਪੰਚ ਬਣੇ ਤੇ ਪਿੰਡ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ। ਮਾਰਕਿਟ ਕਮੇਟੀ ਮੋਰਿੰਡਾ ਦੇ ਮੈਂਬਰ ਰਹਿੰਦਿਆਂ ਉਹਨਾਂ ਕਿਸਾਨੀ ਹੱਕਾਂ ਦੀ ਵੀ ਲੜਾਈ ਲੜੀ। ਇਸੇ ਮੌਕੇ ਸ੍ਰੀ ਚਲਾਕੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਅਤੇ ਪਰਮਿੰਦਰ ਸਿੰਘ ਝੋਟੇ ਦੀ ਬਹਾਦਰੀ ਤੇ ਨਸ਼ਿਆਂ ਵਿਰੁੱਧ ਲੜਾਈ ਦੀ ਸਰਾਹਨਾ ਕਰਨ ਦੇ ਨਾਲ-ਨਾਲ ਆਮ ਆਦਮੀ ਪਾਰਟੀ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੀ ਜ਼ੋਰਦਾਰ ਨਿੰਦਾ ਵੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਖਜ਼ਾਨ ਸਿੰਘ ਰੰਗੀਆਂ, ਵਰਿਆਮ ਸਿੰਘ, ਜਥੇਦਾਰ ਅਜਮੇਰ ਸਿੰਘ ਖੇੜਾ, ਨਵਤੇਜ ਸਿੰਘ ਚੀਫ ਮੈਨੇਜਰ ਪੀ.ਐੱਨ.ਬੀ., ਸਿਮਰਨਜੀਤ ਸਿੰਘ ਖੇਤੀਬਾੜੀ ਅਫਸਰ ਪੀ.ਐੱਨ.ਬੀ., ਦਲਜੀਤ ਕੌਰ ਪੀਐੱਨ.ਬੀ., ਕੰਵਲਪ੍ਰੀਤ ਕੌਰ, ਹਰਵਿੰਦਰ ਸਿੰਘ, ਵਰਿੰਦਰ ਕੁਮਾਰ ਜੈਨ, ਜਗਪਾਲ ਸਿੰਘ ਸਾਬਕਾ ਚੀਫ ਮੈਨੇਜਰ, ਨੈਬ ਕੌਰ, ਅਰਵਿੰਦਰ ਸਿੰਘ ਰੰਗੀ, ਇੰਦਰਜੀਤ ਸਿੰਘ ਸਰਪੰਚ ਨਥਮਲਪੁਰ, ਸੁਖਜਿੰਦਰ ਸਿੰਘ ਸੋਹੀ ਚੇਅਰਮੈਨ ਖੰਡ ਮਿੱਲ, ਰੇਸ਼ਮ ਸਿੰਘ ਬਡਾਲੀ ਕਿਸਾਨ ਆਗੂ, ਰਣਧੀਰ ਸਿੰਘ ਚੱਕਲ ਕਿਸਾਨ ਆਗੂ, ਹਰਬੰਸ ਸਿੰਘ ਦਤਾਰਪੁਰ, ਜਰਨੈਲ ਸਿੰਘ ਸਰਹਾਣਾ, ਬਲਦੀਪ ਸਿੰਘ ਸੰਗਤਪੁਰਾ, ਸਤਵਿੰਦਰ ਸਿੰਘ ਚਲਾਕੀ, ਹਰਵਿੰਦਰ ਸਿੰਘ ਚਲਾਕੀ, ਕੁਲਵਿੰਦਰ ਸਿੰਘ ਬਮਨਾੜਾ, ਹਰਿੰਦਰ ਸਿੰਘ, ਕੁਲਦੀਪ ਸਿੰਘ ਬਮਨਾੜਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਘਨੌਲੀ ਵਿਖੇ ਦੁਸਹਿਰਾ ਸਮਾਗਮ ਅੱਜ , ਤਿਆਰੀਆਂ ਮੁਕੰਮਲ ਅਗਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ 21 ਅਤੇ 22 ਅਕਤੂਬਰ ਨੂੰ ਡੀ . ਸੀ . ਦਫ਼ਤਰ ਅੱਗੇ ਰੈਲੀਆਂ ਕਰਨ ਦਾ ਐਲਾਨ ਪੁਰਾਣੀ ਪੈਨਸ਼ਨ ਦ...
Ad Position 24