26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

‘ ਨੋ ਸ਼ਗਨ , ਨੋ ਗਿਫ਼ਟ ’ ਦੇ ਸੁਨੇਹੇ ਨਾਲ ਚਰਚਾ ’ ਚ ਆਇਆ ਡਾ . ਚੰਦਨ ਦਾ ਵਿਆਹ ਸੱਦਾ ਪੱਤਰ ਬਣੇ ਲੋਕਾਂ ਦੀ ਖਿੱਚ ਦਾ ਕੇਂਦਰ

ਨੂਰਪੁਰ ਬੇਦੀ, 25 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਦੇ ਪ੍ਰਸਿੱਧ ਗੁਰਦੇਵ ਹਸਪਤਾਲ ਦੇ ਐਮ ਡੀ ਡਾ. ਗੁਰਦੇਵ ਅਤੇ ਮੈਡਮ ਕੌਸ਼ੱਲਿਆ ਦੇਵੀ ਦੇ ਹੋਣਹਾਰ ਪੁੱਤਰ ਡਾ.

Ad Position 21
No active advertisement
ਅਜੀਤ ਡੈਸਕ 26-10-2026
ਨੂਰਪੁਰ ਬੇਦੀ, 25 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਦੇ ਪ੍ਰਸਿੱਧ ਗੁਰਦੇਵ ਹਸਪਤਾਲ ਦੇ ਐਮ ਡੀ ਡਾ. ਗੁਰਦੇਵ ਅਤੇ ਮੈਡਮ ਕੌਸ਼ੱਲਿਆ ਦੇਵੀ ਦੇ ਹੋਣਹਾਰ ਪੁੱਤਰ ਡਾ. ਚੰਦਨ ਦਾ ਵਿਆਹ ਇਨ੍ਹੀਂ ਦਿਨੀਂ ਇਲਾਕੇ ਵਿਚ ਖ਼ਾਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਡਾ. ਚੰਦਨ ਦਾ ਵਿਆਹ ਨਾਲਾਗੜ੍ਹ ਦੀ ਡਾ. ਲਵਪ੍ਰੀਤ ਨਾਲ 2 ਨਵੰਬਰ ਨੂੰ ਹੋਣ ਜਾ ਰਿਹਾ ਹੈ। ਇਸ ਵਿਆਹ ਦੀਆਂ ਤਿਆਰੀਆਂ ਦੇ ਨਾਲ-ਨਾਲ ਸਭ ਤੋਂ ਵੱਧ ਧਿਆਨ ਖਿੱਚ ਰਹੇ ਹਨ ਵਿਆਹ ਦੇ ਉਹ ਸੱਦਾ ਪੱਤਰ, ਜਿਨ੍ਹਾਂ ’ਤੇ ‘ਨੋ ਸ਼ਗਨ, ਨੋ ਗਿਫ਼ਟ’ ਦਾ ਸੁਨੇਹਾ ਦਰਜ ਕੀਤਾ ਗਿਆ ਹੈ। ਅੱਜ ਦੇ ਦੌਰ ਵਿਚ ਜਦੋਂ ਵਿਆਹਾਂ ਮੌਕੇ ਸ਼ਗਨ ਅਤੇ ਤੋਹਫ਼ਿਆਂ ਦੀ ਅਦਲਾ-ਬਦਲੀ ਨੂੰ ਸਮਾਜਿਕ ਰਸਮ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ, ਅਜਿਹੇ ਵਿਚ ਸੱਦਾ ਪੱਤਰਾਂ ’ਤੇ ਸ਼ਗਨ ਅਤੇ ਤੋਹਫ਼ੇ ਨਾ ਲਿਆਉਣ ਦਾ ਸਪਸ਼ਟ ਸੁਨੇਹਾ ਲੋਕਾਂ ਦੀ ਦਿਲਚਸਪੀ ਦਾ ਕਾਰਨ ਬਣਿਆ ਹੋਇਆ ਹੈ। ਇਸ ਸੁਨੇਹੇ ਨੇ ਵਿਆਹ ਨੂੰ ਇੱਕ ਵੱਖਰੀ ਚਰਚਾ ਦੇ ਕੇਂਦਰ ਵਿਚ ਲਿਆ ਦਿੱਤਾ ਹੈ। ਡਾ. ਚੰਦਨ ਅਤੇ ਡਾ. ਲਵਪ੍ਰੀਤ ਦੇ ਵਿਆਹ ਨੂੰ ਲੈ ਕੇ ਪਰਿਵਾਰ ਵਿਚ ਖ਼ੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਹੈ। ਵਿਆਹ ਦੀਆਂ ਰਸਮਾਂ ਅਤੇ ਸਮਾਗਮਾਂ ਨੂੰ ਲੈ ਕੇ ਕਈ ਦਿਨ ਪਹਿਲਾਂ ਤੋਂ ਹੀ ਜਸ਼ਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਰਿਵਾਰਕ ਮਿੱਤਰਾਂ ਵਿਚ ਇਸ ਖ਼ਾਸ ਮੌਕੇ ਨੂੰ ਲੈ ਕੇ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਵਿਆਂਦੜ ਮੁੰਡੇ ਦੇ ਮਾਂ-ਬਾਪ ਨੂੰ ਡਾਕਟਰ ਮੁੰਡੇ ਦੇ ਵਿਆਹ ਦਾ ਗੋਡੇ ਗੋਡੇ ਚਾਅ ਹੈ । ਡਾ.ਗੁਰਦੇਵ ਦਾ ਕਹਿਣਾ ਹੈ ਕਿ ਜ਼ਿੰਦਗੀ ਨੂੰ ਖੁੱਲ ਕੇ ਜਿਊਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ‘ਨੋ ਸ਼ਗਨ ਨੋ ਗਿਫ਼ਟ’ ਵਾਲੇ ਕਾਰਡ ਸਮਾਜ ਨੂੰ ਚੰਗਾ ਸੁਨੇਹਾ ਦੇਣ ਦਾ ਯਤਨ ਹੈ । ਉਨ੍ਹਾਂ ਕਿਹਾ ਕਿ ਨੂਰਪੁਰ ਬੇਦੀ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਹੈ । ਦੱਸਣਯੋਗ ਹੈ ਕਿ ਡਾ ਗੁਰਦੇਵ ਦਾ ਦੂਜਾ ਬੇਟਾ ਡਾ ਮੁਕੱਲ ਵੀ ਐਮ ਡੀ ਕਰ ਰਿਹਾ ਹੈ ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਨੇ ਝਾੜੂ ਫ਼ੂਕ ਕੇ ਕੀਤਾ ਮੁਜ਼ਾਹਰਾ ਅਗਲੀ ਖ਼ਬਰ ਚੋਣਾਂ ਦਾ ਆ ਗਿਆ ਸ਼ੋਰ ਸ਼ਰਾਬਾ, ਵੇਖੋ ਕਿਤੇ ਰਹਿ ਨਾ ਜਾਵੇ ਬਾਬਾ...
Ad Position 24