ਕਿਸਾਨ ਕ੍ਰੈਡਿਟ ਕਾਰਡ ਨੀਤੀ-2026 ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵਲੋਂ ਡੀ. ਆਰ. ਦਫ਼ਤਰ ਅੱਗੇ ਰੋਹ ਭਰਪੂਰ ਧਰਨਾ
ਰੂਪਨਗਰ, 2 ਨਵੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਸਰਕਾਰ ਵਲੋਂ ਲਾਗੂ ਕੀਤੀ ਪੰਜਾਬ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਨੀਤੀ-2026 ਨੂੰ ਕਿਸਾਨਾਂ ਤੇ ਸਹਿਕਾਰੀ ਸਭਾਵਾਂ ਵਿਰੋਧੀ ਕਰਾਰ ਦਿੰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਵਲੋਂ ਡੀ. ਆਰ.
ਰੂਪਨਗਰ, 2 ਨਵੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਸਰਕਾਰ ਵਲੋਂ ਲਾਗੂ ਕੀਤੀ ਪੰਜਾਬ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਨੀਤੀ-2026 ਨੂੰ ਕਿਸਾਨਾਂ ਤੇ ਸਹਿਕਾਰੀ ਸਭਾਵਾਂ ਵਿਰੋਧੀ ਕਰਾਰ ਦਿੰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਵਲੋਂ ਡੀ. ਆਰ. ਦਫ਼ਤਰ ਰੂਪਨਗਰ ਅੱਗੇ ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਰੋਹ ਭਰਪੂਰ ਧਰਨਾ ਦਿੱਤਾ। ਧਰਨੇ ਦੀ ਪ੍ਰਧਾਨਗੀ ਮੋਹਣ ਸਿੰਘ ਧਮਾਣਾ, ਦਿਲਜੀਤ ਸਿੰਘ ਚਲਾਕੀ ਤੇ ਵੀਰ ਸਿੰਘ ਬੜਵਾ ਨੇ ਕੀਤੀ। ਉਪਰੰਤ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪਿਆ। ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਸੁਰਜੀਤ ਸਿੰਘ ਢੇਰ, ਗੁਰਨਾਮ ਸਿੰਘ ਔਲਖ, ਪ੍ਰਗਟ ਸਿੰਘ ਰੌਲੂ ਮਾਜਰਾ, ਅਜੈਬ ਸਿੰਘ ਮੁੰਡੀਆਂ, ਰੁਪਿੰਦਰ ਸਿੰਘ ਰੂਪਾ, ਸ਼ਮਸ਼ੇਰ ਸਿੰਘ ਸ਼ੇਰਾ, ਸਹਿਕਾਰੀ ਸੁਸਾਇਟੀ ਸੈਕਟਰੀ ਯੂਨੀਅਨ ਦੇ ਆਗੂ ਦਲਜੀਤ ਸਿੰਘ, ਦਲੀਪ ਸਿੰਘ ਘਨੌਲਾ, ਮਾਸਟਰ ਦਲੀਪ ਸਿੰਘ ਅਤੇ ਕੁਲਜੀਤ ਸਿੰਘ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਕਿਸਾਨੀ ਦੀ ਰੀੜ੍ਹ ਦੀ ਹੱਡੀ ਹਨ, ਪਰ ਨਵੀਂ ਨੀਤੀ ਨਾਲ ਕਿਸਾਨਾਂ, ਸਹਿਕਾਰੀ ਸਭਾਵਾਂ ਤੇ ਇਨ੍ਹਾਂ ਨਾਲ ਜੁੜੇ ਮੁਲਾਜ਼ਮਾਂ ਨੂੰ ਨੁਕਸਾਨ ਹੋਵੇਗਾ। ਕਿਸਾਨ ਆਗੂਆਂ ਨੇ ਇਤਰਾਜ਼ ਜਤਾਇਆ ਕਿ ਦੋ ਲੱ ਖ ਰੁਪਏ ਤੋਂ ਵੱਧ ਹੱਦ ਕਰਜ਼ਾ ਲੈਣ ਵਾਲੇ ਕਿਸਾਨਾਂ ਨੂੰ ਜ਼ਮੀਨ ਬੈਂਕ ਕੋਲ ਗਹਿਣੇ ਰੱਖਣੀ ਪਵੇਗੀ। ਇਸ ਤੋਂ ਇਲਾਵਾ ਹੋਰ ਬੈਂਕਾਂ ਤੋਂ ਫ਼ਸਲੀ ਕਰਜ਼ਾ ਲੈਣ ਵਾਲੇ ਕਿਸਾਨਾਂ ਲਈ ਵਿਆਜ ਦਰ 4 ਫ਼ੀਸਦੀ ਤੋਂ ਵਧਾ ਕੇ 11 ਫ਼ੀਸਦੀ ਕਰਨ ਅਤੇ ਕਿਸਾਨਾਂ ਦੀ ਹਿੱਸੇਦਾਰੀ ਵਿਚ ਵਾਧਾ ਕਰਨ ਵਰਗੀਆਂ ਸ਼ਰਤਾਂ ਛੋਟੇ ਤੇ ਦਰਮਿਆਨੇ ਕਿਸਾਨਾਂ ’ਤੇ ਵਾਧੂ ਬੋਝ ਪਾਉਣਗੀਆਂ। ਉਨ੍ਹਾਂ ਕਿਹਾ ਕਿ ਨੀਤੀ ਨਾਲ ਸਹਿਕਾਰੀ ਸਭਾਵਾਂ ਦਾ ਆਰਥਿਕ ਆਧਾਰ ਵੀ ਕਮਜ਼ੋਰ ਹੋਵੇਗਾ। ਕਿਸਾਨਾਂ ਨੇ ਨੀਤੀ ਤੁਰੰਤ ਵਾਪਸ ਲੈਣ, ਰੂਪਨਗਰ ਵਿਖੇ ਡੀ. ਏ. ਪੀ. ਖਾਦ ਦਾ ਰੈਕ ਲਗਾਉਣ ਅਤੇ ਖਾਦ ਨਾਲ ਵਾਧੂ ਸਾਮਾਨ ਦੇਣ ਵਾਲੇ ਡੀਲਰਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਮੰਗ ਪੱਤਰ ਪ੍ਰਾਪਤ ਕਰਨ ਮੌਕੇ ਡੀ. ਆਰ. ਸਰਵੇਸੀਅਸ ਸਿੰਘ ਮੋਹੀ ਨੇ ਭਰੋਸਾ ਦਿੱਤਾ ਕਿ ਸਹਿਕਾਰੀ ਬੈਂਕ ਵਲੋਂ ਕਿਸਾਨ ਦੀ ਲਿਮਿਟ ਚਾਲੂ ਕਰਨ ਤੋਂ ਪਹਿਲਾਂ ਜ਼ਮੀਨ ਗਹਿਣੇ ਨਹੀਂ ਰੱਖੀ ਜਾਵੇਗੀ, ਵਧੀਆਂ ਹੋਈਆਂ ਕਰਜ਼ਾ ਹੱਦਾਂ ਅਨੁਸਾਰ ਕਰਜ਼ੇ ਦਿੱਤੇ ਜਾਣਗੇ ਅਤੇ ਜ਼ਿਲ੍ਹੇ ਵਿਚ ਡੀ. ਏ. ਪੀ. ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਸਹਾਇਕ ਰਜਿਸਟਰਾਰ ਪ੍ਰਵੇਸ਼ਵਰ ਸਿੰਘ ਰਾਹੀਂ ਵੀ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ। ਇਸ ਮੌਕੇ ਅਵਤਾਰ ਸਿੰਘ ਸਹੇੜੀ, ਦਰਸ਼ਨ ਸਿੰਘ ਬੜਵਾ, ਦੀਦਾਰ ਸਿੰਘ, ਬਲਦੇਵ ਸਿੰਘ ਪੱਥਰ ਮਾਜਰਾ, ਨੱਥਾ ਸਿੰਘ ਨਾਰਡ, ਰਜਿੰਦਰ ਸਿੰਘ ਅਲੀਪੁਰ, ਤਰਲੋਚਨ ਸਿੰਘ ਹੁਸੈਨਪੁਰ, ਬਿਕਰ ਸਿੰਘ ਗਿੱਲ ਮੋਠਾਪੁਰ, ਹਰਚੰਦ ਸਿੰਘ ਕਜੋਲੀ, ਅਮਰੀਕ ਸਿੰਘ ਅਮਰਾਲੀ, ਕਰਮ ਚੰਦ ਗਨਾਰੂ, ਰਘਵੀਰ ਸਿੰਘ ਚੱਕਲ, ਜਰਨੈਲ ਸਿੰਘ ਸਰਹਾਣਾ, ਹਰਬੰਸ ਸਿੰਘ ਦਤਾਰਪੁਰ, ਰੱਖਾ ਸਿੰਘ, ਜਰਨੈਲ ਸਿੰਘ ਮਗਰੋੜ, ਬਲਵੀਰ ਸਿੰਘ, ਸਤਨਾਮ ਸਿੰਘ ਮਾਜਰੀ ਜੱਟਾਂ, ਗੁਰਚਰਨ ਸਿੰਘ ਢੋਲਣ ਮਾਜਰਾ, ਭੁਪਿੰਦਰ ਸਿੰਘ ਮੰਡੀਆਂ, ਮਨਿੰਦਰਜੀਤ ਸਿੰਘ, ਗੁਰਜੰਟ ਸਿੰਘ, ਸੰਤ ਸਿੰਘ, ਗੁਰਦੇਵ ਸਿੰਘ ਬਾਗੀ, ਜੁਝਾਰ ਸਿੰਘ ਭੰਗਲ, ਬਿੰਦਰ ਸਿੰਘ ਢੇਰ, ਹਰਚੰਦ ਸਿੰਘ ਰਤਨਗੜ੍ਹ, ਨਿਰਮਲ ਸਿੰਘ ਛੱਜੂ ਮਾਜਰਾ, ਸੰਤੋਖ ਸਿੰਘ ਕਲਹੇੜੀ, ਸੁਖਜੰਤ ਸਿੰਘ ਕੋਟਲੀ, ਜਸਵਿੰਦਰ ਸਿੰਘ ਕਾਇਨੌਰ, ਰਵਿੰਦਰ ਸਿੰਘ ਕੋਟਬਾਲਾ, ਅਮਰ ਜੀਤ ਸਿੰਘ ਖੇੜੀ, ਜਗੀਰ ਸਿੰਘ ਵਜੀਦਪੁਰ, ਕੇਵਲ ਸਿੰਘ ਓਇੰਦ ਅਤੇ ਤਰਲੋਚਨ ਸਿੰਘ ਤਾਜਪੁਰਾ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।