03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪੰਥਕ ਏਕਤਾ ਲਈ ਸਮੁੱਚੀਆਂ ਪੰਥਕ ਧਿਰਾਂ ਇਕ ਪਲੇਟਫਾਰਮ ਦੇ ਇਕੱਤਰ ਹੋਣ-ਜਥੇਦਾਰ ਸਲ੍ਹੋਮਾਜਰਾ

ਸ੍ਰੀ ਚਮਕੌਰ ਸਾਹਿਬ, 2 ਨਵੰਬਰ (ਜਗਮੋਹਣ ਸਿੰਘ ਨਾਰੰਗ)-ਪੰਥਕ ਏਕਤਾ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਜਾਰੀ ਹੋਏ ਆਦੇਸ਼ ਨੂੰ ਮੰਨ ਕੇ ਸਮੁੱਚੀਆਂ ਪੰਥਕ ਧਿਰਾਂ ਇਕ ਪਲੇਟਫਾਰਮ ’ਤੇ ਇਕੱਤਰ ਹੋ ਕੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਪਹਿਰੇਦਾਰੀ ਕਰਨ। ਇਹ ਵਿਚਾਰ ਅੱਜ ਇਥੇ ਅਕਾਲੀ ਦਲ ਪੁਨਰ ਸੁਰਜੀਤ ਦੇ ਸੂਬਾ ਮੀਤ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਤੇ ਸ੍ਰੋ: ਅ: ਦਲ (ਬ) ਜ਼ਿਲ੍ਹਾ ਰੂਪਨਗਰ ਦੇ ਸਾਬਕਾ ਜਥੇਦਾਰ ਪ੍ਰੀਤਮ ਸਿੰਘ ਸੱਲ੍ਹੋਮਾਜਰਾ ਨੇ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦੂਜੇ ਸੂਬਿਆਂ ਤੋਂ ਆ ਕੇ ਪੰਜਾਬ ਤੇ ਸਰਦਾਰੀ ਕਰਨ ਵਾਲੇ ਪੰਜਾਬ ਨੂੰ ਕੰਗਾਲੀ ਵਲ ਲੈ ਜਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 03-11-2026
ਸ੍ਰੀ ਚਮਕੌਰ ਸਾਹਿਬ, 2 ਨਵੰਬਰ (ਜਗਮੋਹਣ ਸਿੰਘ ਨਾਰੰਗ)-ਪੰਥਕ ਏਕਤਾ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਜਾਰੀ ਹੋਏ ਆਦੇਸ਼ ਨੂੰ ਮੰਨ ਕੇ ਸਮੁੱਚੀਆਂ ਪੰਥਕ ਧਿਰਾਂ ਇਕ ਪਲੇਟਫਾਰਮ ’ਤੇ ਇਕੱਤਰ ਹੋ ਕੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਪਹਿਰੇਦਾਰੀ ਕਰਨ। ਇਹ ਵਿਚਾਰ ਅੱਜ ਇਥੇ ਅਕਾਲੀ ਦਲ ਪੁਨਰ ਸੁਰਜੀਤ ਦੇ ਸੂਬਾ ਮੀਤ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਤੇ ਸ੍ਰੋ: ਅ: ਦਲ (ਬ) ਜ਼ਿਲ੍ਹਾ ਰੂਪਨਗਰ ਦੇ ਸਾਬਕਾ ਜਥੇਦਾਰ ਪ੍ਰੀਤਮ ਸਿੰਘ ਸੱਲ੍ਹੋਮਾਜਰਾ ਨੇ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦੂਜੇ ਸੂਬਿਆਂ ਤੋਂ ਆ ਕੇ ਪੰਜਾਬ ਤੇ ਸਰਦਾਰੀ ਕਰਨ ਵਾਲੇ ਪੰਜਾਬ ਨੂੰ ਕੰਗਾਲੀ ਵਲ ਲੈ ਜਾ ਰਹੇ ਹਨ। ਜਥੇਦਾਰ ਸੱਲ੍ਹੋਮਾਜਰਾ ਨੇ ਕਿਹਾ ਕਿ ਇਹ ਪੰਜਾਬ ਲਈ ਵੱਡੀ ਤਰਾਸਦੀ ਹੈ ਕਿ ਪੰਜਾਬ ਦੀ ਅਗਵਾਈ ਕਰਨ ਵਾਲੀ ਪੰਥਕ ਧਿਰਾਂ ਹੀ ਆਪੋਧਾੜ ਹੋ ਰਹੀਆਂ ਹਨ, ਜਿਨ੍ਹਾਂ ਕਾਰਨ ਸੂਬੇ ਅੰਦਰ ਭਰਾਮਾਰੂ ਜੰਗ ਸਿਖਰਾਂ ’ਤੇ ਹੈ, ਇਹੀ ਕਾਰਨ ਹੈ ਕਿ ਅੱਜ ਪੰਜਾਬ ਨੂੰ ਲੁੱਟਣ ਵਾਲੇ ਜ਼ਿਆਦਾ ਹਨ ਤੇ ਬਚਾਉਣ ਵਾਲੇ ਘੱਟ। ਉਨ੍ਹਾਂ ਸਮੁੱਚੀਆਂ ਪੰਥਕ ਧਿਰਾਂ ਨੂੰ ਅਪੀਲ ਕੀਤੀ ਕਿ ਆਪੋ ਆਪਣੀ ਡਫਲੀ ਛੱਡ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਇੱਕਤਰ ਹੋਈਏ ਨਹੀਂ ਤਾਂ ਆਉਣ ਵਾਲੀਆਂ ਪੀੜੀਆਂ ਪੰਜਾਬ ਦੇ ਹਾਲਾਤਾਂ ਲਈ ਸਿੱਧੇ ਤੋਰ ਤੇ ਆਪਾਂ ਨੂੰ ਹੀ ਜ਼ਿੰਮੇਵਾਰ ਠਹਿਰਾਉਣਗੀਆਂ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਮੀਤ ਸਿੰਘ ਮਕੜੋਨਾ, ਜ਼ਿਲ੍ਹਾ ਮੀਡੀਆ ਇੰਚਾਰਜ ਤੇਜਪਾਲ ਸਿੰਘ ਸਿੱਧੂ, ਅਮਰਜੀਤ ਸਿੰਘ ਢਿੱਲੋਂ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਵਲੋਂ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਅਗਲੀ ਖ਼ਬਰ ਭੱਠਿਆਂ ਵਾਲਿਆਂ ਵਲੋਂ ਕੀਤੀ ਪੁਟਾਈ ਕਾਰਨ ਬਿਜਲੀ ਦੇ ਖੰਭਿਆਂ ਨੂੰ ਪੁੱਜ ਸਕਦਾ ਹੈ ਵੱਡਾ ਨੁਕਸਾਨ
Ad Position 24