03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪੈਨਸ਼ਨਰ ਐਸੋਸੀਏਸ਼ਨ ਬਲਾਕ ਨੂਰਪੁਰ ਬੇਦੀ ਦੀ ਮੀਟਿੰਗ

ਨੂਰਪੁਰ ਬੇਦੀ, 2 ਨਵੰਬਰ (ਹਰਦੀਪ ਸਿੰਘ ਢੀਂਡਸਾ)-ਪੈਨਸ਼ਨਰ ਐਸੋਸੀਏਸ਼ਨ ਬਲਾਕ ਨੂਰਪੁਰ ਬੇਦੀ ਦੀ ਮਹੀਨਾਵਾਰ ਮੀਟਿੰਗ ਵਿਚ ਪੈਨਸ਼ਨਰਾਂ ਸੰਬੰਧੀ ਵਿਚਾਰ ਕਰਨ ਲਈ ਇਕ ਮਹੱਤਵਪੂਰਨ ਮੀਟਿੰਗ ਸੋਸ਼ਲ ਰੂਰਲ ਐਂਡ ਡਿਵੈਲਪਮੈਂਟ ਸੈਂਟਰ ਨੂਰਪੁਰ ਬੇਦੀ ਵਿਚ ਇਕਾਈ ਦੇ ਪ੍ਰਧਾਨ ਰਾਮ ਜੀ ਦਾਸ ਜੱਟਪੁਰ ਵਾਲਿਆਂ ਦੀ ਪ੍ਰਧਾਨਗੀ ਵਿਚ ਆਯੋਜਿਤ ਕੀਤੀ ਗਈ। ਜਿਸ ਦੀ ਸ਼ੁਰੂਆਤ ਕਰਦੇ ਹੋਏ ਜਨਰਲ ਸਕੱਤਰ ਰਜਨੀਸ਼ ਸ਼ਰਮਾ ਨੇ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਤੇ ਸਰਕਾਰ ਵਲੋਂ ਡੀ.

Ad Position 21
No active advertisement
ਮੀਟਿੰਗ ਵਿਚ ਸ਼ਾਮਿਲ ਪੈਨਸ਼ਨਰ। ਤਸਵੀਰ : ਢੀਂਡਸਾ 03-11-2026
ਨੂਰਪੁਰ ਬੇਦੀ, 2 ਨਵੰਬਰ (ਹਰਦੀਪ ਸਿੰਘ ਢੀਂਡਸਾ)-ਪੈਨਸ਼ਨਰ ਐਸੋਸੀਏਸ਼ਨ ਬਲਾਕ ਨੂਰਪੁਰ ਬੇਦੀ ਦੀ ਮਹੀਨਾਵਾਰ ਮੀਟਿੰਗ ਵਿਚ ਪੈਨਸ਼ਨਰਾਂ ਸੰਬੰਧੀ ਵਿਚਾਰ ਕਰਨ ਲਈ ਇਕ ਮਹੱਤਵਪੂਰਨ ਮੀਟਿੰਗ ਸੋਸ਼ਲ ਰੂਰਲ ਐਂਡ ਡਿਵੈਲਪਮੈਂਟ ਸੈਂਟਰ ਨੂਰਪੁਰ ਬੇਦੀ ਵਿਚ ਇਕਾਈ ਦੇ ਪ੍ਰਧਾਨ ਰਾਮ ਜੀ ਦਾਸ ਜੱਟਪੁਰ ਵਾਲਿਆਂ ਦੀ ਪ੍ਰਧਾਨਗੀ ਵਿਚ ਆਯੋਜਿਤ ਕੀਤੀ ਗਈ। ਜਿਸ ਦੀ ਸ਼ੁਰੂਆਤ ਕਰਦੇ ਹੋਏ ਜਨਰਲ ਸਕੱਤਰ ਰਜਨੀਸ਼ ਸ਼ਰਮਾ ਨੇ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਤੇ ਸਰਕਾਰ ਵਲੋਂ ਡੀ. ਏ. ਦੀ ਬਕਾਇਆ ਰਾਸ਼ੀ ਅਦਾ ਨਾ ਕਰਨ ਬਾਰੇ ਰੋਸ ਜਤਾਉਂਦੇ ਹੋਏ ਚਿੰਤਾ ਵਿਅਕਤ ਕੀਤੀ ਗਈ। ਇਸ ਮੌਕੇ ਬਲਦੇਵ ਸਿੰਘ ਭਾਉਵਾਲ ਤੇ ਗਿਆਨੀ ਰਾਮ ਸਿੰਘ ਨੇ ਵੀ ਮੌਜੂਦਾ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ ਅਪਣਾਏ ਜਾ ਰਹੇ ਵਤੀਰੇ ਦੀ ਨਿੰਦਾ ਕੀਤੀ ਅਤੇ ਮੌਜੂਦਾ ਸਰਕਾਰ ਨੂੰ ਆਪਣੇ ਰਹਿੰਦੇ ਸਮੇਂ ਵਿਚ ਡੀ. ਏ. ਦੀ ਅਦਾਇਗੀ ਕਰਨ ਦੀ ਅਪੀਲ ਵੀ ਜਾਰੀ ਕੀਤੀ। ਉਨ੍ਹਾਂ ਨੇ ਅਦਾਲਤ ਦੇ ਫੈਸਲਿਆਂ ਅਨੁਸਾਰ ਮੌਜੂਦਾ ਸਰਕਾਰ ਨੂੰ ਡੀ. ਏ. ਦੀ ਅਦਾਇਗੀ ਕਰਨ ਵਿਚ ਕੀਤੀ ਜਾ ਰਹੀ ਦੇਰੀ ਨੂੰ ਸਰਕਾਰ ਦੀ ਅਪਣਾਈ ਜਾ ਰਹੀ ਜਿੱਦ ਦੀ ਨਿੰਦਾ ਕੀਤੀ। ਇਸ ਮੌਕੇ ਸੀਨੀਅਰ ਸਿਟੀਜਨ ਇਕਾਊ ਨੂਰਪੁਰ ਬੇਦੀ ਦੇ ਪ੍ਰਧਾਨ ਡਾ ਅਵਿਨਾਸ਼ ਸ਼ਰਮਾ ਅਤੇ ਮੋਹਣ ਸਿੰਘ ਭੈਣੀ ਵਲੋਂ ਵੀ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਅਜਾਇਬ ਸਿੰਘ ਬਸੀ ਵਲੋਂ ਆਪਣੇ ਕੌੜੇ ਮਿੱਠੇ ਅਨੁਭਵ ਸਾਂਝੇ ਕੀਤੇ ਗਏ। ਸਰਪਰਸਤ ਸਰਦਾਰ ਸੰਤੋਖ ਸਿੰਘ ਤੇ ਬਾਬੂ ਭਜਨ ਲਾਲ ਵਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਅਖੀਰ ਵਿਚ ਦੇ ਪ੍ਰਧਾਨ ਰਾਮਜੀ ਦਾਸ ਵਲੋਂ ਸਭਨਾ ਸਾਥੀਆਂ ਦਾ ਧੰਨਵਾਦ ਕੀਤਾ ਤੇ ਅਸੋਸੀਏਸ਼ਨ ਨੂੰ ਦਿੱਤੇ ਜਾ ਰਹੇ ਸਹਿਯੋਗ ਲਈ ਅਭਾਰ ਵਿਅਕਤ ਕੀਤਾ। ਇਸ ਮੌਕੇ ਸੰਗਰੂਰ ਰੈਲੀ ਵਿਚ ਹਿੱਸਾ ਲੈਣ ਵਾਲੇ ਸਾਥੀਆਂ ਦਾ ਧੰਨਵਾਦ ਵੀ ਕੀਤਾ। ਇਕਾਈ ਦੇ ਖਜਾਨਚੀ ਤ੍ਰਲੋਕ ਚੰਦ ਵਲੋਂ ਸਮੂਹ ਸਾਥੀਆਂ ਲਈ ਰਿਫਰੈਸ਼ਮੈਂਟ ਦੇ ਉੱਤਮ ਪ੍ਰਬੰਧ ਲਈ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ਿੰਗਾਰਾ ਸਿੰਘ ਬੈਂਸ, ਗੁਰਦਿਆਲ ਸਿੰਘ, ਸੰਤੋਖ ਸਿੰਘ, ਬਲਦੇਵ ਸਿੰਘ ਸਮੀਰੋਵਾਲ, ਵੇਦ ਪ੍ਰਕਾਸ਼, ਦੇਵ ਰਾਜ, ਸੁਖਵਿੰਦਰ ਸਿੰਘ, ਕੁਲਦੀਪ ਚੱਢਾ, ਗੁਰਮੀਤ ਸਿੰਘ, ਸ਼ੰਕਰ ਦਾਸ, ਜੀਤ ਸਿੰਘ , ਦਰਸ਼ਨ ਕੁਮਾਰ, ਭੁਪਿੰਦਰ ਸਿੰਘ, ਗੁਰਚਰਨ ਸਿੰਘ, ਬਲੀ ਸਿੰਘ, ਹਰਦੇਵ ਸਿੰਘ, ਪ੍ਰਕਾਸ਼ ਚੰਦ, ਮੋਹਨ ਸਿੰਘ ਭੈਣੀ, ਬਲਦੇਵ ਸਿੰਘ ਭਾਉਵਾਲ ਸਮੇਤ ਹੋਰ ਵੀ ਸਾਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਸਥਾਈ ਉਪ-ਕੁਲਪਤੀ ਦੇਣ ਸੰਬੰਧੀ ‘ਪੂਟਾ’ ਨੇ ਉਪ-ਰਾਸ਼ਟਰਪਤੀ ਨੂੰ ਭੇਜਿਆ ਪੱਤਰ ਅਗਲੀ ਖ਼ਬਰ ਵਿਧਾਇਕ ਦਿਨੇਸ਼ ਚੱਢਾ ਨੂੰ ਦੂਜੀ ਵਾਰ ਪਾਰਟੀ ਟਿਕਟ ਮਿਲਣ ’ਤੇ ਪੁਰਖਾਲੀ ਵਿਖੇ ਵਰਕਰਾਂ ਨੇ ਲੱਡੂ ਵੰਡ ਕੇ ਮਨਾਈ ਖੁਸ਼ੀ
Ad Position 24