03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਮੁੰਧੋਂ ਵਲੋਂ ਪਿੰਡ ਮਾਣਕਪੁਰ ਸ਼ਰੀਫ ਵਿਖੇ ਮੀਟਿੰਗ

ਮਾਜਰੀ, 3 ਨਵੰਬਰ (ਕੁਲਵੰਤ ਸਿੰਘ ਧੀਮਾਨ)-ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਹਲਕਾ ਖਰੜ ਤੋਂ ਸੀਨੀਅਰ ਆਗੂ ਹਰਜਿੰਦਰ ਸਿੰਘ ਮੁੰਧੋਂ ਦੀ ਅਗਵਾਈ ਹੇਠ ਪਿੰਡ ਮਾਣਕਪੁਰ ਸ਼ਰੀਫ ਵਿਖੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੀਟਿੰਗ ਸੱਦੀ ਗਈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਜਿੰਦਰ ਸਿੰਘ ਮੁੰਧੋਂ ਨੇ ਕਿਹਾ ਕਿ ਹੁਣ ਤੱਕ ਹਲਕਾ ਖਰੜ ‘ਚ ਬਾਹਰੀ ਉਮੀਦਵਾਰ ਹਕੂਮਤ ਕਰਦੇ ਆ ਰਹੇ ਹਨ, ਪਰ ਇਸ ਵਾਰ ਹਲਕਾ ਵਾਸੀਆਂ ਦੀ ਹਲਕੇ ਦੇ ਜੰਮਪਲ ਉਮੀਦਵਾਰ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਕਿਰਤ ਦੇ ਯੋਗ ਬਣਾਉਣ ਅਤੇ ਹਲਕੇ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਕੇ ਹਰ ਪੱਖੋਂ ਸਮਰੱਥ ਬਣਾਉਣ ਦੇ ਉਦੇਸ਼ ਤਹਿਤ ਉਨ੍ਹਾਂ ਵਲੋਂ ਚੋਣ ਲੜਨ ਦਾ ਮਨ ਬਣਾਇਆ ਗਿਆ ਹੈ।

Ad Position 21
No active advertisement
ਪਿੰਡ ਮਾਣਕਪੁਰ ਸ਼ਰੀਫ ਵਿਖੇ ਮੀਟਿੰਗ ਉਪਰੰਤ ਆਪਣੇ ਸਮਰਥਕਾਂ ਤੇ ਪਿੰਡ ਵਾਸੀਆਂ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਹਰਜਿੰਦਰ ਸਿੰਘ ਮੁੰਧੋਂ। ਤਸਵੀਰ : ਕੁਲਵੰਤ ਸਿੰਘ ਧੀਮਾਨ 04-11-2026
ਮਾਜਰੀ, 3 ਨਵੰਬਰ (ਕੁਲਵੰਤ ਸਿੰਘ ਧੀਮਾਨ)-ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਹਲਕਾ ਖਰੜ ਤੋਂ ਸੀਨੀਅਰ ਆਗੂ ਹਰਜਿੰਦਰ ਸਿੰਘ ਮੁੰਧੋਂ ਦੀ ਅਗਵਾਈ ਹੇਠ ਪਿੰਡ ਮਾਣਕਪੁਰ ਸ਼ਰੀਫ ਵਿਖੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੀਟਿੰਗ ਸੱਦੀ ਗਈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਜਿੰਦਰ ਸਿੰਘ ਮੁੰਧੋਂ ਨੇ ਕਿਹਾ ਕਿ ਹੁਣ ਤੱਕ ਹਲਕਾ ਖਰੜ ‘ਚ ਬਾਹਰੀ ਉਮੀਦਵਾਰ ਹਕੂਮਤ ਕਰਦੇ ਆ ਰਹੇ ਹਨ, ਪਰ ਇਸ ਵਾਰ ਹਲਕਾ ਵਾਸੀਆਂ ਦੀ ਹਲਕੇ ਦੇ ਜੰਮਪਲ ਉਮੀਦਵਾਰ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਕਿਰਤ ਦੇ ਯੋਗ ਬਣਾਉਣ ਅਤੇ ਹਲਕੇ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਕੇ ਹਰ ਪੱਖੋਂ ਸਮਰੱਥ ਬਣਾਉਣ ਦੇ ਉਦੇਸ਼ ਤਹਿਤ ਉਨ੍ਹਾਂ ਵਲੋਂ ਚੋਣ ਲੜਨ ਦਾ ਮਨ ਬਣਾਇਆ ਗਿਆ ਹੈ। ਉਨ੍ਹਾਂ ਆਗਾਮੀ ਵਿਧਾਨ ਸਭਾ ਚੋਣਾਂ ‘ਚ ਹਲਕਾ ਵਾਸੀਆਂ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਨੂੰ ਹਮਾਇਤ ਦੇਣ ਦੀ ਅਪੀਲ ਕੀਤੀ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਹਰਜਿੰਦਰ ਸਿੰਘ ਦੇਸੂਮਾਜਰਾ, ਗੁਰਮੀਤ ਸਿੰਘ ਸ਼ਾਂਟੂ, ਭਗਤ ਸਿੰਘ ਭਗਤ ਮਾਜਰਾ, ਰਵਿੰਦਰ ਸਿੰਘ ਬਜੀਦਪੁਰ ਤੇ ਕੁਲਵੰਤ ਸਿੰਘ ਸੰਗਤਪੁਰਾ ਆਦਿ ਆਗੂਆਂ ਨੇ ਵੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਪੰਜਾਬ ਅਤੇ ਨੌਜਵਾਨਾਂ ਪ੍ਰਤੀ ਸੋਚ ਨੂੰ ਧਿਆਨ ‘ਚ ਰੱਖਦੇ ਹੋਏ ਸਮਾਜ ਦੇ ਹਰ ਵਰਗ ਨੂੰ ਇਕੱਠੇ ਹੋ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਸਾਥ ਦੇਣਾ ਚਾਹੀਦਾ ਹੈ। ਇਸੇ ਦੌਰਾਨ ਨਵਪ੍ਰੀਤ ਸਿੰਘ ਹੁੰਦਲ ਮਾਣਕਪੁਰ ਸ਼ਰੀਫ ਨੇ ਸਮੁੱਚੇ ਆਗੂਆਂ ਦਾ ਧੰਨਵਾਦ ਕਰਦਿਆਂ ਹਰ ਪੱਖੋਂ ਪਾਰਟੀ ਨੂੰ ਸਮਰਥਨ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਸਰਪੰਚ ਦਲਵੀਰ ਸਿੰਘ, ਨੰਬਰਦਾਰ ਸ਼ਿਵਤਾਰ ਸਿੰਘ, ਹਰਜੀਤ ਸਿੰਘ ਪੰਚ, ਅਜੀਤ ਸਿੰਘ, ਮਲਕੀਤ ਸਿੰਘ ਬਿੱਟੀ ਤੇ ਸੁਰਿੰਦਰ ਸਿੰਘ ਗੋਗੀ ਸਮੇਤ ਹੋਰ ਮੁਹਤਬਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਿਮਾਚਲ ਐਂਟਰੀ ਟੈਕਸ ’ਤੇ ‘ਆਪ’, ਭਾਜਪਾ ਤੇ ਕਾਂਗਰਸ ਦੀ ਚੁੱਪੀ ’ਤੇ ਸਵਾਲ-ਗੌਰਵ ਰਾਣਾ ਅਗਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਆਉਣ ਵਾਲੀ ‘ਸੰਤ ਨਾਮਦੇਵ ਘੁਮਾਣ ਯਾਤਰਾ’ ਦੇ ਸ਼ਰਧਾਲੂਆਂ ਲਈ ਪੰਜਾਬ ਵਿਚ ਵੱਖ- ਵੱਖ ਥਾਵਾਂ...
Ad Position 24