03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਕਾਰਗਿਲ ਸ਼ਹੀਦ ਨਿਰੰਜਣ ਸਿੰਘ ਬਾੜੀਆਂ ਦੀ 28ਵੀਂ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ

ਨੂਰਪੁਰ ਬੇਦੀ, 3 ਨਵੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਆਪਣੀ ਜਾਨ ਨਿਛਾਵਰ ਕਰਨ ਵਾਲੇ ਕਾਰਗਿਲ ਦੇ ਸ਼ਹੀਦ ਨਿਰੰਜਣ ਸਿੰਘ ਬਾੜੀਆਂ ਦੀ 28ਵੀਂ ਬਰਸੀ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਬਾੜੀਆਂ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ। ਇਸ ਮੌਕੇ ਪਿੰਡ ਵਿਚ ਸ਼ਹੀਦ ਦੀ ਯਾਦ ’ਚ ਉਸਾਰੇ ਗਏ ਗੇਟ ਅਤੇ ਸਮਾਰਕ ਨੇੜੇ ਪਰਿਵਾਰਕ ਮੈਂਬਰਾਂ, ਗ੍ਰਾਮ ਪੰਚਾਇਤ, ਸਾਬਕਾ ਸੈਨਿਕਾਂ ਤੇ ਇਲਾਕੇ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਇਕੱਤਰ ਹੋ ਕੇ ਮਹਾਨ ਸ਼ਹੀਦ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ।

Ad Position 21
No active advertisement
ਕਾਰਗਿਲ ਸ਼ਹੀਦ ਨਿਰੰਜਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਸਮੇਂ ਸਾਬਕਾ ਸੈਨਿਕ ਤੇ ਸ਼ਖ਼ਸੀਅਤਾਂ। ਤਸਵੀਰ : ਰਾਜੇਸ਼ ਚੌਧਰੀ 04-11-2026
ਨੂਰਪੁਰ ਬੇਦੀ, 3 ਨਵੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਆਪਣੀ ਜਾਨ ਨਿਛਾਵਰ ਕਰਨ ਵਾਲੇ ਕਾਰਗਿਲ ਦੇ ਸ਼ਹੀਦ ਨਿਰੰਜਣ ਸਿੰਘ ਬਾੜੀਆਂ ਦੀ 28ਵੀਂ ਬਰਸੀ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਬਾੜੀਆਂ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ। ਇਸ ਮੌਕੇ ਪਿੰਡ ਵਿਚ ਸ਼ਹੀਦ ਦੀ ਯਾਦ ’ਚ ਉਸਾਰੇ ਗਏ ਗੇਟ ਅਤੇ ਸਮਾਰਕ ਨੇੜੇ ਪਰਿਵਾਰਕ ਮੈਂਬਰਾਂ, ਗ੍ਰਾਮ ਪੰਚਾਇਤ, ਸਾਬਕਾ ਸੈਨਿਕਾਂ ਤੇ ਇਲਾਕੇ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਇਕੱਤਰ ਹੋ ਕੇ ਮਹਾਨ ਸ਼ਹੀਦ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਗਮ ਦੌਰਾਨ ਸਾਬਕਾ ਸੈਨਿਕਾਂ ਵਲੋਂ ਫੌਜੀ ਰਵਾਇਤਾਂ ਤੇ ਮਰਿਆਦਾ ਅਨੁਸਾਰ ਸ਼ਹੀਦ ਨਿਰੰਜਣ ਸਿੰਘ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਸਲਾਮੀ ਦਿੱਤੀ ਗਈ। ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੇ ਵੀ ਆਪਣੇ ਲਾਡਲੇ ਦੀ ਤਸਵੀਰ ਅੱਗੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ। ਇਸ ਤੋਂ ਇਲਾਵਾ ਪਿੰਡ ਦੇ ਪਤਵੰਤਿਆਂ ਅਤੇ ਹੋਰ ਹਾਜ਼ਰ ਸ਼ਖ਼ਸੀਅਤਾਂ ਨੇ ਵੀ ਸ਼ਹੀਦ ਨੂੰ ਨਮਨ ਕਰਦਿਆਂ ਉਨ੍ਹਾਂ ਦੇ ਬਲੀਦਾਨ ਨੂੰ ਸਿਜਦਾ ਕੀਤਾ। ਸਾਬਕਾ ਸੈਨਿਕਾਂ ਤੇ ਪਤਵੰਤਿਆਂ ਨੇ ਕਿਹਾ ਕਿ ਸ਼ਹੀਦ ਨਿਰੰਜਣ ਸਿੰਘ ਬਾੜੀਆਂ ਨੇ ਮਾਤ ਭੂਮੀ ਦੀ ਰਾਖੀ ਲਈ ਆਪਣਾ ਜੀਵਨ ਕੁਰਬਾਨ ਕਰਕੇ ਪਿੰਡ, ਇਲਾਕੇ ਤੇ ਸਮੁੱਚੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਸ਼ਹੀਦਾਂ ਦੇ ਸੁਪਨਿਆਂ ਦਾ ਸਨਮਾਨ ਕਰਨਾ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਕੈਪਟਨ ਸੱਜਣ ਸਿੰਘ, ਕੈਪਟਨ ਹਰਜੀਤ ਸਿੰਘ, ਸੂਬੇਦਾਰ ਅਮਰਜੀਤ ਸਿੰਘ, ਸੂਬੇਦਾਰ ਬਲਵੰਤ ਸਿੰਘ, ਸੂਬੇਦਾਰ ਹਰਭਜਨ ਸਿੰਘ, ਸੂਬੇਦਾਰ ਅਰਜਨ ਸਿੰਘ, ਸੂਬੇਦਾਰ ਕੁਲਵਿੰਦਰ ਸਿੰਘ, ਸੂਬੇਦਾਰ ਸੋਹਣ ਸਿੰਘ, ਸੂਬੇਦਾਰ ਜਸਪਾਲ ਸਿੰਘ, ਸੂਬੇਦਾਰ ਹਰਭਵਨ ਸਿੰਘ, ਹਵਲਦਾਰ ਅਵਤਾਰ ਸਿੰਘ, ਹਵਲਦਾਰ ਸੁਖਦੇਵ ਸਿੰਘ, ਹਵਲਦਾਰ ਮੋਹਣ ਸਿੰਘ, ਹਵਲਦਾਰ ਜਸਵਿੰਦਰ ਸਿੰਘ, ਹਵਲਦਾਰ ਹਰਜਿੰਦਰ ਸਿੰਘ, ਹਵਲਦਾਰ ਲਖਵਿੰਦਰ ਸਿੰਘ, ਰਾਜ ਕੁਮਾਰ ਖੋਸਲਾ ਡੀ. ਈ. ਓ., ਪ੍ਰਿੰਸੀਪਲ ਵਰਿੰਦਰ ਸ਼ਰਮਾ, ਮਾ. ਗੁਰਵਿੰਦਰ ਸਿੰਘ ਸਸਕੋਰ, ਲੈਕ ਪਾਖਰ ਸਿੰਘ, ਬਲਵਿੰਦਰ ਸਿੰਘ, ਏ. ਐਸ. ਆਈ. ਸਰਬਜੋਤ ਸਿੰਘ, ਪਟਵਾਰੀ ਬਲਜਿੰਦਰ ਸਿੰਘ, ਮੈਨੇਜਰ ਗੁਰਨੈਬ ਸਿੰਘ ਕਿਲਾ ਆਨੰਦਗੜ੍ਹ ਸਾਹਿਬ, ਮੈਨੇਜਰ ਅਮਰਜੀਤ ਸਿੰਘ ਬਾਬਾ ਗੁਰਦਿੱਤਾ ਜੀ, ਮੈਨੇਜਰ ਸੁਖਵੀਰ ਸਿੰਘ ਪਤਾਲਪੁਰੀ ਸਾਹਿਬ, ਕੁਲਦੀਪ ਸਿੰਘ ਫਾਰੈਸਟ ਗਾਰਡ, ਕਰਨੈਲ ਸਿੰਘ ਰਾਏ ਤੇ ਭਾਗ ਸਿੰਘ ਸਰਪੰਚ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ’ ਚ ਕਰੋੜਾਂ ਦੇ ਕੰਮਾਂ ’ ਤੇ ਲੱਗੇਗੀ ਮੋਹਰ ਅਗਲੀ ਖ਼ਬਰ ਵਿਧਾਇਕ ਦਿਨੇਸ਼ ਚੱਢਾ ਤੇ ਮੈਡਮ ਨੀਸ਼ਾ ਚੱਢਾ ਵਲੋਂ ਸਖ਼ੀਆਂ ਨਾਲ ਮੀਟਿੰਗ
Ad Position 24