05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਕੌਮੀ ਟਰੈਕਿੰਗ ਕੈਂਪ ਵਿਚ ਹਿੱਸਾ ਲੈਣ ਉਪਰੰਤ ਸਕੂਲ ਪਰਤਣ ਤੇ ਐਨ.ਸੀ.ਸੀ. ਕੈਡਿਟ ਦਾ ਹੋਇਆ ਸਵਾਗਤ

ਸ੍ਰੀ ਚਮਕੌਰ ਸਾਹਿਬ, 4 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਕੂਲ ਆਫ਼ ਐਮੀਨੈਂਸ ਫ਼ਾਰ ਗਰਲਜ਼ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਗੂੰਜਨ ਰਾਣਾ ਐਨ. ਸੀ.

Ad Position 21
No active advertisement
ਟਰੈਕਿੰਗ ਕੈਂਪ ਵਿਚ ਹਿੱਸਾ ਲੈਣ ਉਪਰੰਤ ਸ੍ਰੀ ਚਮਕੌਰ ਸਾਹਿਬ ਦੇ ਲੜਕੀਆਂ ਦੇ ਸਕੂਲ ਦੀ ਵਿਦਿਆਰਥਣ ਦਾ ਸਕੂਲ ਪਰਤਣ ’ਤੇ ਸਨਮਾਨਿਤ ਕਰਦੇ ਪ੍ਰਿੰਸੀਪਲ ਲੌਗੀਆਂ ਅਤੇ ਹੋਰ। ਤਸਵੀਰ:ਜਗਮੋਹਣ ਸਿੰਘ ਨਾਰੰਗ 05-11-2026
ਸ੍ਰੀ ਚਮਕੌਰ ਸਾਹਿਬ, 4 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਕੂਲ ਆਫ਼ ਐਮੀਨੈਂਸ ਫ਼ਾਰ ਗਰਲਜ਼ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਗੂੰਜਨ ਰਾਣਾ ਐਨ.ਸੀ.ਸੀ. ਅਧੀਨ ਕੌਮੀ ਟਰੈਕਿੰਗ ਕੈਂਪ ਵਿਚ ਸਫਲਤਾ ਪੂਰਵਕ ਹਿੱਸਾ ਲੈੱਡ ਉਪਰੰਤ ਸਕੂਲ ਪਰਤਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸਕੂਲ ਅਧਿਆਪਕ ਗੁਰਪ੍ਰੀਤ ਸਿੰਘ ਹੀਰਾ ਨੇ ਦੱਸਿਆ ਕਿ ਇਸ ਕੈਂਪ ਵਿਚ ਦੇਸ਼ ਭਰ ਤੋਂ ਪੰਜ ਸੌ ਤੋਂ ਵੱਧ ਕੈਡਿਟ ਸ਼ਾਮਿਲ ਹੋਏ ਸਨ ਤੇ ਸਕੂਲ ਵਿਦਿਆਰਥਣ ਗੂੰਜਨ ਰਾਣਾ ਰੂਪਨਗਰ ਜ਼ਿਲੇ੍ਹ ਤੋਂ ਸ਼ਾਮਲ ਹੋਣ ਵਾਲੇ ਸੱਤ ਵਿਦਿਆਰਥੀਆਂ ਵਿਚੋਂ ਇੱਕ ਸੀ। ਸਕੂਲ ਪੁੱਜਣ ’ਤੇ ਗੁੰਜਨ ਰਾਣਾ ਨੂੰ ਸਨਮਾਨਿਤ ਕਰਦਿਆਂ ਸੰਸਥਾ ਦੇ ਸਟੇਟ ਅਵਾਰਡੀ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਨੇ ਕਿਹਾ ਕਿ ਐਨ ਸੀ ਸੀ ਵਿਚ ਸ਼ਮੂਲੀਅਤ ਕਰਕੇ ਜਿੱਥੇ ਵਿਦਿਆਰਥੀਆਂ ਵਿਚ ਦੇਸ਼ ਸੇਵਾ ਦੀ ਭਾਵਨਾ ਪੈਦਾ ਹੁੰਦੀ ਹੈ, ਉੱਥੇ ਤੰਦਰੁਸਤੀ, ਅਨੁਸ਼ਾਸਨ, ਨੈਤਿਕਤਾ ਆਦਿ ਮਨੁੱਖੀ ਗੁਣ ਵੀ ਕੈਡਿਟ ਆਪ ਮੁਹਾਰੇ ਗ੍ਰਹਿਣ ਕਰਦੇ ਹਨ। ਜ਼ਿਕਰਯੋਗ ਹੈ ਕਿ 23 ਪੰਜਾਬ ਬਟਾਲੀਅਨ ਐਨ.ਸੀ.ਸੀ. ਰੂਪਨਗਰ ਅਧੀਨ ਸੰਸਥਾ ਵਿਖੇ ਐਨ.ਸੀ.ਸੀ. ਵਿੰਗ ਪਿਛਲੇ ਦੋ ਸਾਲਾਂ ਤੋਂ ਸਫਲਤਾ ਪੂਰਵਕ ਚੱਲ ਰਿਹਾ ਹੈ। ਇਸ ਮੌਕੇ ਐਨ.ਸੀ.ਸੀ. ਵਿੰਗ ਦੇ ਦੂਸਰੇ ਹੀ ਸਾਲ ਦੀ ਵਿਦਿਆਰਥਣ ਗੂੰਜਨ ਰਾਣਾ ਨੂੰ ਕੌਮੀ ਪੱਧਰ ਦੇ ਪ੍ਰੋਗਰਾਮ ਵਿਚ ਹਿੱਸਾ ਲੈਣ ਦਾ ਮਾਣ ਪ੍ਰਾਪਤ ਹੋਇਆ ਹੈ। ਇਸ ਮੌਕੇ ਸੀ.ਟੀ.ਓ. ਸੰਦੀਪ ਕੌਰ, ਲੈਕਚਰਾਰ ਹਰਦਵਿੰਦਰ ਸਿੰਘ, ਰੁਪਿੰਦਰ ਕੌਰ, ਜੈਦੀਪ ਕੌਰ, ਹਰਪ੍ਰੀਤ ਸਿੰਘ ਆਦਿ ਅਧਿਆਪਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜੀਤੀ ਪਡਿਆਲਾ ਸੰਗਰੂਰ ਰੈਲੀ ਲਈ ਕਾਫ਼ਲੇ ਸਮੇਤ ਹੋਏ ਰਵਾਨਾ ਅਗਲੀ ਖ਼ਬਰ ਜੁਗਾੜ ਮੇਲਾ 5.0 ਵਿਚ ਸੰਤ ਕਰਮ ਸਿੰਘ ਅਕੈਡਮੀ ਦੀ ਵਿਦਿਆਰਥਣ ਯਾਨਾ ਨੇ ਹਾਸਿਲ ਕੀਤਾ ਪਹਿਲਾ ਸਥਾਨ
Ad Position 24