ਜੇਕਰ ਮਜ਼ਦੂਰ ਮੰਗਾ ਨਾ ਮੰਨੀਆਂ ਤਾਂ ਮੁੱਖ ਮੰਤਰੀ ਦੇ ਹਲਕੇ ਨੂੰ ਸੰਘਰਸ਼ ਦਾ ਮੈਦਾਨ ਬਣਾ ਦੇਵਾਂਗੇ-ਸ਼ੇਖਰ, ਰੋੜੀ
ਰੂਪਨਗਰ, 5 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ)-ਪੰਜਾਬ ਸਰਕਾਰ ਦੀ ਕੈਬਨਿਟ ਸਬ ਕਮੇਟੀ ਨੇ ਪੰਜਾਬ ਸੀਟੂ ਦੇ ਆਗੂਆਂ ਨਾਲ 19 ਨਵੰਬਰ ਨੂੰ ਤੈਅ ਕੀਤੀ ਮੀਟਿੰਗ ਵਿਚ ਜੇਕਰ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਲਈ ਟਾਲ ਮਟੋਲ ਦੀ ਨੀਤੀ ਅਪਣਾਈ ਤਾਂ ਸੀਟੂ ਦੀ ਸੂਬਾਈ ਕਮੇਟੀ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਅਸੈਂਬਲੀ ਹਲਕੇ ਧੂਰੀ ਨੂੰ ਸੰਘਰਸ਼ ਦਾ ਮੈਦਾਨ ਬਣਾ ਦਿੱਤਾ ਜਾਵੇਗਾ। ਇਹ ਐਲਾਨ ਇਥੇ ਇਕ ਪ੍ਰੈੱਸ ਮਿਲਣੀ ਦੌਰਾਨ ਸੀਟੂ ਦੇ ਸੂਬਾਈ ਪ੍ਰਧਾਨ ਕਾਮਰੇਡ ਚੰਦਰਸ਼ੇਖਰ, ਜਨਰਲ ਸਕੱਤਰ ਕਾਮਰੇਡ ਮਹਾਂ ਸਿੰਘ ਰੋੜੀ, ਸੀ.
ਰੂਪਨਗਰ, 5 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ)-ਪੰਜਾਬ ਸਰਕਾਰ ਦੀ ਕੈਬਨਿਟ ਸਬ ਕਮੇਟੀ ਨੇ ਪੰਜਾਬ ਸੀਟੂ ਦੇ ਆਗੂਆਂ ਨਾਲ 19 ਨਵੰਬਰ ਨੂੰ ਤੈਅ ਕੀਤੀ ਮੀਟਿੰਗ ਵਿਚ ਜੇਕਰ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਲਈ ਟਾਲ ਮਟੋਲ ਦੀ ਨੀਤੀ ਅਪਣਾਈ ਤਾਂ ਸੀਟੂ ਦੀ ਸੂਬਾਈ ਕਮੇਟੀ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਅਸੈਂਬਲੀ ਹਲਕੇ ਧੂਰੀ ਨੂੰ ਸੰਘਰਸ਼ ਦਾ ਮੈਦਾਨ ਬਣਾ ਦਿੱਤਾ ਜਾਵੇਗਾ। ਇਹ ਐਲਾਨ ਇਥੇ ਇਕ ਪ੍ਰੈੱਸ ਮਿਲਣੀ ਦੌਰਾਨ ਸੀਟੂ ਦੇ ਸੂਬਾਈ ਪ੍ਰਧਾਨ ਕਾਮਰੇਡ ਚੰਦਰਸ਼ੇਖਰ, ਜਨਰਲ ਸਕੱਤਰ ਕਾਮਰੇਡ ਮਹਾਂ ਸਿੰਘ ਰੋੜੀ, ਸੀ. ਆਈ. ਟੀ. ਯੂ. ਤੇ ਸੂਬਾਈ ਸਕੱਤਰ ਕਾਮਰੇਡ ਗੁਰਦੇਵ ਸਿੰਘ ਬਾਗੀ ਅਤੇ ਆਸ਼ਾ ਵਰਕਰ ਅਤੇ ਫੈਸੀਲੀਟੇਟਰ ਯੂਨੀਅਨ ਦੀ ਸੂਬਾ ਜਨਰਲ ਸਕੱਤਰ ਕਾਮਰੇਡ ਸੁਰਜਿੰਦਰ ਕੌਰ ਸੀਮਾ ਨੇ ਕੀਤਾ । ਸੀਟੂ ਦੀ ਮੰਗ ਹੈ ਕਿ ਹਰ ਵਰਕਰ ਦੀ ਘੱਟੋ ਘੱਟ ਤਨਖਾਹ 42 ਹਜਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ, 12 ਘੰਟੇ ਕੰਮ ਦੀ ਦਿਹਾੜੀ ਵਾਲਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ, ਸਾਰੇ ਸਕੀਮ ਵਰਕਰਾਂ ਨੂੰ ਪੱਕੇ ਮੁਲਾਜ਼ਮ ਬਣਾਇਆ ਜਾਵੇ ਅਤੇ ਉਨ੍ਹਾਂ ਲਈ ਈ. ਐਸ . ਆਈ. ਸੀ/ ਪ੍ਰੋਵੀਡੈਂਟ ਫੰਡ ਤੇ ਗ੍ਰੈਚੁਟੀ ਲਾਗੂ ਕੀਤੀ ਜਾਵੇ, ਸਾਰੀਆਂ ਤਿੰਨ ਧਿਰੀ ਕਮੇਟੀਆਂ ਗਠਿਤ ਕੀਤੀਆਂ ਜਾਣ। ਸੀਟੂ ਆਗੂਆਂ ਨੇ ਟਰੇਡ ਯੂਨੀਅਨ ਅਧਿਕਾਰਾਂ ਦੀ ਗਰੰਟੀ ਯਕੀਨੀ ਬਣਾਉਣ ਦੀ ਮੰਗ ਵੀ ਕੀਤੀ। ਸੀਟੂ ਆਗੂਆਂ ਨੇ ਇਹ ਐਲਾਨ ਵੀ ਕੀਤਾ ਕਿ ਇਕ ਤੋਂ ਤਿੰਨ ਦਸੰਬਰ ਤੱਕ ਸੰਸਦ ਦੇ ਘਿਰਾਓ ਵਿਚ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਰੱਦ ਕਰਾਉਣ ਲਈ ਅਤੇ ਐਸ. ਆਈ. ਆਰ. ਵਿਰੁੱਧ ਦਿੱਲੀ ਕੂਚ ਵਿਚ ਪੰਜਾਬ ਵਿਚੋਂ 20 ਹਜ਼ਾਰ ਸੀਟੂ ਵਰਕਰ ਭਾਗ ਲੈਣਗੇ।