ਬੈਂਸ ਦੇ ਵਾਅਦਿਆਂ ਦਾ ਕਦੰਬਾ ਕੰਪਲੈਕਸ ਨੂੰ ਅੱਜ ਵੀ ਇੰਤਜ਼ਾਰ, ਸਾਢੇ ਚਾਰ ਸਾਲਾਂ ਦਾ ਵਿਕਾਸ ਕਿੱਥੇ?-ਡਾ. ਸੁਭਾਸ਼ ਸ਼ਰਮਾ
ਨੰਗਲ, 5 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਵਾਅਦਿਆਂ ਦੀਆਂ ਇਮਾਰਤਾਂ ਖੜ੍ਹੀਆਂ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਢੇ ਚਾਰ ਸਾਲ ਬੀਤਣ ਬਾਅਦ ਵੀ ਨੰਗਲ ਦੇ ਕਦੰਬਾ ਟੂਰਿਸਟ ਕੰਪਲੈਕਸ ਦੀ ਇਕ ਇੱਟ ਤੱਕ ਨਹੀਂ ਬਦਲ ਸਕੀ। ਇਹ ਸਵਾਲ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਡਾ .
ਪ
ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਨੰਗਲ ਦੇ ਕਦੰਬਾ ਟੂਰਿਸਟ ਕੰਪਲੈਕਸ ਦਾ ਦੌਰਾ ਕਰਨ ਉਪਰੰਤ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਨਾਲ ਹਨ ਹਲਕਾ ਜਨ ਪ੍ਰਤੀਨਿਧ ਡਾਕਟਰ ਪਰਮਿੰਦਰ ਸ਼ਰਮਾ ਤੇ ਹੋਰ।
06-11-2026
ਨੰਗਲ, 5 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਵਾਅਦਿਆਂ ਦੀਆਂ ਇਮਾਰਤਾਂ ਖੜ੍ਹੀਆਂ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਢੇ ਚਾਰ ਸਾਲ ਬੀਤਣ ਬਾਅਦ ਵੀ ਨੰਗਲ ਦੇ ਕਦੰਬਾ ਟੂਰਿਸਟ ਕੰਪਲੈਕਸ ਦੀ ਇਕ ਇੱਟ ਤੱਕ ਨਹੀਂ ਬਦਲ ਸਕੀ। ਇਹ ਸਵਾਲ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਡਾ . ਸੁਭਾਸ਼ ਸ਼ਰਮਾ ਨੇ ਕੰਪਲੈਕਸ ਦਾ ਦੌਰਾ ਕਰਨ ਉਪਰੰਤ ਪ੍ਰੈੱਸ ਕਾਨਫ਼ਰੰਸ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਸੂਬਾ ਸਰਕਾਰ ਅੱਗੇ ਉਠਾਇਆ। ਡਾ. ਸ਼ਰਮਾ ਨੇ ਕਿਹਾ ਕਿ ਲਗਪਗ ਪੰਜ ਸਾਲ ਪਹਿਲਾਂ ਸੱਤਾ ਤੋਂ ਬਾਹਰ ਰਹਿੰਦਿਆਂ ਹਰਜੋਤ ਸਿੰਘ ਬੈਂਸ ਨੇ ਇਸੇ ਕੰਪਲੈਕਸ ’ਚ ਪ੍ਰੈੱਸ ਕਾਨਫ਼ਰੰਸ ਕਰਕੇ ਇਸ ਦੀ ਬਦਹਾਲੀ ’ਤੇ ਸਵਾਲ ਚੁੱਕੇ ਸਨ। ਉਸ ਸਮੇਂ ਉਨ੍ਹਾਂ ਨੇ ਸਰਕਾਰ ਬਣਨ ’ਤੇ ਇਥੇ ਆਧੁਨਿਕ ਹੋਟਲ, ਰੈਸਟੋਰੈਂਟ ਤੇ ਸ਼ਾਨਦਾਰ ਸੈਰ-ਸਪਾਟਾ ਕੇਂਦਰ ਬਣਾਉਣ ਦਾ ਭਰੋਸਾ ਦਿੱਤਾ ਸੀ ਪਰ ਅੱਜ ਸਾਢੇ ਚਾਰ ਸਾਲ ਤੋਂ ਵੱਧ ਸਮਾਂ ਸੱਤਾ ਵਿਚ ਬਿਤਾਉਣ ਦੇ ਬਾਵਜੂਦ ਹਾਲਾਤ ਜਿਉਂ ਦੇ ਤਿਉਂ ਹਨ। ਉਨ੍ਹਾਂ ਤੰਜ਼ ਕਸਦਿਆਂ ਕਿਹਾ ਕਿ ਜਿਹੜੇ ਕੰਪਲੈਕਸ ਦੀ ਬਦਹਾਲੀ ’ਤੇ ਕਦੇ ਬੈਂਸ ਸਾਹਿਬ ਨੇ ਪ੍ਰੈੱਸ ਕਾਨਫ਼ਰੰਸ ਕੀਤੀ ਸੀ, ਅੱਜ ਉਸੇ ਦੀ ਬਦਹਾਲੀ ਉਨ੍ਹਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਦਾ ਸਵਾਲ ਬਣ ਗਈ ਹੈ। ਡਾ. ਸ਼ਰਮਾ ਨੇ ਦੋਸ਼ ਲਾਇਆ ਕਿ ਸੈਰ-ਸਪਾਟੇ ਤੇ ਰੁਜ਼ਗਾਰ ਦਾ ਕੇਂਦਰ ਬਣਨ ਦੀ ਉਡੀਕ ਕਰ ਰਿਹਾ ਇਹ ਕੰਪਲੈਕਸ ਅੱਜ ਵੀ ਵੀਰਾਨ ਪਿਆ ਹੈ ਤੇ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸਰਕਾਰ ਆਪਣੇ ਹੀ ਮੰਤਰੀ ਵਲੋਂ ਕੀਤੇ ਵਾਅਦੇ ਨੂੰ ਪੂਰਾ ਨਹੀਂ ਕਰ ਸਕੀ ਤਾਂ ਨੰਗਲ ਦੇ ਲੋਕ ਹੋਰ ਵਿਕਾਸ ਕਾਰਜਾਂ ਬਾਰੇ ਕਿਸ ਆਸ ਨਾਲ ਭਰੋਸਾ ਕਰਨ? ਇਸ ਮੌਕੇ ਹਲਕਾ ਜਨ ਪ੍ਰਤੀਨਿਧ ਡਾਕਟਰ ਪਰਮਿੰਦਰ ਸ਼ਰਮਾ ਸਾਬਕਾ ਪ੍ਰਧਾਨ ਰਾਕੇਸ਼ ਸ਼ਰਮਾ ਪਿੰਕੀ ਤੇ ਹਰਮਨਜੀਤ ਸਿੰਘ ਪ੍ਰਿੰਸ ਕੌਂਸਲਰ ਡਾਕਟਰ ਰਜਿੰਦਰ ਕੁਮਾਰ ਮੈਡਮ ਅਲਕਾ ਐਰੀ ਬਾਬੂ ਅਨਿਲ ਸ਼ਰਮਾ ਮੁਕੇਸ਼ ਰਾਏ ਸੋਹੋੜ ਵਿਵੇਕ ਸ਼ਰਮਾ ਸੁਭਾਸ਼ ਆਦਿ ਹਾਜ਼ਰ ਸਨ।