05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸ੍ਰੀ ਚਮਕੌਰ ਸਾਹਿਬ ਦੀ ਅਨਾਜ ਮੰਡੀ ਦੇ ਮੂਹਰੇ ਆੜ੍ਹਤੀਆਂ ਤੇ ਮੰਡੀ ਦੀ ਲੇਬਰ ਨੇ ਲਗਾਇਆ ਧਰਨਾ, ਆਵਾਜਾਈ ਕੀਤੀ ਠੱਪ

ਸ੍ਰੀ ਚਮਕੌਰ ਸਾਹਿਬ, 5 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਅਨਾਜ ਮੰਡੀ ਦੇ ਆੜ੍ਹਤੀਆਂ, ਸ਼ੈਲਰ ਮਾਲਕਾਂ ਤੇ ਮੰਡੀ ਦੀ ਲੇਬਰ ਵਲੋਂ ਸ੍ਰੀ ਚਮਕੌਰ ਸਾਹਿਬ-ਮੋਰਿੰਡਾ ਮਾਰਗ ਤੇ ਸਥਾਨਕ ਅਨਾਜ ਮੰਡੀ ਦੇ ਗੇਟ ਮੂਹਰੇ ਧਰਨਾ ਲਗਾ ਕੇ ਸਰਕਾਰ ਅਤੇ ਫੂਡ ਸਪਲਾਈ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ । ਇਸ ਮੌਕੇ ਆੜ੍ਹਤੀ ਤੇ ਸ਼ੈਲਰ ਮਾਲਕ ਫੂਡ ਸਪਲਾਈ ਵਿਭਾਗ ’ਤੇ ਦੋਸ਼ ਲਗਾ ਰਹੇ ਸਨ ਮੰਡੀ ਵਿਚ ਅਣਚੁੱਕੇ ਪਏ ਝੋਨੇ ਨੂੰ ਦੂਜੇ ਸ਼ਹਿਰਾਂ ਦੇ ਸ਼ੈਲਰ ਮਾਲਕਾਂ ਨੂੰ ਚੁਕਵਾਉਣ ਲਈ ਰਿਲੀਜ਼ ਆਰਡਰ ਨਹੀਂ ਜਾਰੀ ਕੀਤੇ ਜਾ ਰਹੇ।

Ad Position 21
No active advertisement
ਧਰਨੇ ਤੇ ਬੈਠੇ ਆੜ੍ਹਤੀ, ਸ਼ੈਲਰ ਮਾਲਕ, ਕਿਸਾਨ ਤੇ ਮਜ਼ਦੂਰ। ਤਸਵੀਰ : ਜਗਮੋਹਣ ਸਿੰਘ ਨਾਰੰਗ 06-11-2026
ਸ੍ਰੀ ਚਮਕੌਰ ਸਾਹਿਬ, 5 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਅਨਾਜ ਮੰਡੀ ਦੇ ਆੜ੍ਹਤੀਆਂ, ਸ਼ੈਲਰ ਮਾਲਕਾਂ ਤੇ ਮੰਡੀ ਦੀ ਲੇਬਰ ਵਲੋਂ ਸ੍ਰੀ ਚਮਕੌਰ ਸਾਹਿਬ-ਮੋਰਿੰਡਾ ਮਾਰਗ ਤੇ ਸਥਾਨਕ ਅਨਾਜ ਮੰਡੀ ਦੇ ਗੇਟ ਮੂਹਰੇ ਧਰਨਾ ਲਗਾ ਕੇ ਸਰਕਾਰ ਅਤੇ ਫੂਡ ਸਪਲਾਈ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ । ਇਸ ਮੌਕੇ ਆੜ੍ਹਤੀ ਤੇ ਸ਼ੈਲਰ ਮਾਲਕ ਫੂਡ ਸਪਲਾਈ ਵਿਭਾਗ ’ਤੇ ਦੋਸ਼ ਲਗਾ ਰਹੇ ਸਨ ਮੰਡੀ ਵਿਚ ਅਣਚੁੱਕੇ ਪਏ ਝੋਨੇ ਨੂੰ ਦੂਜੇ ਸ਼ਹਿਰਾਂ ਦੇ ਸ਼ੈਲਰ ਮਾਲਕਾਂ ਨੂੰ ਚੁਕਵਾਉਣ ਲਈ ਰਿਲੀਜ਼ ਆਰਡਰ ਨਹੀਂ ਜਾਰੀ ਕੀਤੇ ਜਾ ਰਹੇ। ਜਦਕਿ ਸ੍ਰੀ ਚਮਕੌਰ ਸਾਹਿਬ ਮੰਡੀ ਨਾਲ ਸੰਬੰਧਿਤ ਸ਼ੈਲਰ ਮਾਲਕਾਂ ਨੂੰ ਜਾਰੀ ਹੋਇਆ ਕੋਟਾ ਪੂਰਾ ਹੋ ਚੁੱਕਾ ਹੈ ਅਤੇ ਇਨ੍ਹਾਂ ਸ਼ੈਲਰ ਮਾਲਕਾਂ ਕੋਲ ਹੁਣ ਥਾਂ ਵੀ ਨਹੀਂ, ਜਿਸ ਕਾਰਨ ਮੰਡੀ ਵਿਚ ਸਥਿਤੀ ਗੰਭੀਰ ਬਣ ਗਈ ਹੈ। ਇਨ੍ਹਾਂ ਆੜ੍ਹਤੀਆਂ ਦਾ ਕਹਿਣਾ ਹੈ ਕਿ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਖ਼ਰੀਦਿਆ ਝੋਨਾ ਜੋ ਰਿਲੀਜ਼ ਆਰਡਰ ਨਾ ਜਾਰੀ ਹੋਣ ਕਾਰਨ ਮੰਡੀਆਂ ਵਿਚ ਪਿਆ ਹੈ, ਉਸ ਦਾ ਆੜ੍ਹਤੀਆਂ ਤੇ ਲੇਬਰ ਨੂੰ ਚੌਕੀਦਾਰ ਬਣਾ ਦਿੱਤਾ ਹੈ। ਜਦਕਿ ਲੇਬਰ ਵੀ ਦੀਵਾਲੀ ਕਾਰਨ ਬਿਹਾਰ, ਯੂ. ਪੀ. ਜਾਣ ਨੂੰ ਤਿਆਰ ਹੈ, ਜੱਦੋ ਲੇਬਰ ਹੀ ਇੱਥੋਂ ਚਲੀ ਗਈ ਤਾਂ ਫਿਰ ਆੜ੍ਹਤੀਆਂ ਦਾ ਕਰੋੜਾਂ ਰੁਪਏ ਕਮਿਸ਼ਨ ਤੇ ਲੇਬਰ ਦੀ ਅਦਾਇਗੀ ਫਸ ਜਾਵੇਗੀ। ਧਰਨਾ ਦੇ ਰਹੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਉਹ ਇਸ ਸੰਬੰਧੀ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਫੂਡ ਸਪਲਾਈ ਅਫ਼ਸਰ ਨੂੰ ਮਿਲ ਕੇ ਅਪੀਲਾਂ ਕਰ ਚੁੱਕੇ ਹਨ, ਪਰ ਕੋਈ ਸੁਣਵਾਈ ਨਾ ਹੋਣ ਕਾਰਨ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਪਿਆ। ਮਾਰਕੀਟ ਕਮੇਟੀ ਦੇ ਚੇਅਰਮੈਨ ਸਦਕਾ ਜਾਰੀ ਹੋਏ ਆਰ. ਓ. ਤੋਂ ਬਾਅਦ ਧਰਨਾ ਕੀਤਾ ਖ਼ਤਮ-ਕਰੀਬ 1 ਘੰਟੇ ਦੇ ਧਰਨੇ ਤੋਂ ਬਾਅਦ ਧਰਨੇ ਵਿਚ ਪੁੱਜੇ ਮਾਰਕੀਟ ਕਮੇਟੀ ਦੇ ਨਵੇਂ ਚੇਅਰਮੈਨ ਅਮਨਦੀਪ ਸਿੰਘ ਮਾਂਗਟ ਦੀਆਂ ਕੋਸ਼ਿਸ਼ਾਂ ਸਦਕਾ ਫੂਡ ਸਪਲਾਈ ਵਿਭਾਗ ਸ੍ਰੀ ਚਮਕੌਰ ਸਾਹਿਬ ਵਲੋਂ ਜਾਰੀ ਕੀਤੇ ਆਰ. ਓ. ਦੀਆਂ ਕਾਪੀਆਂ ਉਪਰੰਤ ਆੜ੍ਹਤੀਆਂ, ਸ਼ੈਲਰ ਮਾਲਕਾਂ ਤੇ ਲੇਬਰ ਵਲੋਂ ਧਰਨਾ ਖ਼ਤਮ ਕਰ ਦਿੱਤਾ ਅਤੇ ਆਵਾਜਾਈ ਨੂੰ ਬਹਾਲ ਕਰ ਦਿੱਤਾ। ਇਸ ਮੌਕੇ ਡੀ. ਐਸ. ਪੀ. ਮਨਜੀਤ ਸਿੰਘ ਔਲਖ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੀ. ਜੀ. ਆਈ. ਚੰਡੀਗੜ੍ਹ ਲੰਗਰ ਲੋੜਵੰਦ ਸੇਵਾ ਮਿਸ਼ਨ’ ਵਲੋਂ ਲੋੜਵੰਦ ਪਰਿਵਾਰਾਂ ਨੂੰ ਦਵਾਈਆਂ ਅਤੇ ਰਾਸ਼ਨ ਭੇਟ ਅਗਲੀ ਖ਼ਬਰ ਡਾ. ਭਾਨੂ ਪ੍ਰਤਾਪ ਪਰਮਾਰ ਨੇ ਪੰਜਾਬ ਦੇ ਸਰਜਨਾਂ ਦੀ ਸਾਲਾਨਾ ਕਾਨਫ਼ਰੰਸ ‘ਪੰਜਾਬ ਸਰਜ 2026’ ਵਿਚ ਦਿੱਤਾ ਯਾਦਗਾਰੀ ਭਾਸ਼ਨ
Ad Position 24