06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸਰਕਾਰੀ ਮੁਲਾਂਕਣ ਕਰਵਾਉਣ ਉਪਰੰਤ ਦੁਕਾਨ ਦੀ ਬੋਲੀ ਕਰਵਾਈ ਜਾਵੇਗੀ

ਸ੍ਰੀ ਚਮਕੌਰ ਸਾਹਿਬ, 6 ਨਵੰਬਰ (ਜਗਮੋਹਣ ਸਿੰਘ ਨਾਰੰਗ)-ਪੰਚਾਇਤ ਸੰਮਤੀ ਸ੍ਰੀ ਚਮਕੌਰ ਸਾਹਿਬ ਵਲੋਂ ਆਪਣੀਆਂ ਦੁਕਾਨਾਂ ਦੇ ਕਿਰਾਏ ਦੀ ਵਸੂਲੀ ਸੰਬੰਧੀ ਅਦਾਲਤ ਵਿਚ ਚੱਲ ਰਿਹਾ ਕੇਸ ਪੰਚਾਇਤ ਸੰਮਤੀ ਦੇ ਹੱਕ ਵਿਚ ਹੋਣ ਉਪਰੰਤ ਦੁਕਾਨ ਨੰਬਰ 11 ਦਾ ਸੰਮਤੀ ਵਲੋਂ ਕਬਜ਼ਾ ਲੈ ਲਿਆ ਗਿਆ ਹੈ। ਇਸ ਸੰਬੰਧੀ ਪੰਚਾਇਤ ਸੰਮਤੀ ਦੇ ਚੇਅਰਮੈਨ ਗੁਰਦੀਪ ਸਿੰਘ ਗੜ੍ਹੀ ਤੇ ਸੰਮਤੀ ਮੈਂਬਰ ਜਸਵੀਰ ਸਿੰਘ ਸੈਦਪੁਰ ਨੇ ਦੱਸਿਆ ਕਿ ਦੁਕਾਨਾਂ ਦੇ ਕਿਰਾਏ ਦੀ ਵਸੂਲੀ ਸੰਬੰਧੀ ਸਿਵਲ ਕੋਰਟ ਰੂਪਨਗਰ ਵਿਖੇ ਵੱਖ-ਵੱਖ ਕੇਸ ਚੱਲ ਰਹੇ ਹਨ।

Ad Position 21
No active advertisement
ਅਜੀਤ ਡੈਸਕ 07-11-2026
ਸ੍ਰੀ ਚਮਕੌਰ ਸਾਹਿਬ, 6 ਨਵੰਬਰ (ਜਗਮੋਹਣ ਸਿੰਘ ਨਾਰੰਗ)-ਪੰਚਾਇਤ ਸੰਮਤੀ ਸ੍ਰੀ ਚਮਕੌਰ ਸਾਹਿਬ ਵਲੋਂ ਆਪਣੀਆਂ ਦੁਕਾਨਾਂ ਦੇ ਕਿਰਾਏ ਦੀ ਵਸੂਲੀ ਸੰਬੰਧੀ ਅਦਾਲਤ ਵਿਚ ਚੱਲ ਰਿਹਾ ਕੇਸ ਪੰਚਾਇਤ ਸੰਮਤੀ ਦੇ ਹੱਕ ਵਿਚ ਹੋਣ ਉਪਰੰਤ ਦੁਕਾਨ ਨੰਬਰ 11 ਦਾ ਸੰਮਤੀ ਵਲੋਂ ਕਬਜ਼ਾ ਲੈ ਲਿਆ ਗਿਆ ਹੈ। ਇਸ ਸੰਬੰਧੀ ਪੰਚਾਇਤ ਸੰਮਤੀ ਦੇ ਚੇਅਰਮੈਨ ਗੁਰਦੀਪ ਸਿੰਘ ਗੜ੍ਹੀ ਤੇ ਸੰਮਤੀ ਮੈਂਬਰ ਜਸਵੀਰ ਸਿੰਘ ਸੈਦਪੁਰ ਨੇ ਦੱਸਿਆ ਕਿ ਦੁਕਾਨਾਂ ਦੇ ਕਿਰਾਏ ਦੀ ਵਸੂਲੀ ਸੰਬੰਧੀ ਸਿਵਲ ਕੋਰਟ ਰੂਪਨਗਰ ਵਿਖੇ ਵੱਖ-ਵੱਖ ਕੇਸ ਚੱਲ ਰਹੇ ਹਨ। ਇਨ੍ਹਾਂ ’ਚੋਂ ਦੁਕਾਨ ਨੰਬਰ 11 ਕਬਜ਼ੇ ਹੇਠ ਸੀ, ਦਾ ਫ਼ੈਸਲਾ ਅਦਾਲਤ ਵਲੋਂ ਪੰਚਾਇਤ ਸੰਮਤੀ ਸ੍ਰੀ ਚਮਕੌਰ ਸਾਹਿਬ ਦੇ ਹੱਕ ਵਿਚ ਸੁਣਾਇਆ ਗਿਆ ਸੀ। ਅਦਾਲਤ ਵਲੋਂ ਜਾਰੀ ਹੁਕਮਾਂ ਅਨੁਸਾਰ ਦੁਕਾਨ ਖਾਲੀ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਅਦਾਲਤੀ ਹੁਕਮਾਂ ਦੀ ਪਾਲਣਾ ਕਰਦਿਆਂ ਪੰਚਾਇਤ ਸੰਮਤੀ ਵਲੋਂ ਉਕਤ ਦੁਕਾਨ ਦਾ ਕਬਜ਼ਾ ਪ੍ਰਾਪਤ ਕਰ ਲਿਆ ਗਿਆ ਹੈ। ਇਸ ਮੌਕੇ ਹਰਮਿੰਦਰ ਸਿੰਘ ਬੈੱਲ, ਗੁਰਦੀਪ ਸਿੰਘ ਗੜ੍ਹੀ, ਬੀ. ਡੀ. ਪੀ. ਓ. ਅਜੈਬ ਸਿੰਘ, ਸੰਮਤੀ ਮੈਂਬਰ ਜਸਵੀਰ ਸਿੰਘ ਸੈਦਪੁਰ, ਸੁਪਰਡੈਂਟ ਗੁਰਮੁੱਖ ਸਿੰਘ, ਪੰਚਾਇਤ ਅਫ਼ਸਰ ਸਿਮਰਨਜੀਤ ਸਿੰਘ ਤੇ ਮਨਦੀਪ ਸਿੰਘ ਕਲਰਕ-ਕਮ-ਟੈਕਸ ਕੁਲੈਕਟਰ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ। ਉਨ੍ਹਾਂ ਅੱਗੇ ਦੱਸਿਆ ਕਿ ਕਬਜ਼ੇ ਵਿਚ ਲਈ ਗਈ ਦੁਕਾਨ ਦਾ ਸਰਕਾਰੀ ਮੁਲਾਂਕਣ ਕਰਵਾਉਣ ਉਪਰੰਤ ਨਿਯਮਾਂ ਅਨੁਸਾਰ ਜਲਦੀ ਹੀ ਬੋਲੀ ਕਰਵਾਈ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਥਲੀ ਖੁਰਦ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸਿਹਤ ਵਿਭਾਗ ਦੀਆ ਐਮਰਜੈਂਸੀ ਸੇਵਾਵਾਂ ਹਰ ਸਮੇਂ ਚਾਲੂ ਹਨ-ਡਾ. ਸੰਗੀਤਾ ਜੈਨ
Ad Position 24