ਐਨ. ਪੀ. ਕੇ. ਖਾਦ ਦੀਆਂ ਕੀਮਤਾਂ ’ਚ 500 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਿਸਾਨਾਂ ਦੀ ਆਰਥਿਕਤਾ ’ਤੇ ਵੱਡਾ ਹਮਲਾ-ਧਮਾਣਾਂ, ਧਰਮਪਾਲ
ਨੂਰਪੁਰ ਬੇਦੀ, 6 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਖਾਦ ਕੰਪਨੀਆਂ ਵਲੋਂ ਐਨ. ਪੀ.
ਨੂਰਪੁਰ ਬੇਦੀ, 6 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਖਾਦ ਕੰਪਨੀਆਂ ਵਲੋਂ ਐਨ. ਪੀ. ਕੇ. ਖਾਦ ਦੀ ਕੀਮਤ ਵਿਚ ਪ੍ਰਤੀ ਕੁਇੰਟਲ 500 ਰੁਪਏ ਦਾ ਕੀਤਾ ਵਾਧਾ ਕਿਸਾਨਾਂ ਲਈ ਵੱਡੀ ਆਰਥਿਕ ਮਾਰ ਸਾਬਤ ਹੋਵੇਗਾ। ਇਸ ਵਾਧੇ ਦੀ ਸਖ਼ਤ ਨਿਖੇਧੀ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਆਗੂ ਮੋਹਣ ਸਿੰਘ ਧਮਾਣਾਂ ਤੇ ਧਰਮਪਾਲ ਸੈਣੀ ਨੇ ਕਿਹਾ ਕਿ ਖੇਤੀ ਲਾਗਤਾਂ ਲਗਾਤਾਰ ਵਧਣ ਕਾਰਨ ਪਹਿਲਾਂ ਹੀ ਕਿਸਾਨਾਂ ਦਾ ਲੱਕ ਟੁੱਟਿਆ ਪਿਆ ਹੈ ਅਤੇ ਹੁਣ ਖਾਦਾਂ ਦੀਆਂ ਕੀਮਤਾਂ ਵਿਚ ਕੀਤਾ ਵਾਧਾ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾਏਗਾ। ਕਿਸਾਨ ਆਗੂਆਂ ਨੇ ਕਿਹਾ ਕਿ ਐਨ. ਪੀ. ਕੇ. ਖਾਦ 12:32:16 ਦੀ 50 ਕਿੱਲੋ ਵਾਲੀ ਬੋਰੀ ਦੀ ਕੀਮਤ ਪਹਿਲਾਂ 2250 ਰੁਪਏ ਸੀ, ਜਿਸ ਨੂੰ ਨਵੰਬਰ ਮਹੀਨੇ ਤੋਂ ਵਧਾ ਕੇ 2500 ਰੁਪਏ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਕਿਸਾਨਾਂ ਨੂੰ ਹਰ ਬੋਰੀ ਪਿੱਛੇ 250 ਰੁਪਏ ਵਾਧੂ ਅਦਾ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਅਗਸਤ ਮਹੀਨੇ ਵਿਚ ਵੀ ਖਾਦ ਕੰਪਨੀਆਂ ਵਲੋਂ ਪਿਛਲੇ ਸਾਲ ਦੇ ਮੁਕਾਬਲੇ ਪ੍ਰਤੀ ਕੁਇੰਟਲ ਕਰੀਬ 1100 ਰੁਪਏ ਦਾ ਵਾਧਾ ਕੀਤਾ ਗਿਆ ਸੀ। ਦੋਵਾਂ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਖਾਦ ਕੰਪਨੀਆਂ ਵਲੋਂ ਕੀਤੇ ਇਸ ਵਾਧੇ ਨੂੰ ਤੁਰੰਤ ਵਾਪਸ ਕਰਵਾਇਆ ਜਾਵੇ ਅਤੇ ਖੇਤੀ ਲਈ ਲੋੜੀਂਦੀਆਂ ਖਾਦਾਂ ਵਾਜਬ ਕੀਮਤਾਂ ’ਤੇ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ। 06 ਆਰਪੀਆਰ08,09 ਕਿਸਾਨ ਆਗੂ ਮੋਹਣ ਸਿੰਘ ਧਮਾਣਾਂ ਤੇ ਧਰਮਪਾਲ ਸੈਣੀ ਮਾਜਰਾ