ਸੰਨਿਆਸ ਆਸ਼ਰਮ ਥਲੀ ਕਲਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ
ਘਨੌਲੀ, 6 ਨਵੰਬਰ (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਥਲੀ ਕਲਾਂ ਸਥਿਤ ਸੰਨਿਆਸ ਆਸ਼ਰਮ ਵਿਖੇ ਸੰਤ ਭਾਰਤੀ ਦੀ ਯਾਦ ਵਿਚ 70ਵੀਂ ਬਰਸੀ ਨੂੰ ਸਮਰਪਿਤ ਸਾਲਾਨਾ ਧਾਰਮਿਕ ਸਮਾਗਮ ਸ਼ਰਧਾ ਨਾਲ ਕਰਵਾਇਆ। ਗੱਦੀਨਸ਼ੀਨ ਸੰਤ ਇਲੈਚੀ ਭਾਰਤੀ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਪਾਠ-ਪੂਜਾ ਤੇ ਅਰਚਨਾ ਉਪਰੰਤ ਅੰਗਰੇਜ਼ ਸਿੰਘ ਜੰਮੂ ਵਾਲਿਆਂ ਨੇ ਸੰਗਤਾਂ ਨੂੰ ਪ੍ਰਭੂ ਦੀ ਮਹਿਮਾ ਨਾਲ ਜੋੜਿਆ।
ਸ
ਸੰਨਿਆਸ ਆਸ਼ਰਮ ਥਲੀ ਕਲਾਂ ਵਿਖੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਦਿਨੇਸ਼ ਚੱਢਾ।
07-11-2026
ਘਨੌਲੀ, 6 ਨਵੰਬਰ (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਥਲੀ ਕਲਾਂ ਸਥਿਤ ਸੰਨਿਆਸ ਆਸ਼ਰਮ ਵਿਖੇ ਸੰਤ ਭਾਰਤੀ ਦੀ ਯਾਦ ਵਿਚ 70ਵੀਂ ਬਰਸੀ ਨੂੰ ਸਮਰਪਿਤ ਸਾਲਾਨਾ ਧਾਰਮਿਕ ਸਮਾਗਮ ਸ਼ਰਧਾ ਨਾਲ ਕਰਵਾਇਆ। ਗੱਦੀਨਸ਼ੀਨ ਸੰਤ ਇਲੈਚੀ ਭਾਰਤੀ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਪਾਠ-ਪੂਜਾ ਤੇ ਅਰਚਨਾ ਉਪਰੰਤ ਅੰਗਰੇਜ਼ ਸਿੰਘ ਜੰਮੂ ਵਾਲਿਆਂ ਨੇ ਸੰਗਤਾਂ ਨੂੰ ਪ੍ਰਭੂ ਦੀ ਮਹਿਮਾ ਨਾਲ ਜੋੜਿਆ। ਇਸ ਮੌਕੇ ਉਨ੍ਹਾਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਲਯੁਗ ਦੇ ਇਸ ਦੌਰ ਵਿਚ ਸੰਤਾਂ-ਮਹਾਂਪੁਰਸ਼ਾਂ ਦੀ ਸੰਗਤ ਕਰਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ-ਸੰਤਾਂ ਦੀ ਸਿੱਖਿਆ ਮਨੁੱਖ ਨੂੰ ਨੇਕ ਰਸਤੇ ’ਤੇ ਚੱਲਣ ਅਤੇ ਆਪਸੀ ਪਿਆਰ ਬਣਾਈ ਰੱਖਣ ਦੀ ਪ੍ਰੇਰਨਾ ਦਿੰਦੀ ਹੈ। ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿਚ ਆਪਸੀ ਪਿਆਰ, ਸਦਭਾਵਨਾ ਤੇ ਭਾਈਚਾਰਕ ਸਾਂਝ ਦੀ ਭਾਵਨਾ ਪੈਦਾ ਕਰਦੇ ਹਨ। ਇਨ੍ਹਾਂ ਸਮਾਗਮਾਂ ਦੌਰਾਨ ਵੱਖ-ਵੱਖ ਧਰਮਾਂ ਅਤੇ ਵਰਗਾਂ ਦੇ ਲੋਕ ਇਕੱਠੇ ਹੋ ਕੇ ਸ਼ਰਧਾ ਨਾਲ ਸ਼ਮੂਲੀਅਤ ਕਰਦੇ ਹਨ ਅਤੇ ਸੇਵਾ ਕਾਰਜਾਂ ਵਿਚ ਆਪਣਾ ਯੋਗਦਾਨ ਪਾਉਂਦੇ ਹਨ। ਉਨ੍ਹਾਂ ਗੱਦੀਨਸ਼ੀਨ ਸੰਤ ਇਲੈਚੀ ਭਾਰਤੀ ਤੋਂ ਅਸ਼ੀਰਵਾਦ ਵੀ ਪ੍ਰਾਪਤ ਕੀਤਾ। ਇਸ ਮੌਕੇ ਪ੍ਰਬੰਧਕਾਂ ਵਲੋਂ ਵਿਧਾਇਕ ਦਿਨੇਸ਼ ਚੱਢਾ ਦਾ ਵਿਸ਼ੇਸ਼ ਸਨਮਾਨ ਕੀਤਾ। ਇਸੇ ਦੌਰਾਨ ਸ਼ਿਵ ਸੈਨਾ ਦੇ ਪ੍ਰਧਾਨ ਸੰਜੀਵ ਘਨੌਲੀ ਨੇ ਵੀ ਸਮਾਗਮ ਵਿਚ ਸ਼ਿਰਕਤ ਕਰਕੇ ਸੰਤਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੀ ਸਮਾਪਤੀ ਮੌਕੇ ਸੰਗਤਾਂ ਲਈ ਵਿਸ਼ਾਲ ਭੰਡਾਰੇ ਦਾ ਪ੍ਰਬੰਧ ਕੀਤਾ। ਇਸ ਮੌਕੇ ਗੱਦੀਨਸ਼ੀਨ ਸੰਤ ਇਲੈਚੀ ਭਾਰਤੀ, ਮੁੱਖ ਪ੍ਰਬੰਧਕ ਪਵਨ ਕੁਮਾਰ ਗੋਲੂ, ਸਰਪੰਚ ਬਰਿੰਦਰ ਸਿੰਘ ਭੋਗਲ, ਬਲਾਕ ਸੰਮਤੀ ਮੈਂਬਰ ਮਨਜੀਤ ਕੌਰ, ਮੁੱਖ ਸੇਵਾਦਾਰ ਜਸਵੀਰ ਸਿੰਘ ਕਾਕਾ, ਸੇਵਾਦਾਰ ਲੋਕੇਸ਼ ਲੱਕੀ, ਚਰਨ ਸਿੰਘ, ਸੁਰਿੰਦਰ ਸਿੰਘ ਯੂਕੇ, ਕਿਰਪਾਲ ਸਿੰਘ ਯੂ. ਕੇ., ਪੰਚ ਜਸਵੀਰ ਸਿੰਘ, ਪੰਚ ਜਗਦੀਪ ਸਿੰਘ, ਪੰਚ ਬਹਾਦਰ ਸਿੰਘ, ਅਮਨਦੀਪ ਸਿੰਘ, ਗੁਰਮੁਖ ਸਿੰਘ, ਕੁਲਦੀਪ ਭੋਗਲ, ਸਰਪੰਚ ਮੱਘਰਪੁਰ, ਰਜਿੰਦਰ ਸ਼ਰਮਾ ਚੰਡੀਗੜ੍ਹ, ਰਾਕੇਸ਼ ਸ਼ਰਮਾ ਚੰਡੀਗੜ੍ਹ, ਪੰਚ ਤਰਲੋਚਨ ਧੀਮਾਨ ਘਨੌਲੀ, ਪੰਚ ਮਨਜੀਤ ਸਿੰਘ ਪਿੰਕਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।