06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਪਿੰਡ ਅਬਿਆਣਾ ਕਲਾਂ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਨੇ ਮੁਨਾਫ਼ਾ ਵੰਡ ਸਮਾਗਮ ਕਰਵਾਇਆ

ਨੂਰਪੁਰ ਬੇਦੀ, 6 ਨਵੰਬਰ (ਵਿੰਦਰ ਪਾਲ ਝਾਂਡੀਆਂ)-ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਪਿੰਡ ਅਬਿਆਣਾ ਕਲਾਂ ਵਲੋਂ ਸਭਾ ਦੇ ਸਕੱਤਰ ਸੰਤੋਖ ਸਿੰਘ ਦੀ ਅਗਵਾਈ ’ਚ ਆਪਣੇ ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਵੰਡਣ ਲਈ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ, ਜਿਸ ’ਚ ਬਤੌਰ ਮੁੱਖ ਮਹਿਮਾਨ ਵਜੋਂ ਵੇਰਕਾ ਮਿਲਕ ਪਲਾਟ ਦੇ ਡਿਪਟੀ ਮੈਨੇਜਰ ਨਰਿੰਦਰ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਮੈਨੇਜਰ ਨਰਿੰਦਰ ਸਿੰਘ ਨੇ ਸਭਾ ਦੇ ਮੈਂਬਰਾਂ ਨੂੰ ਨਾਲ ਲੈ ਕੇ ਸਭਾ ਦਾ ਕੁੱਲ 13 ਲੱਖ 69 ਹਜ਼ਾਰ 807 ਰੁਪਏ ਦੀ ਰਾਸ਼ੀ ਦਾ ਸ਼ੁੱਧ ਮੁਨਾਫ਼ਾ ਦੁੱਧ ਉਤਪਾਦਕਾਂ ਨੂੰ ਵੰਡਿਆ।

Ad Position 21
No active advertisement
ਅਜੀਤ ਡੈਸਕ 07-11-2026
ਨੂਰਪੁਰ ਬੇਦੀ, 6 ਨਵੰਬਰ (ਵਿੰਦਰ ਪਾਲ ਝਾਂਡੀਆਂ)-ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਪਿੰਡ ਅਬਿਆਣਾ ਕਲਾਂ ਵਲੋਂ ਸਭਾ ਦੇ ਸਕੱਤਰ ਸੰਤੋਖ ਸਿੰਘ ਦੀ ਅਗਵਾਈ ’ਚ ਆਪਣੇ ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਵੰਡਣ ਲਈ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ, ਜਿਸ ’ਚ ਬਤੌਰ ਮੁੱਖ ਮਹਿਮਾਨ ਵਜੋਂ ਵੇਰਕਾ ਮਿਲਕ ਪਲਾਟ ਦੇ ਡਿਪਟੀ ਮੈਨੇਜਰ ਨਰਿੰਦਰ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਮੈਨੇਜਰ ਨਰਿੰਦਰ ਸਿੰਘ ਨੇ ਸਭਾ ਦੇ ਮੈਂਬਰਾਂ ਨੂੰ ਨਾਲ ਲੈ ਕੇ ਸਭਾ ਦਾ ਕੁੱਲ 13 ਲੱਖ 69 ਹਜ਼ਾਰ 807 ਰੁਪਏ ਦੀ ਰਾਸ਼ੀ ਦਾ ਸ਼ੁੱਧ ਮੁਨਾਫ਼ਾ ਦੁੱਧ ਉਤਪਾਦਕਾਂ ਨੂੰ ਵੰਡਿਆ। ਇਸ ਮੌਕੇ ਡਿਪਟੀ ਮੈਨੇਜਰ ਨਰਿੰਦਰ ਸਿੰਘ ਨੇ ਵੇਰਕਾ ਮਿਲਕ ਪਲਾਟ ਵਲੋਂ ਪਸ਼ੂ ਪਾਲਕਾਂ ਲਈ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਕਿਹਾ ਕਿ ਵੇਰਕਾ ਮਿਲਕ ਪਲਾਟ ਵਲੋਂ ਡੇਅਰੀ ਫਾਰਮਿੰਗ ਕਿੱਤੇ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਸਮੇਂ ਸਮੇਂ ਸਿਰ ਪਸ਼ੂ ਪਾਲਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ, ਉਨ੍ਹਾਂ ਨੇ ਦੁੱਧ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਦੁੱਧ ਦੀਆਂ ਡੇਅਰੀਆਂ ’ਚ ਸਾਫ਼ ਸੁਥਰਾ ਦੁੱਧ ਪਾਉਣ। ਐਮ. ਪੀ. ਐੱਸ. ਗੁਰਵੀਰ ਸਿੰਘ, ਐਮ. ਪੀ. ਏ. ਜਗਵਿੰਦਰ ਸਿੰਘ ਬੰਗਾ ਨੇ ਵੀ ਭਲਾਈ ਸਕੀਮਾਂ ਸੰਬੰਧੀ ਦੱਸਿਆ। ਸਕੱਤਰ ਸੰਤੋਖ ਸਿੰਘ ਨੇ ਦੱਸਿਆ ਕਿ ਸਭ ਤੋਂ ਵੱਧ ਮੁਨਾਫ਼ਾ ਪ੍ਰਾਪਤ ਕਰਨ ’ਚ ਪਹਿਲਾਂ ਸਥਾਨ ਜਸਵੀਰ ਸਿੰਘ, ਦੂਸਰਾ ਅਖਿਲ ਰਾਏ ਸਿੰਘ, ਜਦਕਿ ਕ੍ਰਿਸ਼ਨ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ ਹੈ, ਜਿਨ੍ਹਾਂ ਨੂੰ ਡਿਪਟੀ ਮੈਨੇਜਰ ਨਰਿੰਦਰ ਸਿੰਘ ਨੇ ਮੁਨਾਫ਼ਾ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੱਤਰ ਸੰਤੋਖ ਸਿੰਘ, ਭਗਵੰਤ ਸਿੰਘ ਢਿੱਲੋਂ, ਸਾਬਕਾ ਪ੍ਰਧਾਨ ਮਹਿੰਦਰ ਸਿੰਘ ਚਾਹਲ, ਰਾਮ ਸਿੰਘ, ਪਾਖਰ ਸਿੰਘ, ਦਲਜੀਤ ਸਿੰਘ, ਜਸਵੰਤ ਸਿੰਘ, ਕੇਸਰ ਸਿੰਘ, ਗੱਜਣ ਸਿੰਘ, ਪ੍ਰਿਤਪਾਲ ਸਿੰਘ, ਜਸਵੀਰ ਸਿੰਘ ਸਮੇਤ ਵੱਡੀ ਗਿਣਤੀ ਦੁੱਧ ਉਤਪਾਦਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹੋਲੀ ਏਂਜਲਸ ਦੇ ਸਕੂਲੀ ਬੱਚਿਆਂ ਵਲੋਂ ਨੁੱਕੜ ਨਾਟਕ ਦੀ ਪੇਸ਼ਕਾਰੀ ਅਗਲੀ ਖ਼ਬਰ ‘ ਗੈਂਗਸਟਰਾਂ ’ ਤੇ ਵਾਰ ’ ਦਾ 290 ਵਾਂ ਦਿਨ ਪੰਜਾਬ ਪੁਲਿਸ ਵਲੋਂ 545 ਥਾਈਂ ਛਾਪੇਮਾਰੀ 202 ਕਾਬੂ
Ad Position 24