10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਸਿਆਸੀ ਮੰਚਾਂ ਤੋਂ ਸ਼ਿਵ ਮੰਦਰ ਤੱਕ ਭਗਤੀ ’ ਚ ਲੀਨ ਦਿਸੇ ਹਰਜੋਤ ਬੈਂਸ ਹਨੂੰਮਾਨ ਚਾਲੀਸਾ ਦਾ ਕੀਤਾ ਪਾਠ ਤੇ ਖੁਦ ਸੰਗਤਾਂ ’ਚ ਖੜ੍ਹ ਕੇ ਵਰਤਾਇਆ ਲੰਗਰ

ਨੰਗਲ, 9 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਦੀ ਸਿਆਸਤ ਵਿਚ ਆਮ ਤੌਰ ’ਤੇ ਲੋਕਾਂ ਵਿਚ ਵਿਚਰਨ ਤੇ ਜਨਤਕ ਮੁੱਦਿਆਂ ਨੂੰ ਲੈ ਕੇ ਚਰਚਾ ਵਿਚ ਰਹਿਣ ਵਾਲੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਬੀਤੇ ਸਨਿਚਰਵਾਰ ਸ਼ਿਵ ਮੰਦਰ ਮੇਨ ਮਾਰਕੀਟ ਵਿਖੇ ਧਾਰਮਿਕ ਰੰਗ ਵਿਚ ਰੰਗੇ ਨਜ਼ਰ ਆਏ। ਬੈਂਸ ਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਵਲੋਂ ਆਮ ਆਦਮੀ ਪਾਰਟੀ ਦੇ ਸਹਿਯੋਗ ਨਾਲ ਕਰਵਾਏ ਵਿਸ਼ਾਲ ਭੰਡਾਰੇ ਦੌਰਾਨ ਉਨ੍ਹਾਂ ਨੇ ਨਾ ਸਿਰਫ਼ ਸੰਗਤਾਂ ਨੂੰ ਸੰਬੋਧਨ ਕੀਤਾ, ਸਗੋਂ ਸੰਗਤਾਂ ਵਿਚ ਬੈਠ ਕੇ ਸ੍ਰੀ ਹਨੂੰਮਾਨ ਚਾਲੀਸਾ ਦਾ ਪਾਠ ਵੀ ਕੀਤਾ ਅਤੇ ਬਾਅਦ ਵਿਚ ਲੰਗਰ ਵਰਤਾਉਣ ਦੀ ਸੇਵਾ ਨਿਭਾਈ।

Ad Position 21
No active advertisement
ਅਜੀਤ ਡੈਸਕ 10-11-2026
ਨੰਗਲ, 9 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਦੀ ਸਿਆਸਤ ਵਿਚ ਆਮ ਤੌਰ ’ਤੇ ਲੋਕਾਂ ਵਿਚ ਵਿਚਰਨ ਤੇ ਜਨਤਕ ਮੁੱਦਿਆਂ ਨੂੰ ਲੈ ਕੇ ਚਰਚਾ ਵਿਚ ਰਹਿਣ ਵਾਲੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਬੀਤੇ ਸਨਿਚਰਵਾਰ ਸ਼ਿਵ ਮੰਦਰ ਮੇਨ ਮਾਰਕੀਟ ਵਿਖੇ ਧਾਰਮਿਕ ਰੰਗ ਵਿਚ ਰੰਗੇ ਨਜ਼ਰ ਆਏ। ਬੈਂਸ ਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਵਲੋਂ ਆਮ ਆਦਮੀ ਪਾਰਟੀ ਦੇ ਸਹਿਯੋਗ ਨਾਲ ਕਰਵਾਏ ਵਿਸ਼ਾਲ ਭੰਡਾਰੇ ਦੌਰਾਨ ਉਨ੍ਹਾਂ ਨੇ ਨਾ ਸਿਰਫ਼ ਸੰਗਤਾਂ ਨੂੰ ਸੰਬੋਧਨ ਕੀਤਾ, ਸਗੋਂ ਸੰਗਤਾਂ ਵਿਚ ਬੈਠ ਕੇ ਸ੍ਰੀ ਹਨੂੰਮਾਨ ਚਾਲੀਸਾ ਦਾ ਪਾਠ ਵੀ ਕੀਤਾ ਅਤੇ ਬਾਅਦ ਵਿਚ ਲੰਗਰ ਵਰਤਾਉਣ ਦੀ ਸੇਵਾ ਨਿਭਾਈ। ਇਸ ਮੌਕੇ ਮੰਤਰੀ ਬੈਂਸ ਪ੍ਰਭੂ ਸ੍ਰੀ ਹਨੂੰਮਾਨ ਦੇ ਚਰਨਾਂ ਵਿਚ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ, ਪੰਜਾਬ ਦੀ ਤਰੱਕੀ, ਅਮਨ-ਸ਼ਾਂਤੀ ਤੇ ਨੰਗਲ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਮੰਦਰ ਵਿਚ ਭਜਨ-ਕੀਰਤਨ ਤੇ ਧਾਰਮਿਕ ਪਾਠਾਂ ਨਾਲ ਭਗਤੀਮਈ ਮਾਹੌਲ ਬਣਿਆ ਰਿਹਾ। ਸਮਾਗਮ ਦੌਰਾਨ ਬੈਂਸ ਦਾ ਸੰਗਤਾਂ ਵਿਚ ਬੈਠ ਕੇ ਪਾਠ ਕਰਨਾ ਤੇ ਖ਼ੁਦ ਲੰਗਰ ਵਰਤਾਉਣਾ ਵੀ ਵਿਸ਼ੇਸ਼ ਚਰਚਾ ਦਾ ਕੇਂਦਰ ਰਿਹਾ। ਸਿਆਸੀ ਸਰਗਰਮੀਆਂ ਤੋਂ ਇਲਾਵਾ ਧਾਰਮਿਕ ਮੰਚ ’ਤੇ ਉਨ੍ਹਾਂ ਦੀ ਇਹ ਹਾਜ਼ਰੀ ਵੀ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਕਿਰਨ ਬਾਲਾ, ਰਮੇਸ਼ ਗੁਲਾਟੀ, ਅਸ਼ਵਨੀ ਸ਼ਰਮਾ, ਰੋਹਿਤ ਗੌਤਮ, ਸੁਧੀਰ ਸ਼ਰਮਾ, ਯੁੱਧਵੀਰ ਪਰਮਾਰ, ਅਜੈ ਐਰੀ, ਲਲਿਤ ਮੋਹਣ, ਵਿਕਰਮ ਮਹਾਜਨ, ਅੰਕੁਸ਼ ਪਾਠਕ, ਨਿਤਿਨ ਸ਼ਰਮਾ, ਦਲਜੀਤ ਕਾਕਾ, ਮਧੂ, ਐਡਵੋਕੇਟ ਨੀਰਜ, ਸੁਨੀਤ ਅਗਨੀ ਸੰਦਲ, ਨਿਸ਼ਾਂਤ ਗੁਪਤਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਅਤੇ ਪਾਰਟੀ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਥਰਮਲ ਪਲਾਂਟ ਰੂਪਨਗਰ ਦੇ 800... ਅਗਲੀ ਖ਼ਬਰ ਸਾਬਕਾ ਕੌਂਸਲਰ ਪਰਮਜੀਤ ਕੌਰ ਦਾ ਦਿਹਾਂਤ
Ad Position 24