10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਨੂਰਪੁਰ ਬੇਦੀ ਇਲਾਕੇ ’ ਚ ਸ਼ਰਧਾ ਨਾਲ ਮਨਾਇਆ ਦੀਵਾਲੀ ਦਾ ਪਵਿੱਤਰ ਤਿਉਹਾਰ

ਨੂਰਪੁਰ ਬੇਦੀ, 9 ਨਵੰਬਰ (ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਇਲਾਕੇ ’ਚ ਲੋਕਾਂ ਨੇ ਰੌਸ਼ਨੀਆਂ ਦਾ ਪਾਵਨ ਪਵਿੱਤਰ ਦੀਵਾਲੀ ਦਾ ਤਿਉਹਾਰ ਪੂਰੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਗੁਰਦੁਆਰਾ ਸਾਹਿਬ, ਮੰਦਰਾਂ ਸਮੇਤ ਵੱਖ-ਵੱਖ ਧਾਰਮਿਕ ਅਸਥਾਨਾਂ ਤੇ ਸ਼ਾਮ ਸਮੇਂ ਦੀਪਮਾਲਾ ਕਰਨ ਲਈ ਲੋਕਾਂ ਦਾ ਕਾਫੀ ਤਾਂਤਾ ਲੱਗਿਆ ਹੋਇਆ ਸੀ, ਜਿਸ ਨਾਲ ਧਾਰਮਿਕ ਅਸਥਾਨਾਂ ਤੇ ਖੂਬ ਰੌਣਕਾਂ ਦੇਖਣ ਨੂੰ ਮਿਲੀਆਂ।

Ad Position 21
No active advertisement
ਨੂਰਪੁਰ ਬੇਦੀ ਇਲਾਕੇ ’ ਚ ਸ਼ਰਧਾ ਨਾਲ ਮਨਾਇਆ ਦੀਵਾਲੀ ਦਾ ਪਵਿੱਤਰ ਤਿਉਹਾਰ 10-11-2026
ਨੂਰਪੁਰ ਬੇਦੀ, 9 ਨਵੰਬਰ (ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਇਲਾਕੇ ’ਚ ਲੋਕਾਂ ਨੇ ਰੌਸ਼ਨੀਆਂ ਦਾ ਪਾਵਨ ਪਵਿੱਤਰ ਦੀਵਾਲੀ ਦਾ ਤਿਉਹਾਰ ਪੂਰੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਗੁਰਦੁਆਰਾ ਸਾਹਿਬ, ਮੰਦਰਾਂ ਸਮੇਤ ਵੱਖ-ਵੱਖ ਧਾਰਮਿਕ ਅਸਥਾਨਾਂ ਤੇ ਸ਼ਾਮ ਸਮੇਂ ਦੀਪਮਾਲਾ ਕਰਨ ਲਈ ਲੋਕਾਂ ਦਾ ਕਾਫੀ ਤਾਂਤਾ ਲੱਗਿਆ ਹੋਇਆ ਸੀ, ਜਿਸ ਨਾਲ ਧਾਰਮਿਕ ਅਸਥਾਨਾਂ ਤੇ ਖੂਬ ਰੌਣਕਾਂ ਦੇਖਣ ਨੂੰ ਮਿਲੀਆਂ। ਇਸ ਮੌਕੇ ਲੋਕਾਂ ਨੇ ਆਪੋ ਆਪਣੇ ਘਰਾਂ ਨੂੰ ਵੱਖ-ਵੱਖ ਆਧੁਨਿਕ ਰੰਗ ਬਿਰੰਗੀਆਂ ਸੁੰਦਰ ਸਜਾਵਟੀ ਇਲੈਕਟ੍ਰਾਨਿਕ ਲਾਈਟਾਂ ਨਾਲ ਸਜਾਇਆ ਹੋਇਆ ਸੀ, ਜੋ ਪਿੰਡਾਂ ਵਿਚ ਇਕ ਵੱਖਰਾ ਦ੍ਰਿਸ਼ ਪੇਸ਼ ਕਰ ਰਹੀਆਂ ਸਨ। ਇਸ ਦੌਰਾਨ ਲੋਕਾਂ ਨੇ ਆਪੋ ਆਪਣੇ ਘਰਾਂ ’ਚ ਰੰਗੋਲੀ ਬਣਾਕੇ ਤੇ ਦੀਪਮਾਲਾ ਕਰਕੇ ਦੀਵਾਲੀ ਤਿਉਹਾਰ ਦੀ ਖੁਸ਼ੀ ਮਨਾਈ। ਇਸ ਮੌਕੇ ਇਲਾਕੇ ਦੇ ਵੱਖ-ਵੱਖ ਕਸਬਿਆ ਦੇ ਪਿੰਡਾਂ ਵਿਚ ਮਠਿਆਈਆਂ, ਪਟਾਕਿਆਂ, ਗਿਫਟ, ਇਲੈਕਟ੍ਰਾਨਿਕ, ਇਲੈਕਟ੍ਰੋਨਿਕਸ ਤੇ ਹੋਰ ਖਰੀਦਦਰੀ ਕਰਨ ਲਈ ਦੁਕਾਨਾਂ ਤੇ ਸਵੇਰ ਤੋਂ ਹੀ ਲੋਕਾਂ ਦਾ ਵੱਡਾ ਤਾਂਤਾ ਲੱਗਿਆ ਰਿਹਾ, ਜਿਸ ਕਾਰਨ ਕਸਬਿਆ ਦੇ ਮੁੱਖ ਚੌਕਾਂ ’ਤੇ ਟ੍ਰੈਫਿਕ ਦੀ ਸਮੱਸਿਆ ਆਉਂਦੀ ਰਹੀ। ਇਸ ਦੌਰਾਨ ਲੋਕਾਂ ਨੇ ਧਾਰਮਿਕ ਅਸਥਾਨਾਂ ਤੇ ਨਤਮਸਤਕ ਹੋਣ ਦੇ ਨਾਲ ਨਾਲ ਘਰਾਂ ਵਿਚ ਪੂਜਾ ਅਰਚਨਾ ਕੀਤੀ। ਇਸ ਮੌਕੇ ਲੋਕਾਂ ਨੇ ਰਾਤ ਸਮੇਂ ਪਟਾਕੇ ਆਤਿਸ਼ਬਾਜੀ ਚਲਾਕੇ ਖੂਬ ਜਸ਼ਨ ਮਨਾਏ ਅਤੇ ਇਸ ਤਿਉਹਾਰ ਦਾ ਅਨੰਦ ਮਾਣਿਆ ਤੇ ਧੂਮਧਾਮ ਨਾਲ ਮਨਾਇਆ।
Ad Position 22
No active advertisement
ਪਿਛਲੀ ਖ਼ਬਰ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਰਾਏਪੁਰ ਸਕੂਲ ਨੇ ਗੱਡੇ ਜਿੱਤ ਦੇ ਝੰਡੇ , 12 ’ ਚੋਂ 8 ਥੀਮਾਂ ਵਿਚ ਪਹਿਲਾ ਸਥਾਨ ਅਗਲੀ ਖ਼ਬਰ ਸੇਂਟ ਮੈਰੀ ਸਕੂਲ ਹਿਆਤਪੁਰ ਦੇ ਪ੍ਰਬੰਧਕਾਂ ਵਲੋਂ ਪੁਲਵਾਮਾ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਦਾ ਸਨਮਾਨ
Ad Position 24