15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਭਾਜਪਾ ਆਗੂ ਅਮਨਪ੍ਰੀਤ ਕੌਰ ਰਾਏ ਨੇ ਆਪਣਾ ਜਨਸੰਪਰਕ ਦਫ਼ਤਰ ਖੋਲ੍ਹਿਆ

ਮੋਰਿੰਡਾ, 15 ਨਵੰਬਰ (ਪ੍ਰਿਤਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਐਸ. ਸੀ.

Ad Position 21
No active advertisement
ਅਜੀਤ ਡੈਸਕ 16-11-2026
ਮੋਰਿੰਡਾ, 15 ਨਵੰਬਰ (ਪ੍ਰਿਤਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਐਸ. ਸੀ. ਵਿੰਗ ਪੰਜਾਬ ਦੀ ਕੋਆਰਡੀਨੇਟਰ ਅਤੇ ਹਲਕਾ ਸ੍ਰੀ ਚਮਕੌਰ ਸਾਹਿਬ ਤੋ ਸੀਨੀਅਰ ਆਗੂ ਅਮਨਪ੍ਰੀਤ ਕੌਰ ਰਾਏ ਵਲੋਂ ਜੌਲੀ ਮਾਰਕੀਟ ਮੋਰਿੰਡਾ ਵਿਖੇ ਆਮ ਲੋਕਾਂ ਨਾਲ ਰਾਬਤਾ ਕਰਨ ਲਈ ਜਨਸੰਪਰਕ ਦਫ਼ਤਰ ਖੋਲ੍ਹਿਆ, ਜਿਸ ਦਾ ਉਦਘਾਟਨ ਸਾਬਕਾ ਵਿਧਾਇਕ ਸ਼ਮਸ਼ੇਰ ਸਿੰਘ ਰਾਏ ਵਲੋਂ ਕੀਤਾ। ਇਸ ਮੌਕੇ ਬੀਬੀ ਅਮਨਪ੍ਰੀਤ ਕੌਰ ਰਾਏ ਨੇ ਕਿਹਾ ਕਿ ਹਲਕਾ ਸ੍ਰੀ ਚਮਕੌਰ ਸਾਹਿਬ ਵਿਚ ਸਭ ਤੋਂ ਵੱਡੀ ਚਿੰਤਾ ਸਥਾਨਕ ਵਿਕਾਸ ਤੇ ਰੁਜ਼ਗਾਰ ਦੀ ਹੈ। ਮੋਰਿੰਡਾ, ਚਮਕੌਰ ਸਾਹਿਬ ਤੇ ਆਲੇ-ਦੁਆਲੇ ਦੇ ਪਿੰਡਾਂ ਵਿਚ ਸੜਕਾਂ, ਨਿਕਾਸੀ ਨਾਲਿਆਂ, ਸਟਰੀਟ ਲਾਈਟਾਂ, ਸਫ਼ਾਈ ਅਤੇ ਬੁਨਿਆਦੀ ਢਾਂਚੇ ਦੀ ਮੰਗ ਲਗਾਤਾਰ ਉੱਠਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਦੇ ਨੇੜੇ ਜੰਡ ਸਾਹਿਬ ਵਿਖੇ ਲੱਗ ਰਹੀ ਰੁਚੀਕਾ ਪੇਪਰ ਮਿਲ ਖ਼ਿਲਾਫ਼ ਇਲਾਕੇ ਦੇ ਲੋਕਾਂ ਅਤੇ ਵੱਖ ਵੱਖ ਜਥੇਬੰਦੀਆਂ ਵਲੋਂ 2018 ਤੋਂ ਧਰਨਾ ਚੱਲ ਰਿਹਾ ਸੀ ਤਾਂ ਜੋ ਹਲਕੇ ਨੂੰ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ, ਜਿਸ ਦਾ ਉਨ੍ਹਾਂ ਵਲੋਂ ਵੀ ਡਟਕੇ ਸਮਰਥਨ ਕੀਤਾ ਗਿਆ ਅਤੇ ਮੋਰਚੇ ਨੂੰ ਸਮਰਥਨ ਦਿੰਦਿਆਂ ਰਾਜਪਾਲ ਪੰਜਾਬ, ਕੇਂਦਰੀ ਮੰਤਰੀਆਂ ਤੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਗਈ। ਉਨ੍ਹਾਂ ਇਲਜ਼ਾਮ ਲਗਾਏ ਕਿ ਪਿਛਲੀ ਸਰਕਾਰ ਸਮੇਂ ਰੁਚਿਕਾ ਪੇਪਰ ਮਿਲ ਦੀ ਐਨ. ਓ. ਸੀ. ਲਈ ਪਵਿੱਤਰ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇਤਿਹਾਸ ਨੂੰ ਅਤੇ ਇੱਥੋਂ ਦੀ ਮਹੱਤਤਾ ਨੂੰ ਛੁਪਾਇਆ ਗਿਆ ਜੋ ਬਹੁਤ ਹੀ ਨਿੰਦਣਯੋਗ ਹੈ। ਮਨਪ੍ਰੀਤ ਕੌਰ ਰਾਏ ਨੇ ਮਹਿਲਾ ਸ਼ਕਤੀ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਇਲਾਕੇ ਦੀਆਂ ਬੇਟੀਆਂ ਲਈ ਐਜੂਕੇਸ਼ਨ ਹੱਬ ਦੀ ਬਹੁਤ ਲੋੜ ਹੈ, ਜਿਸ ਨੂੰ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ’ਤੇ ਪੂਰਾ ਕੀਤਾ ਜਾਵੇਗਾ। ਬੀਬੀ ਰਾਏ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵੀਰ ਸਿੰਘ ਗੜੀ ਦੀ ਚਰਚਾ ਕਰਦਿਆਂ ਕਿਹਾ ਕਿ ਗੜ੍ਹੀ ਇੱਥੇ ਕੌਣ ਜਾਣਦਾ ਹੈ ਜੋ ਦੋ ਤਿੰਨ ਮਹੀਨੇ ਤੋਂ ਆ ਕੇ ਇਥੇ ਵਿਧਾਇਕ ਬਣਨਾ ਚਾਹੁੰਦੇ ਹਨ ਪਰ ਉਨ੍ਹਾਂ ਦੀ ਹਲਕੇ ਵਿਚ ਕੋਈ ਪਹਿਚਾਣ ਨਹੀਂ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਜਤਿੰਦਰ ਗੂੰਬਰ, ਭਾਜਪਾ ਦੇ ਬਲਾਕ ਪ੍ਰਧਾਨ ਜਗਦੀਪ ਸਿੰਘ ਸੰਗਤਪੁਰ, ਵਿਨੋਦ ਰਾਣਾ, ਹਰਸ਼ ਕੋਹਲੀ, ਜਸਮੇਰ ਰਾਣਾ, ਨੇਤਰ ਰਾਣਾ, ਸੀਨੀਅਰ ਆਗੂ ਨਰਿੰਦਰ ਰਾਣਾ, ਪਵਨ ਕੁਮਾਰ, ਪੁਨੀਤ ਮਿੱਤਲ, ਦਲਜੀਤ ਸਿੰਘ ਬਿੱਟੂ, ਪਵਿੱਤਰ ਸਿੰਘ ਬਰਸਾਲਪੁਰ, ਜਤਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾਣਾ ਕੇ. ਪੀ. ਸਿੰਘ ਸਮੇਤ ਵੱਖ-ਵੱਖ ਆਗੂਆਂ ਵਲੋਂ ਸੇਠ ਪਰਿਵਾਰ ਨਾਲ ਦੁੱਖ ਸਾਂਝਾ ਅਗਲੀ ਖ਼ਬਰ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ 48ਵਾਂ ਅੱਖਾਂ ਦਾ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ
Ad Position 24