15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਬੱਸੀ ਗੁੱਜਰਾਂ ਦੀਆਂ ਵਿੱਦਿਅਕ ਸੰਸਥਾਵਾਂ ’ਚ ਮਨਾਇਆ ਬਾਲ ਪ੍ਰੇਰਨਾ ਦਿਵਸ

ਸ੍ਰੀ ਚਮਕੌਰ ਸਾਹਿਬ, 15 ਨਵੰਬਰ (ਜਗਮੋਹਣ ਸਿੰਘ ਨਾਰੰਗ)-ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ (ਰਾਜਿ) ਬੱਸੀ ਗੁੱਜਰਾਂ ਦੇ ਅਧੀਨ ਚੱਲ ਰਹੀਆਂ ਦੋ ਵਿੱਦਿਅਕ ਸੰਸਥਾਵਾਂ ਗੁਰਦੇਵ ਸਿੰਘ ਕੰਗ ਆਰ. ਆਈ.

Ad Position 21
No active advertisement
????????????????? 16-11-2026
ਸ੍ਰੀ ਚਮਕੌਰ ਸਾਹਿਬ, 15 ਨਵੰਬਰ (ਜਗਮੋਹਣ ਸਿੰਘ ਨਾਰੰਗ)-ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ (ਰਾਜਿ) ਬੱਸੀ ਗੁੱਜਰਾਂ ਦੇ ਅਧੀਨ ਚੱਲ ਰਹੀਆਂ ਦੋ ਵਿੱਦਿਅਕ ਸੰਸਥਾਵਾਂ ਗੁਰਦੇਵ ਸਿੰਘ ਕੰਗ ਆਰ. ਆਈ. ਸੀ. ਸੀ. ਤੇ ਡਰੀਮ ਲੈਂਡ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਦੀਆਂ ਵੱਖ-ਵੱਖ ਪ੍ਰਤੀਭਾਵਾਂ ਨੂੰ ਵਿਕਸਿਤ ਤੇ ਪ੍ਰਫੁਲਿਤ ਕਰਨ ਲਈ ਬਾਲ ਪ੍ਰੇਰਨਾ ਦਿਵਸ ਪ੍ਰੋਗਰਿਸਵ ਪਿਉਪਲਜ਼ ਫ਼ਾਊਂਡੈਂਸਨ ਐਡਮਿੰਡਨ (ਕੈਨੇਡਾ) ਤੇ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਕਰਵਾਇਆ, ਜਿਸ ’ਚ 500 ਦੇ ਕਰੀਬ ਵਿਦਿਆਰਥੀਆਂ ਤੇ 100 ਤੋਂ ਵੱਧ ਅਧਿਆਪਕ ਤੋਂ ਵੱਧ ਤੇ ਵੱਡੀ ਗਿਣਤੀ ਵਿਚ ਮਾਪਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਜਤਿੰਦਰ ਮਨਿਹਾਸ (ਸਰੀ, ਕੈਨੇਡਾ) ਨੇ ਬੱਸੀ ਗੁੱਜਰਾਂ ਦੀਆਂ ਵਿੱਦਿਅਕ ਸੰਸਥਾਵਾਂ ਜੋ ਬਾਨੀ ਸੰਸਥਾਪਕ ਮਹਿਰੂਮ ਸਵਰਨ ਸਿੰਘ ਭੰਗੂ ਦੀਆਂ ਪੇਂਡੂ ਖੇਤਰ ਵਿਚਲਿਆਂ ਵਿੱਦਿਅਕ ਦੇਣਾ ਨੂੰ ਸਲਾਮ ਕਰਦਿਆਂ ਕਿਹਾ ਕਿ ਅਸੀਂ ਦੇਸ਼-ਵਿਦੇਸ਼ ਵਿਚ ਬੈਠੇ ਇਹ ਮਹਿਸੂਸ ਕਰਦੇ ਹਾਂ ਕਿ ਜੇ ਪੰਜਾਬ ਵਿਚ ਵਿੱਦਿਅਕ ਲਹਿਰ ਪ੍ਰਫੁਲਿਤ ਹੋ ਜਾਵੇ ਤਾਂ ਇੱਥੋਂ ਨਸ਼ੇ ਦੀਆਂ ਅਲਾਮਤਾਂ ਖ਼ਤਮ ਹੋ ਸਕਦੀਆਂ ਹਨ ਅਤੇ ਨਰੋਏ ਸਮਾਜ ਨੂੰ ਸਿਰਜਿਆ ਜਾ ਸਕਦਾ ਹੈ। ਇਸ ਮੌਕੇ ਪੰਜਾਬ ਵਿਚ ਵੱਖੋ-ਵੱਖ ਪਿੰਡਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਵਾਲੀ ਸੰਸਥਾ ‘ਮੇਰਾ ਪਿੰਡ 360 ਦੇ ਸੰਚਾਲਕ ਭੁਪਿੰਦਰ (ਬੌਬ) ਹੁੰਦਲ (ਅਮਰੀਕਾ)’ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੀ ਧਰਤੀ ਪੰਜਾਬ ਤੇ ਮਰਹੂਮ ਵਿੱਦਿਅਕ ਚਿੰਤਕ ਸਵਰਨ ਸਿੰਘ ਭੰਗੂ ਵਲੋਂ ਅਜਿਹੀ ਵਿੱਦਿਅਕ ਸੰਸਥਾ ਨੂੰ ਹੋਂਦ ਵਿਚ ਲਿਆਂਦਾ ਜਿਥੇ ਪ੍ਰਤਿਭਾਵਾਂ ਵਾਲੇ ਵਿਦਿਆਰਥੀਆਂ ਦੀਆਂ ਵਿੱਦਿਅਕ ਅਤੇ ਸਭਿਆਚਾਰਕ ਸਮਰੱਥਾਵਾਂ ਨੂੰ ਪ੍ਰਫੁਲਿਤ ਕੀਤਾ ਜਾਂਦਾ ਹੈ। ਇਸ ਮੌਕੇ ਵਿੱਦਿਅਕ ਚਿੰਤਕ ਡਾ. ਕੁਲਦੀਪ ਸਿੰਘ (ਪਟਿਆਲਾ ਯੂਨੀਵਰਸਿਟੀ) ਨੇ ਕਿਹਾ ਕਿ ਇਹ ਸੰਸਥਾ ਇਸ ਕਰਕੇ ਵਿਲੱਖਣ ਹੈ ਕਿ ਇਸ ਦੀ ਪ੍ਰਬੰਧਕੀ ਕਮੇਟੀ, ਅਧਿਆਪਕ ਅਮਲਾ, ਮਾਪੇ ਤੇ ਵਿਦਿਆਰਥੀ ਇਕ-ਦੂਸਰੇ ਦੇ ਸਹਿਯੋਗੀ ਬਣ ਕੇ ਕਾਰਜ ਕਰਦੇ ਹਨ। ਇਸ ਮੌਕੇ ਪ੍ਰਸਿੱਧ ਲੋਕ-ਗੀਤਕਾਰ ਜਗਦੀਸ਼ ਪਾਪੜਾ ਨੇ ਬੱਚਿਆਂ ਨੂੰ ਪ੍ਰੇਰਣਾ ਦਾਇਕ ਗੀਤ ਸੁਣਾਏ। ਪ੍ਰਸਿੱਧ ਨਾਟਕਕਾਰ ਜਸਵੀਰ ਗਿੱਲ ਦੀ ਅਗਵਾਈ ਵਿਚ ਨਾਟਕ ਤੇ ਕੋਰੋਗ੍ਰਾਫੀਆਂ ਦਾ ਮੰਚਨ ਕੀਤਾ। ਵਿਦਿਆਰਥੀਆਂ ਵਲੋਂ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਵਿੱਦਿਅਕ ਪੱਧਰ ’ਤੇ ਚੰਗੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ। ਇਸ ਮੌਕੇ ਅਦਾਕਾਰਾ ਤੇ ਚੇਅਰਪਰਸਨ ਸ੍ਰੀਮਤੀ ਗੁਰਪ੍ਰੀਤ ਕੌਰ ਭੰਗੂ ਅਤੇ ਫ਼ਿਲਮੀ ਅਦਾਕਾਰ ਮਲਕੀਤ ਰੌਣੀ ਨੇ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਡਾਇਰੈਕਟਰ ਅਮਨਦੀਪ ਕੌਰ, ਪ੍ਰਿੰਸੀਪਲ ਰਮਨਜੋਤ ਕੌਰ, ਇੰਚਾਰਜ ਬੇਅੰਤ ਕੌਰ, ਸਟੇਜ ਸਕੱਤਰ ਬੇਅੰਤ ਕੌਰ ਆਦਿ ਨੇ ਵੀ ਸ਼ਾਨਦਾਰ ਸੇਵਾਵਾਂ ਰਾਹੀ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਚੱਢਾ ਦੇ ਯਤਨਾਂ ਸਦਕਾ ਘਾੜ ਇਲਾਕੇ ਦੇ ਲੋਕਾਂ ਨੂੰ ਹੁਣ ਜਲਦੀ ਹੀ ਮਿਲੇਗੀ ਹਸਪਤਾਲ ਦੀ ਸੌਗਾਤ ਵਿਧਾਇਕ ਚੱਢਾ ਨੇ... ਅਗਲੀ ਖ਼ਬਰ ਸਰਹਿੰਦ ਨਹਿਰ ਕਿਨਾਰੇ ਸ਼ਰਧਾ ਨਾਲ ਮਨਾਈ ਛੱਠ ਪੂਜਾ
Ad Position 24