16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਚੰਡੀਗੜ੍ਹ ‘ਚ ਪੰਜਾਬ ਕਲਾ ਭਵਨ ਵਿਖੇ ਪੰਜਾਬ ਦੇ ਲੋਕ ਨਾਚ ‘ਝੁੰਮਰ’ ਤੇ ‘ਲੁੱਡੀ’ ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਦੇ ਦਿਲ ਜਿੱਤੇ

ਚੰਡੀਗੜ੍ਹ, 16 ਨਵੰਬਰ (ਅਜਾਇਬ ਸਿੰਘ ਔਜਲਾ): ਵਗਦੇ ਪਾਣੀਆਂ ਦੀ ਤਰ੍ਹਾਂ ਜਿਉਂਦੀਆਂ ਨੇ ਸਾਡੀਆਂ ਲੋਕ ਬੋਲੀਆਂ ਅਤੇ ਲੋਕ ਨਾਚਾਂ ਵਿੱਚ ਵਿਚਰਦਿਆਂ ਪੇਸ਼ਕਾਰੀਆਂ । ਇਹ ਪ੍ਰਮਾਣ ਅੱਜ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਪੰਜਾਬ ਕਲਾ ਕੇਂਦਰ ਦੇ ਕਲਾਕਾਰਾਂ ਵੱਲੋਂ ਆਪਣੀਆਂ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਨਾਲ ਦਰਸ਼ਕਾਂ ਦੇ ਸਾਹਮਣੇ ਵੇਖਣ ਨੂੰ ਮਿਲਿਆ।

Ad Position 21
No active advertisement
ਅਜੀਤ ਡੈਸਕ 17-11-2026
ਚੰਡੀਗੜ੍ਹ, 16 ਨਵੰਬਰ (ਅਜਾਇਬ ਸਿੰਘ ਔਜਲਾ): ਵਗਦੇ ਪਾਣੀਆਂ ਦੀ ਤਰ੍ਹਾਂ ਜਿਉਂਦੀਆਂ ਨੇ ਸਾਡੀਆਂ ਲੋਕ ਬੋਲੀਆਂ ਅਤੇ ਲੋਕ ਨਾਚਾਂ ਵਿੱਚ ਵਿਚਰਦਿਆਂ ਪੇਸ਼ਕਾਰੀਆਂ । ਇਹ ਪ੍ਰਮਾਣ ਅੱਜ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਪੰਜਾਬ ਕਲਾ ਕੇਂਦਰ ਦੇ ਕਲਾਕਾਰਾਂ ਵੱਲੋਂ ਆਪਣੀਆਂ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਨਾਲ ਦਰਸ਼ਕਾਂ ਦੇ ਸਾਹਮਣੇ ਵੇਖਣ ਨੂੰ ਮਿਲਿਆ। ਸਾਂਝੇ ਪੰਜਾਬ ਦੇ ਲੋਕ ਨਾਚਾਂ ਦੇ ਮਾਹਰ ਅਤੇ ਰਾਸ਼ਟਰਪਤੀ ਐਵਾਰਡੀ ਬਲਕਾਰ ਸਿੱਧੂ ਦੀ ਅਗਵਾਈ ਹੇਠ ਪੇਸ਼ ਕੀਤੀਆਂ ਪੇਸ਼ਕਾਰੀਆਂ ਨੂੰ ਦਰਸ਼ਕਾਂ ਨੇ ਰੀਝ ਨਾਲ ਮਾਣਿਆ। ਝੁੰਮਰ ਨਾਚ ਦੀ ਪੇਸ਼ਕਾਰੀ ਦੌਰਾਨ ਕਲਾਕਾਰ ਚੰਨਪ੍ਰੀਤ , ਬਬੀਤਾ ਕਪੂਰ,ਸਿਮਰਨ, ਰੁਚੀ ਨਰੂਲਾ, ਰਜਨੀ ਗਾਂਧੀ ਨੇ ਆਪਣੀਆਂ ਦਿਲਕਸ਼ ਨਾਚ ਅਦਾਵਾਂ ਤੇ ਢੋਲ ਦੀ ਤਾਲ ਤੇ ਵਧੀਆ ਪੇਸ਼ਕਾਰੀ ਦੇ ਜਰੀਏ ਜਿੱਥੇ ਦਰਸ਼ਕਾਂ ਦੀ ਚੰਗੀ ਵਾਹਵਾ ਖੱਟੀ, ਉੱਥੇ ਮਨਪ੍ਰੀਤ ਕੌਰ, ਸਲੋਨੀ ਬੱਬਰ, ਗੁਰਸਿਮਰਨ ਕੌਰ, ਸੈਲੋਨੀ ਤੇ ਹਰਪ੍ਰੀਤ ਕੌਰ ਦੀ ਨਾਚ ਕਲਾ ਨੇ ਵੀ ਦਰਸ਼ਕਾਂ ਦਾ ਚੰਗਾ ਧਿਆਨ ਖਿੱਚਿਆ। ਇਸੇ ਤਰ੍ਹਾਂ ਨਾਚ ‘ਲੁੱਡੀ’ ਦੀ ਪੇਸ਼ਕਾਰੀ ਵਿੱਚ ਬਲਕਾਰ ਸਿੱਧੂ ਦੇ ਨਾਲ ਕਲਾਕਾਰ ਬਿਕਰਮਜੀਤ ਸਿੰਘ, ਮਲਕੀਤ ਸਿੰਘ, ਪੁਲਕਿਤ, ਸਰਬਜੀਤ ਸਿੰਘ ਸੈਣੀ, ਹਰਜੀਤ ਸਿੰਘ ਕੋਹਲੀ, ਨਿਤੀਸ਼ ਕੁਮਾਰ, ਹਰਬੰਸ ਸਿੰਘ, ਰਮੇਸ਼ ਕੁਮਾਰ ਤੇ ਪਰਮਿੰਦਰ ਸਿੰਘ ਨੇ ਵੀ ਗੁਰਪ੍ਰੀਤ ਗੁਰੀ ਢੋਲੀ ਦੀਆਂ ਢੁਕਵੀਆਂ ਤਾਲਾਂ ਤੇ ਅਲਗੋਜਾ ਵਾਦਿਕ ਤਜਿੰਦਰ ਦੀਆਂ ਸੁਰੀਲੀਆਂ ਸੁਰਾਂ ਵਿੱਚ ਪਿਛੋਕੜ ਤੋਂ ਗਾਇਕ ਸੁਖਦੇਵ ਸਿੰਘ ਤੇ ਗਾਇਕਾ ਮਮਤਾ ਦੀਆਂ ਲੋਕ ਬੋਲੀਆਂ ਦੇ ਸਮੇਲ ਵਿੱਚ ਪੇਸ਼ਕਾਰੀ ਦੇ ਕੇ ਪ੍ਰੋਗਰਾਮ ਨੂੰ ਹੋਰ ਵੀ ਯਾਦਗਾਰੀ ਬਣਾਇਆ। ਇਸ ਮੌਕੇ ਨਾਟਕਕਾਰ ਤੇ ਰੰਗਕਰਮੀ ਦਵਿੰਦਰ ਦਾਮਨ , ਸ਼ਵਿੰਦਰ ਮਾਹਲ, ਬੀ.ਬੀ. ਵਰਮਾ, ਵਿਨੋਦ ਸ਼ਰਮਾ, ਪ੍ਰੀਤਮ ਰੁਪਾਲ, ਸੰਜੀਵਨ ਸਿੰਘ, ਕੰਵਲਨੈਣ ਸਿੰਘ ਸੇਖੋਂ, ਆਤਮਜੀਤ ਸਿੰਘ, ਬਲਜੀਤ ਜ਼ਖਮੀ, ਜਸਵੰਤ ਦਮਨ ਤੋਂ ਇਲਾਵਾ ਪ੍ਰਸਿੱਧ ਕਵਿੱਤਰੀ ਯੋਤਿੰਦਰ ਮਾਹਲ, ਸੁਸ਼ੀਲ ਦੁਸਾਂਝ, ਸਿਮਰਜੀਤ ਗਰੇਵਾਲ, ਸੀਨੂੰ ਵਾਲੀਆ, ਮਮਤਾ ਕਾਲੜਾ, ਨਰਿੰਦਰ ਕੌਰ ਲੌਂਗੀਆ, ਸਿੰਮੀ ਕਾਹਲੋਂ ਦੇ ਨਾਲ-ਨਾਲ ਦੀਪਕਾ ਬਬੂਟਾ, ਡਾ. ਗੁਰਮਿੰਦਰ ਸਿੱਧੂ, ਰਾਖੀ ਬਾਲਾ ਸੁਬਰਾ- ਮਨੀਅਮ, ਡਾ. ਰੇਖਾ ਮਿੱਤਲ, ਨਰਿੰਦਰ ਨਸਰੀਨ, ਨੀਲਮ ਨਾਰੰਗ, ਜਸ਼ਨਦੀਪ ਸਿੱਧੂ, ਹਰਭਜਨ ਢਿੱਲੋਂ, ਚਰਨਜੀਤ ਬਾਠ, ਸੀਮਾ ਗੁਪਤਾ, ਰਜਿੰਦਰ ਰੇਨੂੰ, ਜਸਪ੍ਰੀਤ ਕੌਰ ਪੁਰਬਾ, ਸ਼ਰਨਦੀਪ ਕੌਰ, ਗੁਰਪ੍ਰੀਤ ਘਣੀਆਂ, ਪਰਮਜੀਤ ਮਾਨ ਤੇ ਐਨ.ਐਸ. ਲੋਂਗੀਆ ਆਦਿ ਨੇ ਵੀ ਇਸ ਮੌਕੇ ਸ਼ਿਰਕਤ ਕੀਤੀ। ਇਸ ਮੌਕੇ ਪੁਸਤਕਾਂ ਦੇ ਲੱਗੇ ਸਟਾਲਾਂ ਪ੍ਰਤੀ ਵੀ ਪਾਠਕਾਂ ਨੇ ਰੁਚੀ ਦਿਖਾਈ ਉਥੇ ਪਟਿਆਲੇ ਦੇ ਬਸਤਾ ਘਰ ਪ੍ਰਤੀ ਵੀ ਰੁਪਿੰਦਰ ਕੌਰ ਪਟਿਆਲਾ ਦੀਆਂ ਕੱਪੜੇ ਤੇ ਕੀਤੀਆਂ ਕਲਾਕ੍ਰਿਤਾਂ ਵੀ ਦਰਸ਼ਕਾਂ ਦਾ ਚੰਗਾ ਧਿਆਨ ਖਿੱਚਦੀਆਂ ਰਹੀਆਂ।
Ad Position 22
No active advertisement
ਪਿਛਲੀ ਖ਼ਬਰ ਏ.ਬੀ.ਵੀ.ਪੀ. ਨੇ ਪਿਛਲੇ ਸਾਲ ਤੋਂ ਖ਼ਰਾਬ ਹੋਏ ਵਾਟਰ ਕੂਲਰ ਨੂੰ ਚਲਵਾਉਣ ਲਈ 15 ਦਿਨਾਂ ਦਾ ਦਿੱਤਾ ਅਲਟੀਮੇਟਮ ਅਗਲੀ ਖ਼ਬਰ ਫਾਜ਼ਿਲਕਾ - ਫਿਰੋਜ਼ਪੁਰ ਹਾਈਵੇ ਹਾਦਸਾ ਬੇਹੱਦ ਦੁਖਦਾਈ , ਪੀੜਤ ਪਰਿਵਾਰਾਂ ਨਾਲ ਖੜ੍ਹੇ ਹਾਂ - ਤਰੁਣ ਚੁੱਘ ਜ਼ਖ਼ਮੀਆਂ ਦੇ ਜਲਦ...
Ad Position 24