16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਛੱਠ ਪੂਜਾ ਕੁਦਰਤ, ਸੱਭਿਆਚਾਰ ਤੇ ਰਾਸ਼ਟਰਵਾਦ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਾਲਾ ਮਹਾਂਪਰਵ-ਗੁਰਦਰਸ਼ਨ ਸਿੰਘ ਸੈਣੀ

ਡੇਰਾਬੱਸੀ, 16 ਨਵੰਬਰ (ਗੁਰਮੀਤ ਸਿੰਘ)-ਮਾਂ ਛੱਠ ਪੂਜਾ ਕਮੇਟੀ ਮੁਬਾਰਿਕਪੁਰ ਅਤੇ ਰਾਮ ਤਲਾਈ ਕਮੇਟੀ ਡੇਰਾਬੱਸੀ ਵਲੋਂ ਕਰਵਾਏ ਗਏ ਛੱਠ ਪੂਜਾ ਸਮਾਗਮਾਂ ‘ਚ ਭਾਜਪਾ ਦੇ ਓ. ਬੀ.

Ad Position 21
No active advertisement
ਛੱਠ ਪੂਜਾ ਸਮਾਗਮ ਦੌਰਾਨ ਹਾਜ਼ਰੀ ਭਰਦੇ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਤੇ ਹੋਰ। ਤਸਵੀਰ : ਗੁਰਮੀਤ ਸਿੰਘ 17-11-2026
ਡੇਰਾਬੱਸੀ, 16 ਨਵੰਬਰ (ਗੁਰਮੀਤ ਸਿੰਘ)-ਮਾਂ ਛੱਠ ਪੂਜਾ ਕਮੇਟੀ ਮੁਬਾਰਿਕਪੁਰ ਅਤੇ ਰਾਮ ਤਲਾਈ ਕਮੇਟੀ ਡੇਰਾਬੱਸੀ ਵਲੋਂ ਕਰਵਾਏ ਗਏ ਛੱਠ ਪੂਜਾ ਸਮਾਗਮਾਂ ‘ਚ ਭਾਜਪਾ ਦੇ ਓ. ਬੀ. ਸੀ. ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਅਤੇ ਹਲਕਾ ਡੇਰਾਬੱਸੀ ਤੋਂ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕਰਦਿਆਂ ਛੱਠੀ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਪੰਜਾਬ ਅਤੇ ਦੇਸ਼ ਵਾਸੀਆਂ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਿਆਂ ਸੂਰਜ ਦੇਵਤਾ ਅਤੇ ਕੁਦਰਤ ਦੀ ਉਪਾਸਨਾ ਨੂੰ ਸਮਰਪਿਤ ਮਹਾਂਪਰਵ ਛੱਠ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ਛੱਠ ਪੂਜਾ ਸਿਰਫ ਇਕ ਧਾਰਮਿਕ ਤਿਉਹਾਰ ਨਹੀਂ ਹੈ, ਸਗੋਂ ਕੁਦਰਤ, ਸੱਭਿਆਚਾਰ, ਆਸਥਾ ਅਤੇ ਸਮਾਜਿਕ ਏਕਤਾ ਦਾ ਪ੍ਰਤੀਕ ਹੈ। ਚਾਰ ਦਿਨਾਂ ਤੱਕ ਚੱਲਣ ਵਾਲੇ ਇਸ ਮਹਾਂਪਰਵ ਦੀਆਂ ਰਸਮਾਂ ਅਤੇ ਸ਼ਰਧਾ ਭਰਿਆ ਮਾਹੌਲ ਲੋਕਾਂ ਦੇ ਮਨਾਂ ‘ਚ ਨਵੀਂ ਊਰਜਾ, ਉਤਸ਼ਾਹ ਅਤੇ ਸਕਾਰਾਤਮਕ ਸੋਚ ਦਾ ਸੰਚਾਰ ਕਰਦਾ ਹੈ। ਇਹ ਤਿਉਹਾਰ ਸਾਨੂੰ ਸੂਰਜ ਦੇਵਤਾ ਅਤੇ ਛੱਠੀ ਮਾਤਾ ਦੀ ਪੂਜਾ ਰਾਹੀਂ ਕੁਦਰਤ ਪ੍ਰਤੀ ਸਤਿਕਾਰ ਅਤੇ ਵਾਤਾਵਰਨ ਦੀ ਸੰਭਾਲ ਕਰਨ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਕੁਦਰਤ ਨੇ ਮਨੁੱਖੀ ਜੀਵਨ ਨੂੰ ਸੁਖਾਲਾ ਬਣਾਉਣ ਲਈ ਅਨੇਕਾਂ ਅਨਮੋਲ ਦਾਤਾਂ ਬਖਸ਼ੀਆਂ ਹਨ। ਇਸ ਲਈ ਛੱਠ ਪੂਜਾ ਵਰਗੇ ਪਵਿੱਤਰ ਤਿਉਹਾਰ ਸਾਨੂੰ ਕੁਦਰਤ ਨਾਲ ਆਪਣੇ ਡੂੰਘੇ ਰਿਸ਼ਤੇ ਦੀ ਯਾਦ ਦਿਵਾਉਂਦੇ ਹਨ। ਇਸ ਮਹਾਂਪਰਵ ‘ਚ ਸਫ਼ਾਈ, ਪਵਿੱਤਰਤਾ ਅਤੇ ਸਮਰਪਣ ਦੀ ਵਿਸ਼ੇਸ਼ ਮਹੱਤਤਾ ਹੈ। ਛੱਠ ਪੂਜਾ ਸਾਨੂੰ ਹਰ ਤਰ੍ਹਾਂ ਦੇ ਸਮਾਜਿਕ ਵਿਤਕਰੇ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰੇ ਅਤੇ ਸਾਂਝ ਮਜ਼ਬੂਤ ਕਰਨ ਦਾ ਸੰਦੇਸ਼ ਵੀ ਦਿੰਦੀ ਹੈ। ਉਨ੍ਹਾਂ ਇਹ ਤਿਉਹਾਰ ਜੀਵਨ ਦੇ ਹਰ ਉਤਰਾਅ ਚੜ੍ਹਾਅ ‘ਚ ਸੰਤੁਲਨ ਬਣਾਈ ਰੱਖਣ ਅਤੇ ਕੁਦਰਤ ਦੀ ਮਹੱਤਤਾ ਨੂੰ ਸਮਝਣ ਦਾ ਸੰਦੇਸ਼ ਵੀ ਦਿੰਦਾ ਹੈ। ਅਜਿਹੇ ਤਿਉਹਾਰ ਸਾਡੀਆਂ ਸੱਭਿਆਚਾਰਕ ਕਦਰਾਂ ਕੀਮਤਾਂ, ਸੰਸਕਾਰਾਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਜ਼ਿਲ੍ਹਾ ਓ. ਬੀ. ਸੀ. ਮੋਰਚਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਸੈਣੀ, ਪੁਸ਼ਪਿੰਦਰ ਮਹਿਤਾ, ਸਨੰਤ ਭਾਰਦਵਾਜ ਤੇ ਮੋਨੂੰ ਸ਼ਰਮਾ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੰਤਰੀ ਸਿੱਧੂ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਲੈ ਕੇ ‘ਆਪ’ ਸਰਕਾਰ ’ਤੇ ਲਗਾਏ ਗੰਭੀਰ ਦੋਸ਼ ਅਗਲੀ ਖ਼ਬਰ ਪਿੰਡ ਬੱਲੋਪੁਰ ’ ਚ ਢਾਈ ਸਾਲਾ ਮਾਸੂਮ ਗੁਰਸਾਜ਼ ਦੀ ਮੌਤ ਦਾ ਮਾਮਲਾ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਪੋਸਟਮਾਰਟਮ ਨਾ ਕਰਵਾ...
Ad Position 24