ਚੇਅਰਮੈਨ ਜਸਵੰਤ ਸਿੰਘ ਨੱਤ
ਸ੍ਰੀ ਚਮਕੌਰ ਸਾਹਿਬ-ਸ ਜਸਵੰਤ ਸਿੰਘ ਨੱਤ ਦਾ ਜਨਮ 1932 ਵਿਚ ਅਜੋਕੇ ਪਾਕਿਸਤਾਨ ਦੇ ਜ਼ਿਲ੍ਹਾ ਲਾਇਲਪੁਰ ਦੇ ਪਿੰਡ 40 ਚੱਕ ਵਿਖੇ ਹੋਇਆ। ਆਪ ਦੀ ਉਮਰ ਲਗਭਗ 15 ਸਾਲ ਸੀ, ਜਦੋਂ ਦੇਸ਼ ਦੀ ਵੰਡ ਸਮੇਂ ਪਰਿਵਾਰ ਨੂੰ ਆਪਣਾ ਜੱਦੀ ਪਿੰਡ ਛੱਡ ਕੇ ਭਾਰਤ ਆਉਣਾ ਪਿਆ।
ਸ੍ਰੀ ਚਮਕੌਰ ਸਾਹਿਬ-ਸ ਜਸਵੰਤ ਸਿੰਘ ਨੱਤ ਦਾ ਜਨਮ 1932 ਵਿਚ ਅਜੋਕੇ ਪਾਕਿਸਤਾਨ ਦੇ ਜ਼ਿਲ੍ਹਾ ਲਾਇਲਪੁਰ ਦੇ ਪਿੰਡ 40 ਚੱਕ ਵਿਖੇ ਹੋਇਆ। ਆਪ ਦੀ ਉਮਰ ਲਗਭਗ 15 ਸਾਲ ਸੀ, ਜਦੋਂ ਦੇਸ਼ ਦੀ ਵੰਡ ਸਮੇਂ ਪਰਿਵਾਰ ਨੂੰ ਆਪਣਾ ਜੱਦੀ ਪਿੰਡ ਛੱਡ ਕੇ ਭਾਰਤ ਆਉਣਾ ਪਿਆ। ਆਪ ਨੇ ਪਿੰਡ ਬੱਲਾਂ ਕਲਾਂ ਨੇੜੇ ਮੋਰਿੰਡਾ ਵਿਖੇ ਆਪਣਾ ਨਵਾਂ ਜੀਵਨ ਸ਼ੁਰੂ ਕੀਤਾ। ਵੰਡ ਦੇ ਔਖੇ ਸਮਿਆਂ ਤੇ ਚੁਣੌਤੀਆਂ ਦੇ ਬਾਵਜੂਦ ਆਪ ਨੇ ਹੌਸਲਾ ਨਹੀਂ ਹਾਰਿਆ ਅਤੇ ਖੇਤੀਬਾੜੀ ਦੇ ਕਿੱਤੇ ਨੂੰ ਆਪਣਾ ਜੀਵਨ ਆਧਾਰ ਬਣਾਇਆ। ਖੇਤੀਬਾੜੀ ਦੇ ਨਾਲ ਆਪ ਨੇ ਡੇਅਰੀ ਫਾਰਮਿੰਗ ਦੇ ਕਿੱਤੇ ਨੂੰ ਵੀ ਅਪਣਾਇਆ। ਮਹਿਜ਼ ਪੰਜ ਗਾਵਾਂ ਨਾਲ ਸ਼ੁਰੂ ਕੀਤਾ ਇਹ ਸਫ਼ਰ ਅੱਗੇ ਚੱਲ ਕੇ ਪੰਜਾਬ ਦੇ ਮੋਹਰੀ ਅਤੇ ਨਾਮਵਰ ਡੇਅਰੀ ਫਾਰਮਾਂ ਵਿਚ ਸ਼ੁਮਾਰ ਹੋਇਆ। ਆਪ ਦਾ ਵਿਆਹ ਪਿੰਡ ਸੈਂਪਲਾਂ ਦੀ ਗੁਰਦੇਵ ਕੌਰ ਨਾਲ ਹੋਇਆ। ਆਪ ਦੇ ਤਿੰਨ ਸਪੁੱਤਰਾਂ ਤੇ ਤਿੰਨ ਸਪੁੱਤਰੀਆਂ ਨੇ ਜਨਮ ਲਿਆ। ਆਪ ਦੀ ਸ਼ਖ਼ਸੀਅਤ ਦਾ ਇਕ ਅਹਿਮ ਪਹਿਲੂ ਧਾਰਮਿਕ ਤੇ ਸਮਾਜਿਕ ਕਾਰਜਾਂ ਪ੍ਰਤੀ ਡੂੰਘੀ ਰੁਚੀ ਸੀ। ਆਪ ਮਿਲਕਫੈੱਡ ਮੁਹਾਲੀ ਦੇ ਲਗਾਤਾਰ ਦੋ ਵਾਰ ਚੇਅਰਮੈਨ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਕਿਸਾਨ ਕਲੱਬ ਦੇ ਪ੍ਰਧਾਨ, ਸਾਂਚਾ ਧਨ ਸਾਹਿਬ ਗੁਰਦੁਆਰਾ ਮੁਹਾਲੀ ਦੇ ਪ੍ਰਧਾਨ, ਗੁਰੂ ਨਾਨਕ ਦੇਵ ਪਬਲਿਕ ਸਕੂਲ ਖੰਟ ਦੀ ਕਮੇਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਨਿਭਾਅ ਚੁੱਕੇ ਹਨ। ਆਪ 30 ਸਾਲਾਂ ਤੋਂ ਲਗਾਤਾਰ ਸ੍ਰੀ ਸਹਿਜ ਪਾਠ ਕਰਦੇ ਆ ਰਹੇ ਸਨ। ਮਿਤੀ 10 -11-2026 ਨੂੰ ਆਪ ਸਦੀਵੀ ਵਿਛੋੜਾ ਦੇ ਗਏ। 18 ਨਵੰਬਰ ਨੂੰ ਆਪ ਨਮਿਤ ਸ਼ਰਧਾਂਜਲੀ ਸਮਾਗਮ ਪਿੰਡ ਬੱਲਾਂ ਕਲਾਂ (ਨੇੜੇ ਮੋਰਿੰਡਾ ) ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। -ਜਗਮੋਹਣ ਸਿੰਘ ਨਾਰੰਗ 17 ਆਰਪੀਆਰ05