17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਮਾਹਲਾਂ ਪਿੰਡ ਦੇ ਗਾਇਕ ‘ਮਾਹਲਾਂ ਵਾਲਾ 59’ ਦੀ ਗੂੰਜ ਬਾਲੀਵੁੱਡ ਤੱਕ ਪਹੁੰਚੀ

ਬੇਲਾ, 17 ਨਵੰਬਰ (ਮਨਜੀਤ ਸਿੰਘ ਸੈਣੀ)-ਜ਼ਿਲ੍ਹਾ ਰੂਪਨਗਰ ਦੀ ਤਹਿਸੀਲ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਮਾਹਲਾਂ ਦਾ ਨਾਂਅ ਬਾਲੀਵੁੱਡ ਤੱਕ ਪਹੁੰਚਾਉਣ ਵਿਚ ਪਿੰਡ ਦੇ ਜੰਮਪਲ ਗਾਇਕ ‘ਮਾਹਲਾਂ ਵਾਲਾ 59’ ਨੇ ਅਹਿਮ ਭੂਮਿਕਾ ਨਿਭਾਈ ਹੈ। ਆਪਣੀ ਗਾਇਕੀ ਰਾਹੀਂ ਪੰਜਾਬੀ ਸੰਗੀਤ ਦੀ ਪਛਾਣ ਨੂੰ ਕੌਮਾਂਤਰੀ ਪੱਧਰ ’ਤੇ ਪਹੁੰਚਾਉਣ ਵਾਲਾ ਇਹ ਗਾਇਕ ਅੱਜਕੱਲ੍ਹ ਨਿਊਜ਼ੀਲੈਂਡ ਵਿਚ ਰਹਿ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 18-11-2026
ਬੇਲਾ, 17 ਨਵੰਬਰ (ਮਨਜੀਤ ਸਿੰਘ ਸੈਣੀ)-ਜ਼ਿਲ੍ਹਾ ਰੂਪਨਗਰ ਦੀ ਤਹਿਸੀਲ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਮਾਹਲਾਂ ਦਾ ਨਾਂਅ ਬਾਲੀਵੁੱਡ ਤੱਕ ਪਹੁੰਚਾਉਣ ਵਿਚ ਪਿੰਡ ਦੇ ਜੰਮਪਲ ਗਾਇਕ ‘ਮਾਹਲਾਂ ਵਾਲਾ 59’ ਨੇ ਅਹਿਮ ਭੂਮਿਕਾ ਨਿਭਾਈ ਹੈ। ਆਪਣੀ ਗਾਇਕੀ ਰਾਹੀਂ ਪੰਜਾਬੀ ਸੰਗੀਤ ਦੀ ਪਛਾਣ ਨੂੰ ਕੌਮਾਂਤਰੀ ਪੱਧਰ ’ਤੇ ਪਹੁੰਚਾਉਣ ਵਾਲਾ ਇਹ ਗਾਇਕ ਅੱਜਕੱਲ੍ਹ ਨਿਊਜ਼ੀਲੈਂਡ ਵਿਚ ਰਹਿ ਰਿਹਾ ਹੈ। ਉਸ ਦਾ ਗੀਤ ’ਬੰਦੂਕ’ ਬਾਲੀਵੁੱਡ ਦੀ ਵੈੱਬ ਸੀਰੀਜ਼ ‘ਸਟੂਡੈਂਟ ਆਫ਼ ਦਾ ਯੀਅਰ : ਆਫਟਰ ਡਾਰਕ’ ਵਿਚ ਸ਼ਾਮਿਲ ਹੋਣ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਪ੍ਰਸਿੱਧ ਬਾਲੀਵੁੱਡ ਨਿਰਮਾਤਾ ਕਰਨ ਜੌਹਰ ਦੇ ਪ੍ਰੋਡਕਸ਼ਨ ਤੇ ਨਿਰਦੇਸ਼ਕ ਰੀਮਾ ਮਾਇਆ ਦੇ ਨਿਰਦੇਸ਼ਨ ਹੇਠ ਤਿਆਰ ਕੀਤੀ ਇਸ ਵੈੱਬ ਸੀਰੀਜ਼ ਵਿਚ ‘ਮਾਹਲਾਂ ਵਾਲਾ 59’ ਦੇ ਗੀਤ ‘ਬੰਦੂਕ’ ਨੂੰ ਜਗ੍ਹਾ ਮਿਲੀ ਹੈ। ਇਸ ਗੀਤ ਦੇ ਬੋਲ ‘ਗਲੀਆਂ ’ਚ ਇਸ਼ਕ ਦਾ ਨਾਚ ਚੱਲਣਾ’ ਸਰੋਤਿਆਂ ਦਾ ਧਿਆਨ ਖਿੱਚ ਰਹੇ ਹਨ। ਮਾਹਲਾਂ ਪਿੰਡ ਦੇ ਸਾਧਾਰਨ ਪਿਛੋਕੜ ਤੋਂ ਉੱਠ ਕੇ ਕੌਮਾਂਤਰੀ ਪੱਧਰ ’ਤੇ ਆਪਣੀ ਪਛਾਣ ਬਣਾਉਣ ਵਾਲੇ ਗਾਇਕ ਦਾ ਗੀਤ ਬਾਲੀਵੁੱਡ ਦੀ ਵੱਡੀ ਪੇਸ਼ਕਾਰੀ ਦਾ ਹਿੱਸਾ ਬਣਨਾ ਇਲਾਕੇ ਲਈ ਮਾਣ ਵਾਲੀ ਗੱਲ ਹੈ। ‘ਸਟੂਡੈਂਟ ਆਫ਼ ਦਿ ਈਅਰ’ ਫ਼ਿਲਮ ਲੜੀ ਦੀਆਂ ਪਹਿਲੀਆਂ ਦੋ ਫ਼ਿਲਮਾਂ ਤੋਂ ਬਾਅਦ ਇਸ ਨੂੰ ਤੀਜੀ ਕੜੀ ਵਜੋਂ ਵੈੱਬ ਸੀਰੀਜ਼ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਇਹ ਵੈੱਬ ਸੀਰੀਜ਼ ਓਟੀਟੀ ਪਲੇਟਫ਼ਾਰਮ ਹੌਟਸਟਾਰ ’ਤੇ ਰਿਲੀਜ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਗੁਰਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਉਰਫ਼ ‘ਮਾਹਲਾਂ ਵਾਲਾ 59’ ਦੀ ਇਸ ਪ੍ਰਾਪਤੀ ਨਾਲ ਪਿੰਡ ਮਾਹਲਾਂ ਦਾ ਨਾਂਅ ਵੀ ਵੱਡੇ ਪੱਧਰ ’ਤੇ ਚਰਚਾ ਵਿਚ ਆਇਆ ਹੈ। ਪੰਜਾਬੀ ਸੰਗੀਤ ਜਗਤ ਲਈ ਵੀ ਇਹ ਉਤਸ਼ਾਹਜਨਕ ਗੱਲ ਹੈ ਕਿ ਪੰਜਾਬੀ ਗਾਇਕਾਂ ਦੀ ਆਵਾਜ਼ ਅਤੇ ਉਨ੍ਹਾਂ ਦੇ ਗੀਤ ਬਾਲੀਵੁੱਡ ਵਰਗੇ ਵੱਡੇ ਮੰਚਾਂ ਤੱਕ ਪਹੁੰਚ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਗਿਆਨੀ ਸੁਖਦੇਵ ਸਿੰਘ ਨਡਾਲੋ ਨੂੰ ਪ੍ਰੋਫੈਸਰ ਦਰਸ਼ਨ ਸਿੰਘ ਕੋਮਲ ਗੁਰਮਤਿ ਸੰਗੀਤ ਐਵਾਰਡ ਨਾਲ ਕੀਤਾ ਸਨਮਾਨਿਤ ਅਗਲੀ ਖ਼ਬਰ ਨਵੇਂ ਆਏ ਬੀ. ਡੀ. ਪੀ. ਓ. ਨਾਲ ਪੰਚਾਇਤ ਯੂਨੀਅਨ ਨੇ ਕੀਤੀ ਮੀਟਿੰਗ
Ad Position 24