ਨਵੇਂ ਆਏ ਬੀ. ਡੀ. ਪੀ. ਓ. ਨਾਲ ਪੰਚਾਇਤ ਯੂਨੀਅਨ ਨੇ ਕੀਤੀ ਮੀਟਿੰਗ
ਸ੍ਰੀ ਚਮਕੌਰ ਸਾਹਿਬ, 17 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਦੇ ਨਵੇਂ ਆਏ ਬੀ. ਡੀ.
ਸ੍ਰੀ ਚਮਕੌਰ ਸਾਹਿਬ, 17 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਦੇ ਨਵੇਂ ਆਏ ਬੀ. ਡੀ. ਪੀ. ਓ. ਰਾਜਵਿੰਦਰ ਕੌਰ ਨਾਲ ਆਪਣੀਆਂ ਸੇਵਾਵਾਂ ਸੰਭਾਲਣ ਉਪਰੰਤ ਪੰਚਾਇਤ ਯੂਨੀਅਨ ਬਲਾਕ ਸ੍ਰੀ ਚਮਕੌਰ ਸਾਹਿਬ ਵਲੋਂ ਪ੍ਰਧਾਨ ਹਰਿੰਦਰ ਸਿੰਘ ਕਾਕਾ ਜਟਾਣਾ ਦੀ ਅਗਵਾਈ ਹੇਠ ਮੀਟਿੰਗ ਕੀਤੀ। ਇਸ ਮੌਕੇ ਯੂਨੀਅਨ ਵਲੋਂ ਬੀ. ਡੀ. ਪੀ. ਓ. ਦਾ ਸਵਾਗਤ ਕਰਦਿਆਂ ਪੰਚਾਇਤਾਂ ਵਲੋਂ ਵਿਕਾਸ ਕਾਰਜਾਂ ਸੰਬੰਧੀ ਆ ਰਹੀਆਂ ਕੁੱਝ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਬੀ. ਡੀ. ਪੀ. ਓ. ਰਾਜਵਿੰਦਰ ਕੌਰ ਨੇ ਪੰਚਾਇਤ ਯੂਨੀਅਨ ਨੂੰ ਭਰੋਸਾ ਦਵਾਇਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਯੂਨੀਅਨ ਦੀਆਂ ਸਮੁੱਚਿਆਂ ਸਮੱਸਿਆਵਾਂ ਨੂੰ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਸਰਪੰਚ ਹਰਿੰਦਰ ਸਿੰਘ ਕਾਕਾ ਜਟਾਣਾ, ਮਨਪ੍ਰੀਤ ਸਿੰਘ ਸਰਪੰਚ ਰੋਲੂਮਾਜਰਾ, ਪਰਮਜੀਤ ਸਿੰਘ ਸਰਪੰਚ ਭੂਰੜੇ, ਸੱਜਣ ਸਿੰਘ ਸਰਪੰਚ ਟੱਪਰੀਆਂ ਅਮਰ ਸਿੰਘ, ਜਗਦੇਵ ਸਿੰਘ ਸਰਪੰਚ ਜਸੱੜਾਂ, ਬਲਵਿੰਦਰ ਸਿੰਘ ਸਰਪੰਚ ਮਕੜੋਨਾ ਖ਼ੁਰਦ, ਮਲਕੀਤ ਸਿੰਘ ਸਰਪੰਚ ਸੈਦਪੁਰ, ਹਰਪ੍ਰੀਤ ਸਿੰਘ ਸਰਪੰਚ ਚੂਹੜਮਾਜਰਾ, ਯੂਥ ਆਗੂ ਹਰਸ਼ ਧਨੌਆ ਭੂਰੜੇ, ਗੁਰਪ੍ਰੀਤ ਸਿੰਘ ਹੈਪੀ ਫ਼ਰੀਦ, ਪ੍ਰਕਾਸ਼ ਸਿੰਘ ਗੜ੍ਹੀ, ਹਰਬੰਸ ਸਿੰਘ ਪੰਚ ਕੰਧੋਲਾ ਆਦਿ ਹਾਜ਼ਰ ਸਨ। ਇਸ ਤੋਂ ਪਹਿਲਾਂ ਦਫ਼ਤਰੀ ਅਮਲੇ ਵਲੋਂ ਵੀ ਬੀ. ਡੀ. ਪੀ. ਓ. ਰਾਜਵਿੰਦਰ ਕੌਰ ਦਾ ਸਵਾਗਤ ਕੀਤਾ। ਇਸ ਮੌਕੇ ਸੁਪਰਡੈਂਟ ਗੁਰਮੁਖ ਸਿੰਘ, ਪੰਚਾਇਤ ਸਕੱਤਰ ਤੇਜਿੰਦਰ ਸਿੰਘ ਸਮੇਤ ਹੋਰ ਅਮਲਾ ਵੀ ਹਾਜ਼ਰ ਸੀ।