18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਗੁਰਦੁਆਰਾ ਲੰਗਰ ਸਾਹਿਬ ਹਜ਼ੂਰ ਸਾਹਿਬ ਲਈ ਰਸਦ ਦਾ ਟਰੱਕ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ

ਘਨੌਲੀ, 17 ਨਵੰਬਰ (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਲੋਹਗੜ੍ਹ ਫਿੱਡੇ ਤੋਂ ਗੁਰਦੁਆਰਾ ਲੰਗਰ ਸਾਹਿਬ, ਸ੍ਰੀ ਹਜ਼ੂਰ ਸਾਹਿਬ ਲਈ ਲੰਗਰ ਵਾਸਤੇ ਇਕੱਠੀ ਕੀਤੀ ਧਾਨ ਦੀ ਰਸਦ ਦਾ ਟਰੱਕ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਕੀਤਾ। ਇਸ ਸੇਵਾ ਵਿਚ ਇਲਾਕੇ ਦੇ ਵੱਖ-ਵੱਖ ਪਿੰਡਾਂ ਗੁੰਨੋ੍ ਮਾਜਰਾ, ਲੋਧੀ ਮਾਜਰਾ, ਬਹਾਦਰਪੁਰ, ਚੱਕ ਢੇਰਾ, ਫੰਦੀ, ਜਹਾਂਗੀਰ, ਰਣਜੀਤਪੁਰਾ, ਹਜ਼ਾਰਾਂ, ਡਗੌਲੀ, ਅਲੀਪੁਰ, ਰਾਵਲ ਮਾਜਰਾ, ਢੱਕੀ, ਚੱਕ ਕਰਮਾ, ਚੱਕ ਢੇਰਾਂ, ਮਨਸਾਲੀ ਤੇ ਹੋਰ ਕਈ ਪਿੰਡਾਂ ਦੇ ਕਿਸਾਨਾਂ ਨੇ ਆਪਣਾ ਵਡਮੁੱਲਾ ਯੋਗਦਾਨ ਪਾਉਂਦਿਆਂ ਧਾਨ ਦੀ ਸੇਵਾ ਕੀਤੀ।

Ad Position 21
No active advertisement
ਅਜੀਤ ਡੈਸਕ 18-11-2026
ਘਨੌਲੀ, 17 ਨਵੰਬਰ (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਲੋਹਗੜ੍ਹ ਫਿੱਡੇ ਤੋਂ ਗੁਰਦੁਆਰਾ ਲੰਗਰ ਸਾਹਿਬ, ਸ੍ਰੀ ਹਜ਼ੂਰ ਸਾਹਿਬ ਲਈ ਲੰਗਰ ਵਾਸਤੇ ਇਕੱਠੀ ਕੀਤੀ ਧਾਨ ਦੀ ਰਸਦ ਦਾ ਟਰੱਕ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਕੀਤਾ। ਇਸ ਸੇਵਾ ਵਿਚ ਇਲਾਕੇ ਦੇ ਵੱਖ-ਵੱਖ ਪਿੰਡਾਂ ਗੁੰਨੋ੍ ਮਾਜਰਾ, ਲੋਧੀ ਮਾਜਰਾ, ਬਹਾਦਰਪੁਰ, ਚੱਕ ਢੇਰਾ, ਫੰਦੀ, ਜਹਾਂਗੀਰ, ਰਣਜੀਤਪੁਰਾ, ਹਜ਼ਾਰਾਂ, ਡਗੌਲੀ, ਅਲੀਪੁਰ, ਰਾਵਲ ਮਾਜਰਾ, ਢੱਕੀ, ਚੱਕ ਕਰਮਾ, ਚੱਕ ਢੇਰਾਂ, ਮਨਸਾਲੀ ਤੇ ਹੋਰ ਕਈ ਪਿੰਡਾਂ ਦੇ ਕਿਸਾਨਾਂ ਨੇ ਆਪਣਾ ਵਡਮੁੱਲਾ ਯੋਗਦਾਨ ਪਾਉਂਦਿਆਂ ਧਾਨ ਦੀ ਸੇਵਾ ਕੀਤੀ। ਇਸ ਮੌਕੇ ਸ੍ਰੀ ਹਜ਼ੂਰ ਸਾਹਿਬ ਦੇ ਸੇਵਾਦਾਰ ਭਾਈ ਮਨਪ੍ਰੀਤ ਸਿੰਘ ਨੇ ਇਲਾਕੇ ਦੇ ਸਮੂਹ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤ ਵਲੋਂ ਗੁਰੂ ਘਰ ਦੇ ਲੰਗਰਾਂ ਲਈ ਕੀਤੀ ਗਈ ਇਹ ਸੇਵਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਆਪਣੀ ਕਮਾਈ ’ਚੋਂ ਅਨਾਜ ਦੀ ਸੇਵਾ ਕਰਨਾ ਗੁਰੂ ਘਰ ਪ੍ਰਤੀ ਅਥਾਹ ਸ਼ਰਧਾ ਤੇ ਸੇਵਾ ਭਾਵਨਾ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਅਮਰਜੀਤ ਸਿੰਘ ਦੇ ਪਰਿਵਾਰ ਵਲੋਂ ਇਲਾਕੇ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਕਾਫ਼ੀ ਸਮੇਂ ਤੋਂ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਕੋਲੋਂ ਅਨਾਜ ਇਕੱਠਾ ਕਰਕੇ ਗੁਰਦੁਆਰਾ ਲੰਗਰ ਸਾਹਿਬ, ਸ੍ਰੀ ਹਜ਼ੂਰ ਸਾਹਿਬ ਵਿਖੇ ਭੇਜਣ ਦੀ ਸੇਵਾ ਨਿਰੰਤਰ ਨਿਭਾਈ ਜਾ ਰਹੀ ਹੈ। ਇਸ ਮੌਕੇ ਸਰਬਜੀਤ ਕੌਰ, ਫ਼ੌਜੀ ਹਰਬੰਸ ਸਿੰਘ ਮਕੌੜੀ, ਹਰਿੰਦਰ ਕੌਰ, ਹਰਜਿੰਦਰ ਸਿੰਘ ਮਕੌੜੀ, ਪ੍ਰਭਦੀਪ ਸਿੰਘ, ਜਗਤਾਰ ਸਿੰਘ ਪਤਿਆਲਾ, ਜਗਤਾਰ ਸਿੰਘ ਪਿੰਕਾ, ਸੰਪੂਰਨ ਸਿੰਘ ਦਬੁਰਜੀ, ਰਾਜ ਰਾਣੀ, ਗੁਰਸੇਵਕ ਸਿੰਘ ਚੱਕ ਢੇਰਾ, ਸਤਨਾਮ ਸਿੰਘ ਗੁਨੋ ਮਾਜਰਾ, ਗੁਰਦੇਵ ਸਿੰਘ, ਜੋਗਿੰਦਰ ਸਿੰਘ ਦਬੁਰਜੀ ਅਤੇ ਅਮਰੀਕ ਸਿੰਘ ਪਤਿਆਲਾ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਵੀਪ ਤਹਿਤ ਵੋਟਰ ਜਾਗਰੂਕਤਾ ਗਤੀਵਿਧੀਆਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਪਿੰਡ ਝਾਂਡੀਆਂ ਕਲਾਂ ਵਿਖੇ ਸਿੱਧ ਬਾਬਾ ਬਾਲਕ ਨਾਥ ਦੇ ਮੰਦਰ ਵਿਚ ਭਗਤ ਰਾਮ ਕਿਸ਼ਨ ਦੀ 33ਵੀਂ ਬਰਸੀ ਸੰਬੰਧੀ ਸਮਾਗਮ ਕਰਵਾਇਆ
Ad Position 24