20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਮਾਜਰੀ ਘਾੜ ਵਿਖੇ ਪੀਰਾਂ ਦੇ ਦਰਬਾਰ ’ਤੇ ਮਨਾਏ ਮੇਲੇ ਦੌਰਾਨ ਲੱਗੀਆਂ ਖ਼ੂਬ ਰੌਣਕਾਂ

ਪੁਰਖਾਲੀ, 20 ਨਵੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਪੰਜਾਬ-ਹਿਮਾਚਲ ਪ੍ਰਦੇਸ਼ ਦੀ ਹੱਦ ’ਤੇ ਸ਼ਿਵਾਲਿਕ ਦੀਆਂ ਸੁੰਦਰ ਪਹਾੜੀਆਂ ’ਚ ਵਸੇ ਪਿੰਡ ਮਾਜਰੀ ਘਾੜ ਵਿਖੇ ਪੀਰਾਂ ਦੀ ਦਰਗਾਹ ’ਤੇ ‘ਪੀਰਾਂ ਦਾ ਮੇਲਾ’ ਧੂਮਧਾਮ ਨਾਲ ਕਰਵਾਇਆ। ਮੇਲੇ ਦੌਰਾਨ ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਤੋਂ ਆਈਆਂ ਸੰਗਤਾਂ ਵਲੋਂ ਆਪਣੀਆਂ ਹਾਜ਼ਰੀਆਂ ਭਰੀਆਂ ਗਈਆਂ।

Ad Position 21
No active advertisement
ਮਾਜਰੀ ਘਾੜ ਵਿਖੇ ਪੀਰਾਂ ਦੇ ਦਰਬਾਰ ’ਤੇ ਮਨਾਏ ਮੇਲੇ ਦੌਰਾਨ ਪੀਰਾਂ ਦੀ ਮਹਿਮਾ ਦਾ ਗੁਣਗਾਣ ਕਰਦੇ ਕਲਾਕਾਰ । ਤਸਵੀਰ : ਬੰਟੀ 21-11-2026
ਪੁਰਖਾਲੀ, 20 ਨਵੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਪੰਜਾਬ-ਹਿਮਾਚਲ ਪ੍ਰਦੇਸ਼ ਦੀ ਹੱਦ ’ਤੇ ਸ਼ਿਵਾਲਿਕ ਦੀਆਂ ਸੁੰਦਰ ਪਹਾੜੀਆਂ ’ਚ ਵਸੇ ਪਿੰਡ ਮਾਜਰੀ ਘਾੜ ਵਿਖੇ ਪੀਰਾਂ ਦੀ ਦਰਗਾਹ ’ਤੇ ‘ਪੀਰਾਂ ਦਾ ਮੇਲਾ’ ਧੂਮਧਾਮ ਨਾਲ ਕਰਵਾਇਆ। ਮੇਲੇ ਦੌਰਾਨ ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਤੋਂ ਆਈਆਂ ਸੰਗਤਾਂ ਵਲੋਂ ਆਪਣੀਆਂ ਹਾਜ਼ਰੀਆਂ ਭਰੀਆਂ ਗਈਆਂ। ਮੇਲੇ ਨੂੰ ਲੈ ਕੇ ਸਵੇਰ ਸਮੇਂ ਝੰਡੇ ਦੀ ਰਸਮ ਨਿਭਾਈ ਗਈ। ਉਪਰੰਤ ਪ੍ਰਸਿੱਧ ਧਾਰਮਿਕ ਗਾਇਕ ਬੱਬੂ ਬੂਥਗੜ੍ਹ ਤੇ ਹੈਪੀ ਰਾਮਪੁਰੀਆ ਵਲੋਂ ਪੀਰਾਂ ਦੀ ਮਹਿਮਾ ਦਾ ਗੁਣਗਾਣ ਕੀਤਾ। ਇਸ ਮੌਕੇ ਸਾਬਕਾ ਸਰਪੰਚ ਜੀਤਾ ਰਾਮ ਵਲੋਂ ਆਈਆਂ ਸ਼ਖ਼ਸੀਅਤਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੇਵਾਦਾਰ ਭਗਤ ਬਾਲਕਾ ਰਾਮ, ਬਲਬੀਰ ਸਿੰਘ, ਅਜੈਬ ਸਿੰਘ ਸਰਪੰਚ ਸਰਾੜੀ, ਸਾਬਕਾ ਸਰਪੰਚ ਕੇਸਰ ਸਿੰਘ, ਹੈਪੀ ਪੁਰਖਾਲੀ, ਹੁਕਮ ਬਰਦਾਰ, ਸ਼ੰਕਰ ਗੋਚਰ ਤੇ ਹੋਰ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੈਡਮ ਨਿਸ਼ਾ ਚੱਢਾ ਨੇ ਕੀਤੀ ਵਿਸ਼ੇਸ਼ ਸ਼ਮੂਲੀਅਤ ਅਗਲੀ ਖ਼ਬਰ ਲੀਡਰਾਂ ਦੀ ਸੋਸ਼ਲ ਮੀਡੀਆ ’ਤੇ ਤਲਖੀ
Ad Position 24