27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਨੰਗਲ ਦੇ ਯੂਰੀਆ ਪਲਾਂਟ ਦਾ ਸਿਹਰਾ ਹਿਮਾਚਲ ਦੇ ਆਗੂਆਂ ਸਿਰ ਬੰਨ੍ਹ ਕੇ ਮੰਡਲ ਭਾਜਪਾ ਨੇ ਛੇੜੀ ਕ੍ਰੈਡਿਟ ਦੀ ਜੰਗ

ਨੰਗਲ, 27 ਨਵੰਬਰ (ਬਰਾਰੀ)-ਕੇਂਦਰ ਵਲੋਂ ਐਨ. ਐਫ.

Ad Position 21
No active advertisement
ਨੰਗਲ ਮੰਡਲ ਭਾਜਪਾ ਵਲੋਂ ਕਰਵਾਏ ਸਮਾਗਮ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਹਿਮਾਚਲ ਪ੍ਰਦੇਸ਼ ਦੇ ਊਨਾ ਸਦਰ ਤੋਂ ਵਿਧਾਇਕ ਅਤੇ ਸਾਬਕਾ ਪ੍ਰਧਾਨ ਹਿਮਾਚਲ ਭਾਜਪਾ ਸਤਪਾਲ ਸੱਤੀ ਅਤੇ ਸਾਬਕਾ ਉਦਯੋਗ ਮੰਤਰੀ ਠਾਕੁਰ ਬਿਕਰਮ ਸਿੰਘ। 28-11-2026
ਨੰਗਲ, 27 ਨਵੰਬਰ (ਬਰਾਰੀ)-ਕੇਂਦਰ ਵਲੋਂ ਐਨ. ਐਫ. ਐਲ. ਨੰਗਲ ਦੇ ਯੂਰੀਆ ਪਲਾਂਟ ਦੇ ਵਿਸਥਾਰ ਲਈ ਜਾਰੀ ਨੋਟੀਫ਼ਿਕੇਸ਼ਨ ਮਗਰੋਂ ਜਿੱਥੇ ਇਲਾਕੇ ਵਿਚ ਖ਼ੁਸ਼ੀ ਦਾ ਮਾਹੌਲ ਹੈ, ਉਥੇ ਹੀ ਇਸ ਪ੍ਰਾਜੈਕਟ ਦਾ ਸਿਆਸੀ ਸਿਹਰਾ ਕਿਸ ਦੇ ਸਿਰ ਬੱਝੇਗਾ, ਇਸ ਨੂੰ ਲੈ ਕੇ ਭਾਜਪਾ ਅੰਦਰ ਚੱਲ ਰਹੀ ਖਿੱਚੋਤਾਣ ਵੀ ਚਰਚਾ ਦਾ ਵਿਸ਼ਾ ਬਣ ਗਈ ਹੈ। ਅੱਜ ਭਾਜਪਾ ਨੰਗਲ ਮੰਡਲ ਦੇ ਪ੍ਰਧਾਨ ਰਣਜੀਤ ਸਿੰਘ ਲੱਕੀ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਕਰਵਾਇਆ, ਜਿਸ ’ਚ ਹਿਮਾਚਲ ਪ੍ਰਦੇਸ਼ ਦੇ ਊਨਾ ਸਦਰ ਤੋਂ ਵਿਧਾਇਕ ਅਤੇ ਸਾਬਕਾ ਭਾਜਪਾ ਪ੍ਰਧਾਨ ਸਤਪਾਲ ਸੱਤੀ ਅਤੇ ਜਸਵਾਂ-ਪਰਾਗਪੁਰ ਤੋਂ ਵਿਧਾਇਕ ਤੇ ਸਾਬਕਾ ਉਦਯੋਗ ਮੰਤਰੀ ਬਿਕਰਮ ਠਾਕੁਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਹਲਕਾ ਜਨ ਪ੍ਰਤੀਨਿਧ ਡਾ. ਪਰਮਿੰਦਰ ਸ਼ਰਮਾ, ਰਾਜੇਸ਼ ਚੌਧਰੀ, ਰਾਕੇਸ਼ ਪੰਮੀ, ਗੋਵਰਧਨ ਸੋਨੀ, ਸਤਵੀਰ ਰਾਣਾ, ਬਲਰਾਮ ਪਰਾਸ਼ਰ, ਡਾ. ਰਾਜਿੰਦਰ ਕੁਮਾਰ ਆਦਿ ਵੀ ਮੌਜੂਦ ਰਹੇ। ਡਾ. ਸੁਭਾਸ਼ ਸ਼ਰਮਾ ਨੇ ਕੇਂਦਰੀ ਮੰਤਰੀ ਜੇ. ਪੀ. ਨੱਢਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦਿਵਾਉਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਪੂਰਾ ਕਰਵਾਉਣ ਲਈ ਲਗਾਤਾਰ ਕੇਂਦਰ ਕੋਲ ਮੁੱਦਾ ਉਠਾਇਆ ਗਿਆ। ਦੂਜੇ ਪਾਸੇ, ਹਿਮਾਚਲੀ ਵਿਧਾਇਕਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਦਸੰਬਰ 2023 ਤੇ 202 4 ਦੌਰਾਨ ਕੇਂਦਰੀ ਮੰਤਰੀ ਜੇ. ਪੀ. ਨੱਢਾ ਕੋਲ ਨੰਗਲ ਪਲਾਂਟ ਦੇ ਵਿਸਥਾਰ ਦਾ ਮੁੱਦਾ ਉਠਾਇਆ ਸੀ। ਬਿਕਰਮ ਠਾਕੁਰ ਨੇ ਕਿਹਾ ਕਿ ਨਵਾਂ ਪਲਾਂਟ ਲਗਪਗ 10 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ, ਉਤਪਾਦਨ ਸਮਰੱਥਾ ਤਿੰਨ ਗੁਣਾ ਵਧੇਗੀ ਅਤੇ 2500 ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਨ੍ਹਾਂ ਬੰਦ ਪਈ ਬੀ. ਬੀ. ਐਮ. ਬੀ. ਵਰਕਸ਼ਾਪ ਚਾਲੂ ਕਰਵਾਉਣ ਅਤੇ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਨੌਕਰੀਆਂ ਵਿਚ ਤਰਜੀਹ ਦੇਣ ਦੀ ਮੰਗ ਵੀ ਉਠਾਉਣ ਦਾ ਦਾਅਵਾ ਕੀਤਾ। ਪ੍ਰੈੱਸ ਕਾਨਫ਼ਰੰਸ ਦੌਰਾਨ ਫ਼ੋਨ ’ਤੇ ਗੱਲਬਾਤ ਵੀ ਚਰਚਾ ’ਚ ਪ੍ਰੈੱਸ ਕਾਨਫ਼ਰੰਸ ਦੌਰਾਨ ਡਾ. ਸੁਭਾਸ਼ ਸ਼ਰਮਾ ਕਾਫ਼ੀ ਸਮਾਂ ਪਿੱਛੇ ਖੜ੍ਹੇ ਰਹੇ ਤੇ ਕੰਨ ਨਾਲ ਫ਼ੋਨ ਲਗਾ ਕੇ ਗੱਲਬਾਤ ਕਰਦੇ ਵੀ ਨਜ਼ਰ ਆਏ। ਉਨ੍ਹਾਂ ਵਲੋਂ ਮੀਡੀਆ ਨੂੰ ਜੇ. ਪੀ. ਨੱਡਾ ਵਲੋਂ ਭੇਜਿਆ ਪੱਤਰ ਵੀ ਚੱਲਦੀ ਕਾਨਫ਼ਰੰਸ ਦੌਰਾਨ ਵੰਡਾਇਆ। ਸਮਾਗਮ ਦੀ ਅਗਵਾਈ ਨੰਗਲ ਮੰਡਲ ਵਲੋਂ ਕੀਤੀ ਗਈ, ਪਰ ਸਨਮਾਨ ਹਿਮਾਚਲ ਦੇ ਆਗੂਆਂ ਦਾ ਹੋਣ ਕਾਰਨ ਸਿਆਸੀ ਚਰਚਾ ਹੋਰ ਤੇਜ਼ ਹੋ ਗਈ। ਇਸ ਤੋਂ ਪਹਿਲਾਂ ਵੀ ਨੋਟੀਫ਼ਿਕੇਸ਼ਨ ਜਾਰੀ ਹੋਣ ਮਗਰੋਂ ਭਾਜਪਾ ਦੇ ਵੱਖ-ਵੱਖ ਆਗੂਆਂ ਵਲੋਂ ਐਨ. ਐਫ. ਐਲ. ਗੇਟ ਮੂਹਰੇ ਲੱਡੂ ਵੰਡ ਕੇ ਖ਼ੁਸ਼ੀ ਮਨਾਈ ਗਈ ਸੀ। ਇਸ ਤਰ੍ਹਾਂ ਵਿਕਾਸ ਦੇ ਵੱਡੇ ਪ੍ਰਾਜੈਕਟ ਦੀ ਖ਼ੁਸ਼ੀ ਦੇ ਨਾਲ-ਨਾਲ ਭਾਜਪਾ ਅੰਦਰ ਸਿਆਸੀ ਸਿਹਰਾ ਬੰਨ੍ਹਣ ਦੀ ਦੌੜ ਵੀ ਨੰਗਲ ਦੀ ਸਿਆਸਤ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਨੰਗਲ ਦੀ ਧਰਤੀ ਤੋਂ ਧਾਰਮਿਕ ਸਾਂਝ ਤੇ ਸਿਆਸੀ ਸੁਨੇਹਾ ਦੇ ਗਏ ਕੇਜਰੀਵਾਲ ਤੇ ਭਗਵੰਤ ਮਾਨ ‘ੀਇਕ ਸ਼ਾਮ ਭਗਵਾਨ ਸ਼ਿਵ ਦੇ ਨਾਮ... ਅਗਲੀ ਖ਼ਬਰ ਐਡਵੋਕੇਟ ਮਹਿੰਦਰ ਸਿੰਘ ਭਲਿਆਣ ਵਲੋਂ ਸਕੂਲ ਅਧਿਆਪਕਾਂ ਦਾ ਸਨਮਾਨ
Ad Position 24