ਰਈਆ, 5 ਜਨਵਰੀ (ਸ਼ਰਨਬੀਰ ਸਿੰਘ ਕੰਗ)-ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਦਿਅਕ ਤੇ ਭਲਾਈ ਟਰੱਸਟ ਰਜਿ ਚੰਡੀਗੜ੍ਹ, ਯੂਨਿਟ ਹਲਕਾ ਬਾਬਾ ਬਕਾਲਾ ਸਾਹਿਬ ਦੀ ਅਹਿਮ ਮੀਟਿੰਗ ਤਰਸੇਮ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿਚ ਸਿੱਖ ਪੰਥ ਦੇ ਮਹਾਨ ਜਰਨੈਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਸਾਹਿਬ ਜੀ ਦੇ ਮਾਣ ਮਤੇ ਇਤਿਹਾਸ ਨਾਲ ਛੇੜ ਛਾੜ ਕੀਤੇ ਜਾਣ ਦਾ ਸਥਾਈ ਹੱਲ ਲੱਭਣ ਵਾਸਤੇ ਟਰੱਸਟ ਦੇ ਚੇਅਰਮੈਨ ਜਸਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 7 ਜਨਵਰੀ ਨੁੰ ਬਾਬਾ ਮੇਜਰ ਸਿੰਘ ਸੋਢੀ ਸਮੇਤ ਸਾਰੀਆਂ ਨਿਹੰਗ ਸਿੰਘ ਫੌਜਾਂ ਸਮੂਹ ਰੰਗਰੇਟਾ ਜਥੇਬੰਦੀਆਂ ਦੀ ਲੁਧਿਆਣਾ/ਚੰਡੀਗੜ੍ਹ ਰੋਡ ਗੁਰਦਵਾਰਾ ਬਾਬਾ ਜੀਵਨ ਸਿੰਘ ਵਿਖੇ ਬੁਲਾਈ ਗਈ ਵਿਸ਼ਾਲ ਮੀਟਿੰਗ ਵਿਚ ਭਾਗ ਲੈਣ ਵਾਸਤੇ ਵਿਚਾਰ ਚਰਚਾ ਹੋਈ | ਇਸ ਮੌਕੇ ਫੈਸਲਾ ਕੀਤਾ ਗਿਆ ਕਿ ਹਲਕਾ ਬਾਬਾ ਬਕਾਲਾ ਸਹਿਬ ਵਿਚੋਂ ਵੱਡੀ ਗਿਣਤੀ ਵਿਚ ਸੰਗਤਾਂ ਲੁਧਿਆਣਾ ਵਿਖੇ ਹਾਜ਼ਰੀ ਭਰਨਗੀਆਂ | ਇਸ ਮੌਕੇ ਸੈਂਟਰਲ ਕਮੇਟੀ ਪ੍ਰਚਾਰ ਸਕੱਤਰ ਜਸਵੰਤ ਸਿੰਘ ਨਰਿੰਜਨ ਪੁਰ, ਮੁੱਖ ਸਲਾਹਕਾਰ ਸੁਖਵਿੰਦਰ ਸਿੰਘ ਮਤੇਵਾਲ, ਡਿਪਟੀ ਪ੍ਰਧਾਨ ਸੁਰਜੀਤ ਸਿੰਘ ਬਿਆਸ, ਮੀਤ ਪ੍ਰਧਾਨ ਨੰਬਰਦਾਰ ਗੁਰਦਿਆਲ ਸਿੰਘ, ਰਈਆ ਸ਼ਹਿਰੀ ਪ੍ਰਧਾਨ ਮੇਵਾ ਸਿੰਘ, ਸੈਕਟਰੀ ਸਤਪਾਲ ਸਿੰਘ ਖੈੜਾ, ਸੋਸ਼ਲ ਮੀਡੀਆ ਵਰਕਰ ਜਸਬੀਰ ਸਿੰਘ ਬਿਆਸ, ਲੈਕਚਰਾਰ ਰਕੇਸ਼ ਕੁਮਾਰ, ਪਾਲ ਸਿੰਘ ਲੋਹਗੜ ਸਮੇਤ ਹੋਰ ਵਰਕਰ ਸਨ |