08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੱਜਣ ਕੁਮਾਰ ਦੇ ਬਰੀ ਹੋਣ ਨਾਲ ਸਿੱਖਾਂ ਦੇ ਜ਼ਖ਼ਮ ਮੁੜ ਹੋਏ ਅੱਲੇ -ਭਾਈ ਅਮਨਦੀਪ ਸਿੰਘ, ਬਾਬਾ ਬਿਬੇਕ ਸਿੰਘ, ਸੁੱਖਵਿੰਦਰ ਸਿੰਘ ਖ਼ਾਲਸਾ <br/>

Ad Position 21
No active advertisement
ਅਜੀਤ ਡੈਸਕ 25-01-2026
ਨਵਾਂ ਪਿੰਡ, 24 ਜਨਵਰੀ (ਜਸਪਾਲ ਸਿੰਘ)-ਭਾਈ ਅਮਨਦੀਪ ਸਿੰਘ ਡੱਡੂਆਣਾ ਜ਼ਿਲ੍ਹਾ ਅਬਜ਼ਰਵਰ ਅੰਮਿ੍ਤਸਰ ਅਕਾਲੀ ਦਲ ਵਾਰਿਸ ਪੰਜਾਬ ਦੇ, ਬਾਬਾ ਬਿਬੇਕ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਨਾਨਕਸਰ ਸਾਹਿਬ ਜੰਡਿਆਲਾ ਤੇ ਸੇਵਾਦਾਰ ਹਲਕਾ ਜੰਡਿਆਲਾ ਗੁਰੂ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਭਾਈ ਸੁੱਖਵਿੰਦਰ ਸਿੰਘ ਖ਼ਾਲਸਾ ਨੇ ਕਾਂਗਰਸ ਆਗੂ ਸੱਜਣ ਕੁਮਾਰ ਨੂੰ ਅਦਾਲਤ ਵਲੋਂ ਬਰੀ ਕੀਤੇ ਜਾਣ 'ਤੇ ਕਿਹਾ ਕਿ ਅਦਾਲਤ ਵਲੋਂ ਸੱਜਣ ਕੁਮਾਰ ਨੂੰ ਬਰੀ ਕਰਕੇ ਸਿੱਖ ਕੌਮ ਨੂੰ ਭਾਰਤ ਦੀ ਹਕੂਮਤ ਵੱਲੋਂ ਦਿੱਤੇ ਜਖਮਾਂ ਨੂੰ ਅੱਲਿਆਂ ਕੀਤਾ ਹੈ | ਦਿੱਲੀ ਦੀ ਰਾਉਜ਼ ਐਵਨੀਂਊ ਅਦਾਲਤ ਵਲੋਂ ਨਵੰਬਰ 1984 ਨਾਲ ਸਬੰਧਤ ਇੱਕ ਮਾਮਲੇ 'ਚ ਸੱਜਣ ਕੁਮਾਰ 'ਤੇ ਚਲ ਰਹੇ ਕੇਸ 'ਚੋਂ ਬਰੀ ਕਰਨ ਦੇ ਫੈਸਲੇ ਦੀ ਉਨ੍ਹਾਂ ਨਿਖੇਧੀ ਕੀਤੀ ਤੇ ਕਿਹਾ ਕਿ ਸਿੱਖ ਕੌਮ ਸਰਕਾਰਾਂ ਤੇ ਅਦਾਲਤਾਂ ਨੂੰ ਪੁੱਛਣਾ ਚਾਉਂਦੀ ਹੈ ਕਿ ਦਿੱਲੀ 'ਚ ਸਿੱਖਾਂ ਦੇ ਕਤਲੇਆਮ ਦਾ ਆਖਰ ਜ਼ਿੰਮੇਵਾਰ ਕੌਣ ਹੈ | ਸਿੱਖ ਕਤਲੇਆਮ ਦੇ ਦੋਸ਼ 'ਚ ਸੱਜਣ ਕੁਮਾਰ ਭਾਵੇਂ 2 ਕੇਸਾਂ 'ਚ ਅਜੇ ਵੀ ਜੇਲ੍ਹ 'ਚ ਹੈ | ਇਕ ਕੇਸ 'ਚੋਂ ਉਸ ਦਾ ਬਰੀ ਹੋਣਾ ਭਾਰਤ ਸਰਕਾਰ ਦੀਆਂ ਜਾਂਚ ਏਜੰਸੀਆਂ ਦੀ ਕਾਰਵਾਈ 'ਤੇ ਵੱਡਾ ਸਵਾਲੀਆ ਚਿੰਨ੍ਹ ਹੈ ਤੇ ਇਕ ਵਾਰ ਫਿਰ ਸਿੱਖਾਂ ਦੇ ਜ਼ਖ਼ਮਾਂ ਉੱਤੇ ਲੂਣ ਛਿੜਕਿਆ ਗਿਆ ਹੈ | ਜਿਸ ਮਾਮਲੇ 'ਚੋਂ ਉਸ ਨੂੰ ਬਰੀ ਕੀਤਾ ਗਿਆ ਹੈ ਉਸ ਕੇਸ 'ਚ ਇੱਕ ਛੋਟੀ ਉਮਰ ਦੇ ਕਰੀਬ 17 ਸਾਲ ਦੇ ਬੱਚੇ ਕਾਕਾ ਗੁਰਚਰਨ ਸਿੰਘ ਨੂੰ ਜਿਊਾਦੇ ਨੂੰ ਉਸ ਦੇ ਪਿਤਾ ਨਾਥ ਸਿੰਘ ਦੇ ਸੜਦੇ ਟਰੱਕ 'ਚ ਸੁੱਟਿਆ ਗਿਆ ਸੀ | ਕਾਕਾ ਗੁਰਚਰਨ ਸਿੰਘ ਲੰਮਾ ਸਮਾਂ ਅੱਧ ਸੜਿਆ ਜਿਉਂਦਾ ਰਿਹਾ ਪਰ ਉਸ ਦੇ ਬਿਆਨ ਦਰਜ ਨਹੀਂ ਕੀਤੇ ਗਏ ਤੇ ਆਖ਼ਰ ਉਹ ਅਕਾਲ ਚਲਾਣਾ ਕਰ ਗਿਆ ਤੇ ਦਿੱਲੀ ਪੁਲਿਸ ਨੇ ਕਾਕਾ ਗੁਰਚਰਨ ਸਿੰਘ ਦੇ ਬਿਆਨ ਬਿਨਾਂ ਦਰਜ ਕੀਤੇ ਹੀ ਕੇਸ ਬੰਦ ਕਰ ਦਿੱਤਾ ਸੀ, ਜੋ ਕਿ ਅਤਿ ਨਿੰਦਣਯੋਗ ਹੈ | ਇਸ ਕੇਸ 'ਚ ਸਾਜ਼ਸ਼ ਤਹਿਤ ਕੀਤੀ ਗਈ ਦੇਰੀ ਲਈ ਕੌਣ ਜ਼ਿੰਮੇਵਾਰ ਹੈ ? ਸਿੱਖਾਂ ਨੂੰ ਇਨਸਾਫ਼ ਦੇਣਾ ਸਰਕਾਰਾਂ ਦੀ ਜ਼ਿੰਮੇਵਾਰੀ ਸੀ ਪਰ ਸਰਕਾਰਾਂ ਵਲੋਂ ਹਮੇਸ਼ਾਂ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨਾਲ ਬੇਇਨਸਾਫ਼ੀ ਕੀਤੀ ਗਈ ਹੈ | ਉਨ੍ਹਾਂ ਮੰਗ ਕੀਤੀ ਕਿ ਅਦਾਲਤ ਤੇ ਸਰਕਾਰ ਇਸ ਕੇਸ 'ਤੇ ਮੁੜ ਵੀਚਾਰ ਕਰਕੇ

Ad Position 22
No active advertisement
ਪਿਛਲੀ ਖ਼ਬਰ ਬਿਕਰਮਜੀਤ ਸਿੰਘ ਖਾਲਸਾ ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਦੇ ਸਲਾਹਕਾਰ ਨਿਯੁਕਤ <br/> ਅਗਲੀ ਖ਼ਬਰ ਬਾਬਾ ਮੰਗਲ ਸਿੰਘ ਜੀ ਸ਼ਹੀਦ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਕਰਾਇਆ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਚਕਾਂ ਤੇ ਕਵੀਸ਼ਰ...
Ad Position 24