08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਔਰਤਾਂ ਨੂੰ 1000 ਮਹੀਨਾ ਦੇਣ ਦਾ ਵਾਅਦਾ ਨਾ ਨਿਭਾਉਣ ਵਾਲੀ ਮਾਨ ਸਰਕਾਰ 10 ਲੱਖ ਦੀ ਬੀਮਾ ਯੋਜਨਾ ਕਿਵੇਂ ਨਿਭਾਵੇਗੀ-ਕੱਕੜ <br/>

Ad Position 21
No active advertisement
ਅਜੀਤ ਡੈਸਕ 25-01-2026
ਰਾਮ ਤੀਰਥ, 24 ਜਨਵਰੀ (ਧਰਵਿੰਦਰ ਸਿੰਘ ਔਲਖ)-ਮਾਨ ਸਰਕਾਰ ਨੇ ਆਪਣੇ 4 ਸਾਲ ਦੇ ਕਾਰਜਕਾਲ ਵਿਚ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਅਜੇ ਤੱਕ ਨਹੀਂ ਨਿਭਾਇਆ | 1000 ਰੁਪਿਆ ਨਾ ਦੇਣ ਵਾਲੀ ਸਰਕਾਰ 10 ਲੱਖ ਦੀ ਬੀਮਾ ਯੋਜਨਾ ਕਿਵੇਂ ਪੂਰੀ ਕਰੇਗੀ? ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੰਤਰੀ ਅਤੇ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਦੇ ਮੀਡੀਆ ਸਲਾਹਕਾਰ ਅਤੇ ਮੁੱਖ ਬੁਲਾਰਾ ਜ਼ਿਲ੍ਹਾ ਕਾਂਗਰਸ ਕਮੇਟੀ ਅੰਮਿ੍ਤਸਰ ਦਿਹਾਤੀ ਅਮਨਦੀਪ ਸਿੰਘ ਕੱਕੜ ਨੇ ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਔਲਖ ਦੇ ਗ੍ਰਹਿ ਵਿਖੇ ਰੱਖੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਆਪ ਸਰਕਾਰ ਨੇ ਇੱਕ ਧੇਲਾ ਨਹੀਂ ਲਗਾਇਆ | ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਗੂ ਹੀ ਇਸ ਸਰਕਾਰ ਤੋਂ ਮਾਯੂਸ ਨਜ਼ਰ ਆ ਰਹੇ ਹਨ ਅਤੇ ਜਲਦੀ ਇਸ ਨਿਕੰਮੀ ਸਰਕਾਰ ਨੂੰ ਛੱਡਣ ਦੀ ਤਿਆਰੀ ਕਰੀ ਬੈਠੇ ਹਨ | ਆਪ ਸਰਕਾਰ ਨੇ ਆਪਣੇ ਆਖਰੀ ਸਾਲ ਵਿੱਚ ਰਿਉੜੀਆਂ ਵਾਂਗ ਚੇਅਰਮੈਨੀਆਂ ਵੰਡ ਦਿੱਤੀਆਂ | ਕੱਕੜ ਨੇ ਕਿਹਾ ਕਿ ਇਹ ਚੇਅਰਮੈਨੀਆਂ ਅਤੇ ਲੋਕਾਂ ਨੂੰ ਦੁਬਾਰਾ ਬੇਵਕੂਫ਼ ਬਨਾਉਣ ਲਈ 10 ਲੱਖ ਦੀ ਲਿਆਂਦੀ ਬੀਮਾ ਯੋਜਨਾ ਵੀ ਆਪ ਦੀ ਸਰਕਾਰ ਦੁਬਾਰਾ ਨਹੀਂ ਬਣਾ ਸਕਦੀ | ਇਸ ਮੌਕੇ ਉਨ੍ਹਾਂ ਨਾਲ ਹਰਭੇਜ ਸਿੰਘ ਵਣੀਏਕੇ ਬਲਾਕ ਪ੍ਰਧਾਨ ਚੋਗਾਵਾਂ, ਕੁਲਦੀਪ ਸਿੰਘ ਔਲਖ, ਡਾ. ਪ੍ਰਗਟ ਸਿੰਘ ਭੁੱਲਰ, ਗੁਰਜੰਟ ਸਿੰਘ ਕੋਹਾਲਾ, ਸਰਪੰਚ ਸੋਨਾ ਸਿੱਧੂ ਬਲੱਗਣ, ਦਿਲਬਾਗ ਸਿੰਘ ਖਿਆਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਾਈਸ ਚੇਅਰਮੈਨ ਸਿਆਲਕਾ ਦਾ ਪਿੰਡ ਬੱਲ ਸਚੰਦਰ ਵਿਖੇ ਭਰਵਾਂ ਸਵਾਗਤ <br/> ਅਗਲੀ ਖ਼ਬਰ ਪਿੰਡ ਹਰੀਆਂ ਵਿਖੇ 22 ਪ੍ਰਾਣੀਆਂ ਨੇ ਕੀਤਾ ਅੰਮਿ੍ਤਪਾਨ <br/>
Ad Position 24