ਰਾਜਾਸਾਂਸੀ, 24 ਜਨਵਰੀ (ਹਰਦੀਪ ਸਿੰਘ ਖੀਵਾ)-ਤਰਸੇਮ ਸਿੰਘ ਸਿਆਲਕਾ ਐਸ.ਸੀ. ਕਮਿਸ਼ਨ ਦਾ ਵਾਈਸ ਚੇਅਰਮੈਨ ਪੰਜਾਬ ਰਾਜ ਦਾ ਪਿੰਡ ਬੱਲ ਸਚੰਦਰ ਪੁੱਜਣ 'ਤੇ ਪਿੰਡ ਦੇ ਨੌਜਵਾਨ ਸਰਪੰਚ ਜੁਗਰਾਜ ਸਿੰਘ ਦੀ ਅਗਵਾਈ 'ਚ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਪਿੰਡ ਸਚੰਦਰ 'ਚ ਸਿੱਧੂ ਪਰਿਵਾਰ ਦੇ ਗ੍ਰਹਿ ਪੁੱਜੇ ਸਿਆਲਕਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜੋ ਮਾਣ ਸਤਿਕਾਰ ਦਿੱਤਾ ਹੈ ਉਸ ਦੇ ਉਹ ਸਦੀ ਰਿਣੀ ਰਹਿਣਗੇ | ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਦੁੱਖ ਸੁੱਖ ਦੇ ਸਦਾ ਭਾਈਵਾਲ਼ ਬਣੇ ਰਹਿਣਗੇ ਤੇ ਐੱਸ. ਸੀ. ਭਾਈਚਾਰੇ ਸਮੇਤ ਸਾਰਿਆਂ ਨੂੰ ਬਰਾਬਰ ਇਨਸਾਫ ਦਿਵਾਉਣ ਲਈ ਹਰ ਸਮੇਂ ਤਤਪਰ ਰਹਿਣਗੇ | ਇਸ ਦੌਰਾਨ ਨੌਜਵਾਨ ਸਰਪੰਚ ਜੁਗਰਾਜ ਸਿੰਘ ਸਿੱਧੂ ਵਲੋਂ ਉਕਤ ਵਾਈਸ ਚੇਅਰਮੈਨ ਸਿਆਲਕਾ ਦਾ ਗੁਰੂ ਦੀ ਬਖ਼ਸ਼ਿਸ਼ ਸਰੋਪੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਜੁਗਰਾਜ ਸਿੰਘ ਸਿੱਧ, ਕਾਬਲ ਸਿੰਘ ਸਿੱਧੂ, ਸੁਖਵਿੰਦਰ ਸਿੰਘ, ਮਨਜੀਤ ਸਿੰਘ ਪੰਚ, ਬਲਵਿੰਦਰ ਸਿੰਘ ਮਾਹਲ ਪੰਚ, ਮੇਜਰ ਸਿੰਘ ਪੰਚ, ਕੁਲਵਿੰਦਰ ਸਿੰਘ ਪੰਚ, ਵੀਰ ਸਿੰਘ ਪੰਚ, ਕੁਲਦੀਪ ਸਿੰਘ, ਹਰਜਿੰਦਰ ਸਿੰਘ, ਸੁਖਬੀਰ ਸਿੰਘ, ਕਸ਼ਮੀਰ ਸਿੰਘ,ਸਿਕੰਦਰ ਸਿੰਘ ਸ਼ਾਹ, ਜਸ਼ਨਪ੍ਰੀਤ ਸਿੰਘ, ਗੁਰਦੇਵ ਸਿੰਘ, ਆਦਿ ਹਾਜ਼ਰ ਸਨ |