08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਪੰਜਾਬ ਦੇ ਐਸ.ਸੀ. ਕਮਿਸ਼ਨ ਦੇ ਸੀਨੀਅਰ ਵਾਈਸ ਚੈਅਰਮੈਨ ਬਣਨ 'ਤੇ ਸਿਆਲਕਾ ਦਾ ਗਿੱਲ ਵਲੋਂ ਸਵਾਗਤ ਪਾਰਟੀ ਨੇ ਮਿਹਨਤੀ ਵਰਕਰਾਂ ਨੂੰ ਜ਼ੁੰਮੇਵਾਰੀਆਂ ਸੌਂਪੀਆਂ-ਤਲਬੀਰ ਗਿੱਲ <br/>

Ad Position 21
No active advertisement
ਅਜੀਤ ਡੈਸਕ 25-01-2026
ਟਾਹਲੀ ਸਾਹਿਬ, 24 ਜਨਵਰੀ (ਵਿਨੋਦ ਭੀਲੋਵਾਲ)-ਹਲਕਾ ਮਜੀਠਾ ਤੋਂ 'ਆਪ' ਪਾਰਟੀ ਪ੍ਰਤੀ ਸੇਵਾਵਾਂ ਨਿਭਾਉਣ ਵਾਲੇ ਮਿਹਨਤੀ ਆਗੂ ਤਰਸੇਮ ਸਿੰਘ ਸਿਆਲਕਾ ਨੂੰ ਪੰਜਾਬ ਦੇ ਐੱਸ.ਸੀ. ਕਮਿਸ਼ਨ ਦਾ ਸੀਨੀਅਰ ਵਾਇਸ ਚੇਅਰਮੈਨ ਬਣਾਉਣ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਿਹਨਤੀ ਵਰਕਰਾਂ ਦਾ ਜ਼ੁੰਮੇਵਾਰੀ ਦੇ ਕੇ ਸੇਵਾ ਕਰਨ ਦਾ ਮੌਕੇ ਦੇ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਵਿਚ ਇਕ 'ਆਪ' ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਹਨ, ਜਿਨ੍ਹਾਂ ਨੇ ਹਰ ਵਰਕਰ ਵਲੋਂ ਪਾਰਟੀ ਪ੍ਰਤੀ ਕੀਤੀ ਜਾ ਰਹੀ ਮਿਹਨਤ ਦਾ ਮੁੱਲ ਪਾਇਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ 'ਆਪ' ਪਾਰਟੀ ਹਲਕੇ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਸਿਆਲਕਾ ਦਾ ਮੂੰਹ ਮਿੱਠਾ ਕਰਵਾਉਣ ਮੌਕੇ ਕੀਤਾ | ਉਨ੍ਹਾਂ ਨੇ ਕਿਹਾ ਕਿ ਪਾਰਟੀ ਦੀ ਤਨੋ ਮਨੋ ਸੇਵਾ ਕਰਨ ਵਾਲੇ ਮਿਹਨਤੀ ਵਰਕਰਾਂ ਨੂੰ ਪੰਜਾਬ ਪੱਧਰ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ ਤਾਂ ਕਿ ਪਾਰਟੀ ਨੂੰ ਪਿੰਡ ਪੱਧਰ 'ਤੇ ਮਜਬੂਤ ਕੀਤਾ ਜਾ ਸਕੇ | ਇਸ ਮੌਕੇ 'ਤੇ ਸਿਆਲਕਾ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਜ਼ੰੁਮੇਵਾਰੀ ਸੌਂਪਣ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਪੱਧਰ ਦੀ ਜ਼ੁੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਅਤੇ ਐੱਸ.ਸੀ. ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਨਾ ਮੇਰੇ ਮੁੱਖ ਮਕਸਦ ਹੋਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੁਸਨਪ੍ਰੀਤ ਸਿੰਘ ਸਿਆਲਕਾ, ਸਿਵਰਾਜ ਸਿੰਘ ਬਾਠ ਭੀਲੋਵਾਲ, ਪ੍ਰੇਮ ਸਿੰਘ ਸੋਨੀ ਬਲਾਕ ਸੰਮਤੀ ਮੈਂਬਰ ਕੱਥੂਨੰਗਲ, ਰਵਿੰਦਰਪਾਲ ਸਿੰਘ ਸਰਪੰਚ ਹਦਾਇਤਪੁਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਬਲਜੀਤ ਕੌਰ, ਜਸਵੰਤ ਸਿੰਘ ਨੰਗਲ ਪੰਨਵਾ, ਮੇਜਰ ਸਿੰਘ ਸਿਆਲਕਾ, ਜਸਵੰਤ ਸਿੰਘ ਨੰਗਲ, ਜਸਪਾਲ ਸਿੰਘ ਸਰਪੰਚ ਬੱਠੂਚੱਕ, ਮਨਜੀਤ ਸਿੰਘ ਟਾਹਲੀ ਸਾਹਿਬ, ਬਲਹਾਰ ਸਿੰਘ ਟਾਹਲੀ ਸਾਹਿਬ, ਸੁਖਵਿੰਦਰ ਸਿੰਘ ਬਾਊ ਖੇੜੇ ਬਾਲਾਚੱਕ, ਜੋਗਾ ਸਿੰਘ ਬਲਾਕ ਮੈਂਬਰ ਫੱਤੂਭੀਲਾ, ਗੁਰਭੇਜ ਸਿੰਘ ਸਰਪੰਚ ਸਰਹਾਲਾ, ਦਿਲਬਾਗ ਸਿੰਘ ਬਾਬੂਵਾਲ, ਹਰਜੀਤ ਸਿੰਘ ਬਾਬੂਵਾਲ, ਅਮਰਪ੍ਰੀਤ ਸਿੰਘ ਸਾਹਿਬਜ਼ਾਦਾ, ਜਗਦੀਤ ਸਿੰਘ ਸਾਹਿਬਜ਼ਾਦਾ, ਸਵਰਨਜੀਤ ਸਿੰਘ ਕੁਰਾਲੀਆਂ, ਵਿਕਰਮ ਭੰਡਾਰੀ ਚਵਿੰਡਾ ਸਮੇਤ ਵੱਡੀ ਗਿਣਤੀ 'ਚ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਤਿਆ ਭਾਰਤੀ ਸਕੂਲ ਭੱਟੀਕੇ 'ਚ ਲਾਇਆ ਬਾਲ ਸੁਰੱਖਿਆ ਜਾਗਰੂਕਤਾ ਕੈਂਪ <br/> ਅਗਲੀ ਖ਼ਬਰ ਪਿੰਡ ਮਲਕਪੁਰ ਦੇ ਸਾਬਕਾ ਸਰਪੰਚ ਬਲਬੀਰ ਸਿੰਘ ਨਹੀਂ ਰਹੇ
Ad Position 24