ਤਰਸਿੱਕਾ, 24 ਜਨਵਰੀ (ਅਤਰ ਸਿੰਘ ਤਰਸਿੱਕਾ)-ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅੰਮਿ੍ਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਸਤਿਆ ਭਾਰਤੀ ਸਕੂਲ ਭੱਟੀਕੇ 'ਚ ਬਾਲ ਸੁਰੱਖਿਆ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ 'ਚ ਬਲਜੀਤ ਸਿੰਘ ਕਲਸਟਰ ਕੋਆਰਡੀਨੇਟਰ ਨੇ ਵਿਦਿਆਰਥੀਆਂ ਨੂੰ ਬਾਲ ਵਿਆਹ, ਬਾਲ ਮਜ਼ਦੂਰੀ, ਨਸ਼ਾ ਖੋਰੀ, ਬਾਲ ਜਿਣਸੀ ਸ਼ੋਸ਼ਨ, ਚਾਈਨਾ ਡੋਰ ਦੀ ਵਰਤੋਂ ਨਾ ਕਰਨ ਤੇ ਲੋੜ ਪੈਣ ਤੇ ਬਾਲ ਅਪਰਾਧ ਹੈਲਪ ਲਾਈਨ ਨੰਬਰ 1098 'ਤੇ ਸੰਪਰਕ ਕਰਨ ਲਈ ਜਾਗਰੂਕ ਕੀਤਾ ਤੇ ਵਿਦਿਆਰਥੀਆਂ ਨੂੰ ਇਸ ਸਬੰਧੀ ਪੋਸਟਰ ਵੀ ਵੰਡੇ | ਇਸ ਮੌਕੇ ਦਲਜਿੰਦਰ ਕੌਰ ਇੰਚਾਰਜ਼, ਜੋਤੀ ਬਾਲਾ, ਰਣਜੀਤ ਕੌਰ, ਕਿਰਨ ਕੁਮਾਰੀ, ਦਲਬੀਰ ਕੌਰ, ਨਵਨੀਤ ਕੌਰ, ਦੀਪਤੀ ਸ਼ਰਮਾ,ਪ੍ਰਭਜੀਤ ਕੌਰ ਤੇ ਪ੍ਰਦੀਪ ਕੌਰ ਆਦਿ ਸਟਾਫ ਮੈਂਬਰ ਹਾਜ਼ਰ ਸਨ |