02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਗੁ. ਨਾਨਕਸਰ ਜੰਡਿਆਲਾ ਗੁਰੂ ਵਲੋਂ ਨਿਜ਼ਾਮਪੁਰ ਤੇ ਡੱਡੂਆਣਾ ਵਿਖੇ ਗੁਰਮਤਿ ਕੈਂਪ ਲਗਾਏ <br/>

Ad Position 21
No active advertisement
ਅਜੀਤ ਡੈਸਕ 31-01-2026
ਨਵਾਂ ਪਿੰਡ, 30 ਜਨਵਰੀ (ਜਸਪਾਲ ਸਿੰਘ)-ਗੁਰਦੁਆਰਾ ਨਾਨਕਸਰ ਸਾਹਿਬ ਜੰਡਿਆਲਾ ਗੁਰੂ ਵਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਸਹਿਯੋਗ ਨਾਲ ਗੁਰਦੁਆਰਿਆਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਨਿਜ਼ਾਮਪੁਰ ਤੇ ਡੱਡੂਆਣਾ ਸਮੂਹ 'ਚ ਸ਼ਾਮ ਨੂੰ ਗੁਰਮਤਿ ਕੈਂਪ ਲਗਾਏ ਗਏ | ਇਸ ਮੌਕੇ ਬਾਬਾ ਬਿਬੇਕ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਨਾਨਕਸਰ ਸਾਹਿਬ ਤੇ ਹਲਕਾ ਜੰਡਿਆਲਾ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਨੌਜਵਾਨ ਬੱਚੇ, ਬੱਚੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਗੁਰਬਾਣੀ ਦੀ ਲੋਅ 'ਚ ਗੁਰ ਸ਼ਬਦ ਨਾਲ ਜੋੜਦਿਆਂ ਉਨ੍ਹਾਂ ਨੂੰ ਗੌਰਵਮਈ ਸਿੱਖ ਇਤਿਹਾਸ ਤੋਂ ਜਾਣੰੂ ਕਰਵਾਇਆ ਗਿਆ | ਇਸ ਮੌਕੇ ਗੁਰਬਾਣੀ ਕੰਠ ਤੇ ਗੁਰਬਾਣੀ ਪੜ੍ਹਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਬਾ ਬਿਬੇਕ ਸਿੰਘ ਵਲੋਂ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਮਕਸਦ ਨੌਜਵਾਨ ਬੱਚੇ, ਬੱਚੀਆਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਤੇ ਸਾਬਤ ਸੂਬਤ ਰਹਿਣ ਲਏ ਪ੍ਰੇਰਿਤ ਕਰਨਾ ਹੈ | ਇਹ ਕੈਂਪ ਨਿਰੰਤਰ ਜਾਰੀ ਰਹਿਣਗੇ | ਇਸ ਮੌਕੇ ਭਾਈ ਅਮਨਦੀਪ ਸਿੰਘ ਜ਼ਿਲ੍ਹਾ ਆਬਜ਼ਰਵਰ ਅੰਮਿ੍ਤਸਰ ਅਕਾਲੀ ਦਲ ਵਾਰਿਸ ਪੰਜਾਬ ਦੇ, ਸੁੱਖਵਿੰਦਰ ਸਿੰਘ ਖ਼ਾਲਸਾ ਤੇ ਅਮਰੀਕ ਸਿੰਘ ਨਿਜ਼ਾਮਪੁਰ ਤੇ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐੱਸ. ਵਾਈ. ਐੱਲ. ਮਸਲੇ 'ਤੇ 'ਆਪ' ਕੇਂਦਰ ਦੇ ਦਬਾਅ ਹੇਠ ਪਿੱਛੇ ਹਟੀ-ਦਲਜਿੰਦਰ ਬੀਰ ਵਿਰਕ ਅਗਲੀ ਖ਼ਬਰ ਢਾਬਸਰ ਸਾਹਿਬ ਅਕੈਡਮੀ, ਦੌਲੋ ਨੰਗਲ ਵਿਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ <br/>
Ad Position 24
No active advertisement