02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਐੱਸ. ਵਾਈ. ਐੱਲ. ਮਸਲੇ 'ਤੇ 'ਆਪ' ਕੇਂਦਰ ਦੇ ਦਬਾਅ ਹੇਠ ਪਿੱਛੇ ਹਟੀ-ਦਲਜਿੰਦਰ ਬੀਰ ਵਿਰਕ

Ad Position 21
No active advertisement
ਅਜੀਤ ਡੈਸਕ 31-01-2026
ਜੰਡਿਆਲਾ ਗੁਰੂ, 30 ਜਨਵਰੀ (ਪ੍ਰਮਿੰਦਰ ਸਿੰਘ ਜੋਸਨ)-ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਦਲਜਿੰਦਰ ਬੀਰ ਸਿੰਘ ਵਿਰਕ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਗੰਭੀਰ ਦੋਸ਼ ਲਗਾਉਂਦੇ ਕਿਹਾ ਹੈ ਕਿ ਆਪ ਨੇ ਐੱਸ. ਵਾਈ. ਐੱਲ. ਦੇ ਮਸਲੇ 'ਤੇ ਪੰਜਾਬ ਦੇ ਹਿੱਤਾਂ ਨਾਲ ਖੁੱਲ੍ਹਾ ਧੋਖਾ ਕੀਤਾ ਹੈ ਅਤੇ ਜੋ ਸਰਕਾਰ ਚੋਣਾਂ ਤੋਂ ਪਹਿਲਾਂ 'ਪਾਣੀ ਦੀ ਇਕ ਬੂੰਦ ਵੀ ਨਹੀਂ ਦੇਵਾਂਗੇ' ਦੇ ਨਾਅਰੇ ਲਾਉਂਦੀ ਸੀ, ਉਹੋ ਸਰਕਾਰ ਅੱਜ ਕੇਂਦਰ ਦੇ ਦਬਾਅ ਹੇਠ ਪਿੱਛੇ ਹਟਦੀ ਦਿੱਖ ਰਹੀ ਹੈ | ਦਲਜਿੰਦਰ ਬੀਰ ਸਿੰਘ ਵਿਰਕ ਨੇ ਕਿਹਾ ਕਿ ਐੱਸ. ਵਾਈ. ਐੱਲ. ਕੋਈ ਕਾਨੂੰਨੀ ਮਸਲਾ ਨਹੀਂ, ਇਹ ਪੰਜਾਬ ਦੀ ਜ਼ਿੰਦਗੀ-ਮੌਤ ਦਾ ਸਵਾਲ ਹੈ ਤੇ ਪੰਜਾਬ ਪਹਿਲਾਂ ਹੀ ਪਾਣੀ ਦੀ ਘਾਟ ਨਾਲ ਜੂਝ ਰਿਹਾ ਹੈ, ਜ਼ਮੀਨੀ ਪਾਣੀ ਖ਼ਤਮ ਹੋ ਰਿਹਾ ਹੈ, ਕਿਸਾਨ ਤਬਾਹੀ ਵੱਲ ਧੱਕੇ ਜਾ ਰਹੇ ਹਨ, ਪਰ ਸਰਕਾਰ ਨੂੰ ਸਿਰਫ਼ ਆਪਣੀ ਕੁਰਸੀ ਦੀ ਚਿੰਤਾ ਹੈ | ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਿਰਫ਼ ਬਿਆਨਬਾਜ਼ੀ ਤੱਕ ਹੀ ਸੀਮਤ ਰਹੇ, ਪਰ ਜਿੱਥੇ ਅਸਲ ਸਟੈਂਡ ਲੈਣ ਦੀ ਗੱਲ ਸੀ, ਉੱਥੇ ਸਰਕਾਰ ਫੇਲ੍ਹ ਸਾਬਤ ਹੋਈ ਅਤੇ ਐੱਸ. ਵਾਈ. ਐੱਲ. 'ਤੇ ਹੋਈਆਂ ਮੀਟਿੰਗਾਂ ਵਿਚ ਪੰਜਾਬ ਦਾ ਪੱਖ ਜ਼ੋਰ ਨਾਲ ਰੱਖਣ ਦੀ ਥਾਂ ਕਾਗਜ਼ੀ ਗੱਲਾਂ ਅਤੇ ਅਧੂਰੇ ਬਿਆਨਾਂ ਨਾਲ ਮਾਮਲਾ ਟਾਲਿਆ ਗਿਆ | ਦਲਜਿੰਦਰ ਬੀਰ ਸਿੰਘ ਵਿਰਕ ਨੇ ਸਵਾਲ ਕੀਤਾ ਕਿ ਜੇ ਆਪ ਸੱਚਮੁੱਚ ਪੰਜਾਬ ਦੇ ਨਾਲ ਹੈ, ਤਾਂ ਕੇਂਦਰ ਸਰਕਾਰ ਖ਼ਿਲਾਫ਼ ਖੁੱਲ੍ਹਾ ਮੋਰਚਾ ਕਿਉਂ ਨਹੀਂ ਖੋਲ੍ਹਦੀ? ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਖੁਸ਼ ਕਰਨ ਲਈ ਪੰਜਾਬ ਨੂੰ ਕੁਰਬਾਨ ਕਿਉਂ ਕੀਤਾ ਜਾ ਰਿਹਾ ਹੈ ਕੀ ਇਹੋ 'ਨਵਾਂ ਪੰਜਾਬ' ਹੈ ਜਿਸਦੇ ਸੁਪਨੇ ਦਿਖਾਏ ਗਏ ਸਨ | ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਅਕਾਲੀ ਦਲ ਨੇ ਹਮੇਸ਼ਾਂ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ, ਜਦੋਂਕਿ ਕਾਂਗਰਸ ਅਤੇ ਹੁਣ ਆਪ ਨੇ ਕੇਂਦਰ ਅੱਗੇ ਗੋਡੇ ਟੇਕੇ ਹਨ | ਅੰਤ 'ਚ ਉਨ੍ਹਾਂ ਕਿਹਾ ਕਿ ਐੱਸ. ਵਾਈ. ਐੱਲ. ਕਿਸੇ ਵੀ ਕੀਮਤ 'ਤੇ ਨਹੀਂ ਬਣਨ ਦਿੱਤੀ ਜਾਵੇਗੀ, ਅਤੇ ਜਿਹੜੀ ਵੀ ਸਰਕਾਰ ਪੰਜਾਬ ਦੇ ਪਾਣੀ 'ਤੇ ਸੌਦਾ ਕਰੇਗੀ, ਉਸਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ |
Ad Position 22
No active advertisement
ਪਿਛਲੀ ਖ਼ਬਰ ਸਨਅਤਕਾਰਾਂ ਵੱਲੋਂ ਪੰਜਾਬ ਲਈ 1000 ਕਰੋੜ ਦੇ ਵਿਸ਼ੇਸ਼ ਪੈਕੇਜ ਦੀ ਮੰਗ ਅਗਲੀ ਖ਼ਬਰ ਗੁ. ਨਾਨਕਸਰ ਜੰਡਿਆਲਾ ਗੁਰੂ ਵਲੋਂ ਨਿਜ਼ਾਮਪੁਰ ਤੇ ਡੱਡੂਆਣਾ ਵਿਖੇ ਗੁਰਮਤਿ ਕੈਂਪ ਲਗਾਏ <br/>
Ad Position 24
No active advertisement