ਤਰਸਿੱਕਾ, 5 ਫਰਵਰੀ (ਅਤਰ ਸਿੰਘ ਤਰਸਿੱਕਾ)-ਕਸਬਾ ਪੁਲ ਨਹਿਰ ਤਰਸਿੱਕਾ ਤੇ ਪਿੰਡ ਤਰਸਿੱਕਾ ਦੇ ਨਿਵਾਸੀਆਂ ਦੀ ਆਸ ਨੂੰ 70 ਸਾਲਾ ਬਾਅਦ ਉਸ ਵੇਲੇ ਬੂਰ ਪੈਣਾ ਸ਼ੁਰੂ ਹੋਇਆ ਜਦ ਹਰਭਜਨ ਸਿੰਘ ਈ. ਟੀ. ਓ. ਕੈਬਨਿਟ ਮੰਤਰੀ ਪੰਜਾਬ ਵਲੋਂ ਨਿੱਜੀ ਦਿਲਚਸਪੀ ਸਦਕਾ ਅੱਜ ਕਸਬਾ ਪੁਲ ਨਹਿਰ ਤਰਸਿੱਕਾ ਤੋਂ ਦਾਣਾ ਮੰਡੀ ਤਰਸਿੱਕਾ ਤੱਕ ਗੰਦੇ ਪਾਣੀ ਦੇ ਨਿਕਾਸ ਲਈ ਬਨਣ ਵਾਲੇ ਗੰਦੇ ਨਾਲੇ ਦੀ ਸ਼ੂਰੂਆਤ ਹੋਈ | ਵਰਨਣਯੋਗ ਹੈ ਕਿ 7 ਨਵੰਬਰ 2025 ਨੂੰ ਪਿੰਡ ਤਰਸਿੱਕਾ ਦੇ 15 ਕ੍ਰੋੜ 40 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਸੀ | ਖੁਸ਼ੀ ਦੀ ਗੱਲ ਹੈ ਕਿ ਭਗਵੰਤ ਮਾਨ ਸਰਕਾਰ ਨੇ ਤਰਸਿੱਕਾ ਦੇ ਚੁਫੇਰੇ ਵਿਕਾਸ ਕਾਰਜਾਂ ਦੀ ਹਨੇਰੀ ਲਿਆ ਦਿੱਤੀ ਹੈ ਤੇ ਲੋਕ ਬਾਗੋ ਬਾਗ ਹੋ ਰਹੇ ਹਨ | ਜਗਦੀਪ ਸਿੰਘ ਸਰਪੰਚ ਤਰਸਿੱਕਾ ਤੇ ਜਰਮਨਜੀਤ ਸਿੰਘ ਸਰਪੰਚ ਕਸਬਾ ਪੁਲ ਨਹਿਰ ਤਰਸਿੱਕਾ ਨੇ ਮਾਣ ਨਾਲ ਦੱਸਿਆ ਕਿ ਦਾਣਾ ਮੰਡੀ ਤਰਸਿੱਕਾ 'ਚ ਇਕ ਸ਼ੈੱਡ ਬਣ ਕੇ ਤਿਆਰ ਹੋ ਗਿਆ ਹੈ ਤੇ ਦੂਸਰਾ ਬਣ ਰਿਹਾ ਹੈ | ਉਸ ਦੇ ਨਾਲ ਹੀ ਖੇਡ ਸਟੇਡੀਅਮ ਦੀ ਉਸਾਰੀ ਪੂਰੀ ਤੇਜ਼ੀ ਨਾਲ ਜਾਰੀ ਹੈ | ਪਿੰਡ ਤਰਸਿੱਕਾ ਦੇ ਚੁਫੇਰੇ ਪੱਕੀਆਂ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ ਤੇ ਸੜਕਾਂ ਦਾ ਕੰਮ ਵੀ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਜਿਨ੍ਹਾਂ 'ਚ ਪਿੰਡ ਤਰਸਿੱਕਾ ਤੋਂ ਪਿੰਡ ਤਾਹਿਰਪੁਰਾ ਦੀ ਸੰਪਰਕ ਸੜਕ ਜੋ ਪਿਛਲੇ 70 ਸਾਲਾ ਨਾ ਕਾਂਗਰਸ ਦੀ ਸਰਕਾਰ ਤੋਂ ਨਾ ਹੀ ਅਕਾਲੀ ਦਲ ਦੀ ਸਰਕਾਰ ਨੇ ਹੀ ਬਣਾਈ ਸੀ | ਜਿਸ ਕਰਕੇ ਲੋਕਾਂ ਚ ਇਹ ਸੜਕ ਨਾ ਬਣਾਉਣ ਕਰਕੇ ਤਿੱਖਾ ਗੁੱਸਾ ਤੇ ਰੋਹ ਸੀ | ਇਸ ਤੋਂ ਇਲਾਵਾ ਤਰਸਿੱਕਾ ਮਾਰਕਫੈੱਡ ਤੋਂ ਡੇਰਾ ਗੁਰਦੇਵ ਸਿੰਘ ਸਾਬਕਾ ਸਰਪੰਚ ਤਰਸਿੱਕਾ ਤੇ ਦਾਣਾ ਮੰਡੀ ਤੋਂ ਗੁਰਦੁਆਰਾ ਅਗੰਮਗੜ ਸਾਹਿਬ ਤੱਕ ਪਿੰਡ ਦੀ ਫਿਰਨੀ ਤੇ ਵੀ ਪੱਕੀ ਸੜਕ ਬਣ ਰਹੀ ਹੈ | ਕਸਬਾ ਪੁਲ ਨਹਿਰ ਤਰਸਿੱਕਾ 'ਚ ਸ਼ਾਨਦਾਰ ਪਾਰਕ ਬਣ ਰਹੀ ਹੈ ਤੇ ਪਿੰਡ ਤਰਸਿੱਕਾ ਦੀਆਂ ਬਨਣ ਵਾਲੀਆਂ ਨਾਲੀਆਂ ਤੇ ਗੋਲ ਬਸ ਸਟੈਂਡ ਵਿਖੇ ਵਿਖੇ ਇੰਟਰਲਾਕ ਟਾਈਲਾਂ ਲਗਾਈਆਂ ਜਾ ਰਹੀਆਂ ਹਨ | ਉਨ੍ਹਾਂ ਦਾ ਧੰਨਵਾਦ ਕਰਨ ਵਾਲਿਆਂ 'ਚ ਇੰਜੀਨੀਅਰ ਬਲਰਾਜ ਸਿੰਘ ਤਰਸਿੱਕਾ ਪ੍ਰਧਾਨ, ਬਾਬਾ ਬਲਵੰਤ ਸਿੰਘ ਮਾਂਗਟ, ਰਮੇਸ਼ ਅਵਸਥੀ ਦੀਪੂ, ਵਿਸ਼ਾਲ ਸ਼ਰਮਾ ਪ੍ਰੈਸ ਸਕੱਤਰ, ਸੁਖਵਿੰਦਰ ਸਿੰਘ ਚੱਕੀ ਵਾਲੇ, ਜਗਜੀਤ ਸਿੰਘ ਜੱਗੀ ਫਰਨੀਚਰ ਵਾਲੇ ਤੇ ਬਚਿੱਤਰ ਸਿੰਘ ਆਦਿ ਸ਼ਾਮਿਲ ਹਨ |