25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਪੱਤਰਕਾਰ 'ਰਾਜਨ' ਦੇ ਭਰਾਤਾ ਸ: ਜੋਗਿੰਦਰ ਸਿੰਘ ਅਠੌਲਾ ਨੂੰ ਭਾਵਪੂਰਤ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 06-02-2026
ਸਠਿਆਲਾ, 5 ਫਰਵਰੀ (ਜਗੀਰ ਸਿੰਘ ਸਫਰੀ)-ਰੋਜ਼ਾਨਾ 'ਅਜੀਤ' ਦੇ ਬਾਬਾ ਬਕਾਲਾ ਸਾਹਿਬ ਤੋਂ ਪ੍ਰਤੀਨਿਧ ਸ. ਸ਼ੇਲਿੰਦਰਜੀਤ ਸਿੰਘ ਰਾਜਨ, ਬਲਵਿੰਦਰ ਸਿੰਘ ਅਠੌਲਾ ਅਤੇ ਤੇਜਿੰਦਰ ਸਿੰਘ ਅਠੌਲਾ ਸਾਬਕਾ ਸੰਮਤੀ ਮੈਂਬਰ ਦੇ ਵੱਡੇ ਭਰਾਤਾ ਅਤੇ ਗੁਰਮਿੰਦਰਪ੍ਰੀਤ ਸਿੰਘ ਵਿੱਕੀ ਅਤੇ ਹਰਮਿੰਦਰਪ੍ਰੀਤ ਸਿੰਘ ਸੰਨੀ ਦੇ ਸਤਿਕਾਰਤ ਪਿਤਾ ਸ. ਜੋਗਿੰਦਰ ਸਿੰਘ ਅਠੌਲਾ (ਸਪੁੱਤਰ ਸਵਰਗੀ ਸ. ਪਿ੍ਥੀਪਾਲ ਸਿੰਘ ਅਠੌਲਾ), ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਉਨ੍ਹਾਂ ਦੇ ਗ੍ਰਹਿ ਬਾਬਾ ਬਕਾਲਾ ਸਾਹਿਬ ਵਿਖੇ ਪਾਇਆ ਗਿਆ | ਉਪਰੰਤ ਸੰਤ ਮਾਝਾ ਸਿੰਘ ਕਰਮਜੋਤ ਸੀ: ਸੈ: ਸਕੂਲ ਵਿਖੇ ਭਾਈ ਬਲਵਿੰਦਰ ਸਿੰਘ ਕੰਵਲ ਦੇ ਜਥੇ ਨੇ ਕੀਰਤਨ ਅਤੇ ਭਾਈ ਭੁਪਿੰਦਰ ਸਿੰਘ ਸਾ: ਹੈੱਡਗ੍ਰੰਥੀ ਨੇ ਕਥਾ ਕੀਤੀ | ਅਦਾਰਾ ਅਜੀਤ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਵਲੋਂ ਪੁੱਜਾ ਸ਼ੋਕ ਸੰਦੇਸ਼ ਸ: ਜਸਵੰਤ ਸਿੰਘ ਜੱਸ ਇੰਚਾਰਜ ਸਬ ਆਫਿਸ ਅੰਮਿ੍ਤਸਰ ਨੇ ਪੜ੍ਹਕੇ ਸੁਣਾਇਆ | ਇਸ ਮੌਕੇ ਤਰਨਾ ਦਲ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ, ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਧਾਨ ਬਾਪੂ ਤਰਸੇਮ ਸਿੰਘ, ਸ: ਪਰਮਰਾਜ ਸਿੰਘ ਉਮਰਾ ਨੰਗਲ ਸਾ: ਏ.ਡੀ.ਜੀ.ਪੀ. ਪੰਜਾਬ, ਸਾਬਕਾ ਵਿਧਾਇਕ ਸ: ਮਨਜਿੰਦਰ ਸਿੰਘ ਕੰਗ, ਸ਼੍ਰੋਮਣੀ ਅਕਾਲੀ ਦਲ ਵਲੋਂ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ, ਭਾਜਪਾ ਵਲੋਂ ਸ: ਮਨਜੀਤ ਸਿੰਘ ਮੰਨਾ, ਕਾਂਗਰਸ ਵਲੋਂ ਸ: ਸੰਤੋਖ ਸਿੰਘ ਭਲਾਈਪੁਰ, ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਸਾ: ਰਣਜੀਤ ਸਿੰਘ ਛੱਜਲੱਵਡੀ, ਸ: ਮਨਮੋਹਣ ਸਿੰਘ ਸਠਿਆਲਾ (ਸਾਰੇ ਸਾਬਕਾ ਵਿਧਾਇਕ), ਆਪ ਵਲੋਂ ਪ੍ਰਧਾਨ ਸੁਰਜੀਤ ਸਿੰਘ ਕੰਗ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਕੋਹਾੜ ਅਤੇ ਦਫਤਰ ਸਕੱਤਰ ਦੀਪ ਦਵਿੰਦਰ ਸਿੰਘ ਨੇ ਸ: ਜੋਗਿੰਦਰ ਸਿੰਘ ਅਠੌਲਾ ਨੂੰ ਭਾਵ ਭਿੰਨੀ ਸ਼ਰਧਾਂਜ਼ਲੀ ਦਿੱਤੀ ਅਤੇ ਅਠੌਲਾ ਪਰਿਵਾਰ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ, ਸ਼੍ਰੋਮਣੀ ਅਕਾਲੀ ਦਲ, ਗੁ: ਨੌਵੀਂ ਪਾਤਸ਼ਾਹੀ, ਸ਼੍ਰੋਮਣੀ ਅਖੰਡ ਪਾਠੀ ਸਿੰਘ ਸਭਾ, ਟਾਂਕ ਕਸ਼ੱਤਰੀ ਸਭਾ, ਪੰਜਾਬ ਸਾਹਿਤਕ ਮੰਚ ਜਲੰਧਰ ਵਲੋਂ ਵੱਡੇ ਬੇਟੇ ਗੁਰਮਿੰਦਰਪ੍ਰੀਤ ਸਿੰਘ ਨੂੁੰ ਦਸਤਾਰਾਂ ਭੇਟ ਕੀਤੀਆਂ ਗਈਆਂ | ਇਸ ਮੌਕੇ ਤਰਨਾ ਦਲ ਦੇ ਬਾਬਾ ਸੁੱਖਾ ਸਿੰਘ, ਤੇਜਿੰਦਰ ਸਿੰਘ ਸਬ ਐਡੀਟਰ ਅਜੀਤ, ਰੇਸ਼ਮ ਸਿੰਘ (ਅਜੀਤ), ਅਵਤਾਰ ਸਿੰਘ ਉਮਰਾ ਨੰਗਲ ਸਾ: ਚੀਫ ਇੰਜੀਨੀਅਰ, ਮੈਨੇਜਰ ਭਾਈ ਸ਼ੇਰ ਸਿੰਘ, ਰਜੇਸ਼ ਗਿੱਲ ਪ੍ਰਧਾਨ ਪ੍ਰੈੱਸ ਕੱਲਬ ਅੰਮਿ੍ਤਸਰ, ਜਤਿੰਦਰਪਾਲ ਸਿੰਘ ਭੁੱਲਰ ਦਿੱਲੀ, ਚੇਅਰਮੈਨ ਸੰਜੀਵ ਭੰਡਾਰੀ, ਪ੍ਰਧਾਨ ਰੌਬਿਨ ਮਾਨ, ਕੇ.ਕੇ. ਸ਼ਰਮਾ, ਜਸਵਿੰਦਰ ਸਿੰਘ ਨੀਡਜ਼ ਹੌਲਸੇਲ, ਚੇਅਰਮੈਨ ਬਲਕਾਰ ਸਿੰਘ ਵਡਾਲਾ, ਸਰਬਜੀਤ ਸਿੰਘ ਖਾਨਪੁਰ, ਪ੍ਰਗਟ ਸਿੰਘ ਮੀਆਂਵਿੰਡ ਅਤੇ ਹੋਰ ਸਖਸ਼ੀਅਤਾਂ ਹਾਜ਼ਰੀ ਭਰੀ |
Ad Position 22
No active advertisement
ਪਿਛਲੀ ਖ਼ਬਰ ਕਸਬਾ ਪੁਲ ਨਹਿਰ ਤਰਸਿੱਕਾ ਤੋਂ ਦਾਣਾ ਮੰਡੀ ਤਰਸਿੱਕਾ ਤੱਕ ਗੰਦਾ ਨਾਲਾ ਬਣਨਾ ਸ਼ੁਰੂ ਅਗਲੀ ਖ਼ਬਰ ਵਿਧਾਇਕ ਰਮਦਾਸ ਵਲੋਂ ਸੀਨੀਅਰ ਸੈਕੰਡਰੀ ਸਕੂਲ ਝੀਤਾ ਕਲਾਂ ਵਿਖੇ ਬਾਇਓਲੋਜੀ ਅਤੇ ਕੰਪਿਊਟਰ ਲੈਬਾਂ ਦਾ ਉਦਘਾਟਨ <br/>
Ad Position 24