ਮਾਨਾਂਵਾਲਾ, 5 ਫਰਵਰੀ (ਗੁਰਦੀਪ ਸਿੰਘ ਨਾਗੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੀਤਾ ਕਲਾਂ ਵਿਖੇ ਸਾਲ 2025-26 ਦੇ ਸਾਲਾਨਾ ਇਮਤਿਹਾਨਾਂ ਵਿਚ ਚੰਗੇ ਨਤੀਜਿਆਂ ਅਤੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁੱਭ ਸ਼ੁਰੂਆਤ ਲਈ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੇ ਉਦੇਸ਼ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਅਤੇ ਭੋਗ ਉਪਰੰਤ ਸਰਬੱਤ ਦੇ ਭਲੇ, ਵਿਦਿਆਰਥੀਆਂ ਤੇ ਸਮੂਹ ਸਟਾਫ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ | ਇਸ ਸਮਾਗਮ 'ਚ ਅਟਾਰੀ ਹਲਕੇ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ¢ ਇਸ ਮੌਕੇ ਵਿਧਾਇਕ ਰਮਦਾਸ ਨੇ ਸਕੂਲ ਵਿਚ ਨਵੀਆਂ ਤਿਆਰ ਕੀਤੀਆਂ ਗਈਆਂ ਬਾਇਓਲੋਜੀ ਅਤੇ ਕੰਪਿਊਟਰ ਲੈਬ ਅਤੇ ਐੱਨ. ਐੱਸ. ਕਿਊ. ਐੱਫ. ਤਹਿਤ ਇਲੈਕਟ੍ਰੋਨਿਕਸ, ਟੂਰਿਜ਼ਮ ਐਂਡ ਹੋਸਪੀਟੈਲਿਟੀ ਆਦਿ ਲੈਬਾਂ ਦਾ ਉਦਘਾਟਨ ਕੀਤਾ | ਸਕੂਲ ਕੈਂਪਸ 'ਤੇ ਚੱਲ ਰਹੀਆਂ ਲੈਬਾਂ ਦਾ ਨਿਰੀਖਣ ਕਰਨ ਮਗਰੋਂ ਵਿਧਾਇਕ ਰਮਦਾਸ ਨੇ ਸਕੂਲ ਪਿ੍ੰ: ਮੋਨਿਕਾ ਮੈਣੀ ਤੇ ਸਮੂਹ ਸਟਾਫ ਦੀ ਕਾਰਗੁਜਾਰੀ 'ਤੇ ਤਸੱਲੀ ਪ੍ਰਗਟ ਕੀਤਾ ਅਤੇ ਕਿਹਾ ਕਿ ਸਕੂਲ ਵਿਚ ਕੁੱਲ ਚਾਰ ਸਕਿੱਲ ਕੋਰਸ, ਜਿਨ੍ਹਾਂ ਵਿਚੋਂ ਦੋ ਹੁਨਰ ਸਿੱਖਿਆ ਸਕੀਮ ਅਤੇ ਦੋ ਐੱਨ. ਐੱਸ. ਕਿਊ. ਐੱਫ. ਦੇ ਅਧੀਨ ਚੱਲ ਰਹੇ ਹਨ, ਵੱਡੇ ਮਾਣ ਵਾਲੀ ਗੱਲ ਹੈ | ਇਸ ਸਮੇਂ ਥਾਣਾ ਚਾਟੀਵਿੰਡ ਦੇ ਮੁੱਖ ਅਫਸਰ ਹਰਚੰਦ ਸਿੰਘ, ਪ੍ਰਧਾਨ ਹਰਦੇਵ ਸਿੰਘ, ਸਰਪੰਚ ਗੁਰਪ੍ਰੀਤ ਸਿੰਘ (ਰਾਮਪੁਰ), ਹਰਪਾਲ ਸਿੰਘ, ਸੁਖਦੇਵ ਸਿੰਘ, ਕਾਰਜ ਸਿੰਘ (ਗਨੀ ਸ਼ਾਹ), ਸਰਪੰਚ ਗੁਰਪ੍ਰੀਤ ਸਿੰਘ (ਚੇਤ ਸਿੰਘ ਵਾਲਾ), ਦਲਬੀਰ ਸਿੰਘ ਅਤੇ ਸਕੂਲ ਸਟਾਫ ਦੇ ਗੁਰਚਰਨ ਸਿੰਘ, ਸੁਖਬੀਰ ਸਿੰਘ, ਮਨਦੀਪ ਸਿੰਘ, ਕਵਲਜੀਤ ਕੌਰ, ਸਰਵੀਰ ਸਿੰਘ, ਮਨੀਸ਼ ਸੂਦ, ਗੁਰਵਿੰਦਰ ਸਿੰਘ, ਸੁਲੱਖਣਬੀਰ ਸਿੰਘ ਦੋਬੁਰਜੀ ਸਮੇਤ ਸਮੂਹ ਅਧਿਆਪਕ ਸ਼ਾਮਿਲ ਸਨ¢
ਵਿਧਾਇਕ ਰਮਦਾਸ ਵਲੋਂ ਸੀਨੀਅਰ ਸੈਕੰਡਰੀ ਸਕੂਲ ਝੀਤਾ ਕਲਾਂ ਵਿਖੇ ਬਾਇਓਲੋਜੀ ਅਤੇ ਕੰਪਿਊਟਰ ਲੈਬਾਂ ਦਾ ਉਦਘਾਟਨ <br/>
ਅਜੀਤ ਡੈਸਕ
06-02-2026