08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਹੜ੍ਹ ਪੀੜਤਾਂ ਨਾਲ ਸਾਹਨੀ ਨੇ ਕੱਟਿਆ ਜਨਮ ਦਿਨ ਦਾ ਕੇਕ, ਨਸ਼ਾ ਨਸਲਾਂ ਬਰਬਾਦ ਕਰ ਦਿੰਦਾ ਹੈ-ਸਾਹਨੀ

Ad Position 21
No active advertisement
ਰਾਜ ਸਭਾ ਮੈਂਬਰ ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ, ਐੱਸ. ਡੀ. ਐੱਮ.ਅਜਨਾਲਾ, ਫਾਊਾਡੇਸ਼ਨ ਦੇ ਸੀ.ਓ. ਨੂੰ ਸਨਮਾਨਿਤ ਕਰਦੇ ਇਲਾਕੇ ਦੇ ਲੋਕ | ਤਸਵੀਰ : ਸੰਧੂ <br/> 21-02-2026

ਗੱਗੋਮਾਹਲ, 20 ਫਰਵਰੀ (ਬਲਵਿੰਦਰ ਸਿੰਘ ਸੰਧੂ)-ਦਰਿਆ ਰਾਵੀ ਵਿਚ ਆਏ ਹੜ੍ਹਾਂ ਦੌਰਾਨ ਖੇਤਰ ਦੇ ਲੋਕਾਂ ਨਾਲ ਖੜਣ ਵਾਲੇ ਸਨ ਫਾਊਾਡੇਸ਼ਨ ਦੇ ਚੇਅਰਮੈਨ, ਰਾਜ ਸਭਾ ਮੈਂਬਰ ਪਦਮ ਸ੍ਰੀ ਵਿਕਰਮਜੀਤ ਸਿੰਘ ਸਾਹਨੀ ਨੂੰ ਨਿਭਾਈਆਂ ਸੇਵਾਵਾਂ ਬਦਲੇ ਇਲਾਕੇ ਦੇ ਲੋਕਾਂ ਵਲੋਂ ਧੰਨਵਾਦ ਸਮਾਗਮ ਗੁਰਦੁਆਰਾ ਜਨਮ ਅਸਥਾਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਗੱਗੋਮਾਹਲ ਵਿਖੇ ਕਰਵਾਇਆ ਗਿਆ | ਜਿਸ ਵਿਚ ਉਚੇਚੇ ਤੌਰ 'ਤੇ ਪਹੁੰਚੇ ਰਾਜ ਸਭਾ ਮੈਂਬਰ ਸਾਹਨੀ ਤੇ ਉਨ੍ਹਾਂ ਦੀ ਧਰਮ ਪਤਨੀ | ਆਪਣੇ ਸੰਬੋਧਨ ਵਿਚ ਸਾਹਨੀ ਨੇ ਕਿਹਾ ਕਿ ਅੱਜ ਉਨ੍ਹਾਂ ਦਾ ਜਨਮ ਦਿਨ ਹੈ ਜੋ ਉਨ੍ਹਾਂ ਨੇ ਹੜ੍ਹ ਪੀੜ੍ਹਤ ਖੇਤਰ ਦੇ ਲੋਕਾਂ ਨਾਲ ਮਨਾਉਣ ਨੂੰ ਪਹਿਲ ਦਿੱਤੀ ਹੈ | ਇਸ ਤੋਂ ਪਹਿਲਾ ਉਨ੍ਹਾਂ ਨੇ ਦੀਵਾਲੀ ਵੀ ਖੇਤਰ ਦੇ ਲੋਕਾਂ ਨਾਲ ਮਨਾਈ ਸੀ | ਹੜ੍ਹਾਂ ਦੌਰਾਨ ਯਾਦਾਂ ਤਾਜਾ ਕਰਦਿਆਂ ਸਾਹਨੀ ਨੇ ਕਿਹਾ ਕਿ ਖੇਤਰ ਦੇ ਲੋਕਾਂ ਦੀ ਹਾਲਤ ਬਹੁਤ ਬਦਤਰ ਸੀ ਲੋਕ ਘਰਾਂ ਦੀ ਛੱਤਾਂ ਉੱਪਰ ਹੜ੍ਹਾਂ ਦੇ ਪਾਣੀ ਵਿਚ ਘਿਰੇ ਮਦਦ ਲਈ ਪੁਕਾਰ ਰਹੇ ਸਨ | ਕੁਦਰਤ ਦੀ ਇਸ ਮਾਰ ਦੌਰਾਨ ਸਨ ਫਾਉਂਡੇਸ਼ਨ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਪਾਣੀ ਨਾਲ ਘਿਰੇ ਲੋਕਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਇਆ ਅਤੇ ਉਨ੍ਹਾਂ ਦੇ ਰਹਿਣ ਤੇ ਖਾਣ ਲਈ ਰਸਦਾਂ ਮੁਹੱਈਆ ਕਰਵਾਈਆਂ, ਹੜ੍ਹ ਦਾ ਪਾਣੀ ਉਤਰਨ ਪਿਛੋਂ ਕਈ ਖੇਤਾਂ ਵਿਚ ਪਾਣੀ ਭਰ ਗਿਆ ਜਿਸ ਦੀ ਨਿਕਾਸੀ ਨਹੀਂ ਸੀ ਕੁਝ ਖੇਤਾਂ ਵਿਚ ਰੇਤਾ ਦੇ ਅੰਬਾਰ ਲੱਗ ਗਏ, ਲੋਕਾਂ ਦੇ ਘਰ ਢਹਿ ਗਏ, ਪਸ਼ੂ ਪਾਣੀ ਵਿਚ ਵਹਿ ਗਏ ਤੇ ਘਰਾਂ ਦਾ ਸਾਮਾਨ ਬਰਬਾਦ ਹੋ ਗਿਆ ਜਾ ਰੁੜ ਗਿਆ | ਅਜਿਹੇ ਹਾਲਾਤਾਂ ਨੂੰ ਵੇਖਦਿਆਂ ਸੰਸਥਾ ਵਲੋਂ ਅਜਨਾਲਾ ਵਿਖੇ ਕੈਂਪ ਬਣਾਇਆ ਗਿਆ ਜਿਸ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ, ਗਰਮ ਕੱਪੜੇ, ਮੀਹ ਤੋਂ ਬਚਾਅ ਲਈ ਤਰਪਾਲਾਂ, ਦਵਾਈਆਂ ਆਦਿ ਮੁਹੱਈਆ ਕਰਵਾਈਆਂ ਗਈਆਂ | ਪਿੰਡ ਸਹਿਜਾਦਾ ਦੇ ਕਰੀਬ 300 ਏਕੜ ਖੇਤਾਂ ਵਿਚੋਂ ਸਾਢੇ ਚਾਰ ਕਿਲੋਮੀਟਰ ਦੀ ਪਾਈਪ ਮੰਗਵਾ ਕੇ ਪਾਣੀ ਦੀ ਨਿਕਾਸੀ ਕਰਵਾਈ ਤੇ ਖੇਤਾਂ ਵਿਚ ਕਣਕ ਦੀ ਬਿਜਾਈ ਕੀਤੀ | ਪਿੰਡ ਨੰਗਲ ਸੋਹਲ, ਪੰਜਗਰਾਈਆ ਵਾਹਲਾ ਤੇ ਹੋਰ ਪਿੰਡਾਂ ਦੀ ਸੈਂਕੜੇ ਏਕੜ ਜਮੀਨ ਵਿਚੋਂ ਜੇ.ਸੀ.ਬੀ ਮਸ਼ੀਨਾਂ ਤੇ ਟਰੈਕਟਰਾਂ ਰਾਹੀ ਰੇਤਾ ਦੀ ਚੁਕਾਈ ਕਰਵਾ ਕੇ ਡੂੰਘੇ ਖੱਡੇ ਪੂਰ ਕੇ ਜ਼ਮੀਨ ਨੂੰ ਖੇਤੀਯੋਗ ਬਣਾਇਆ ਜਿੱਥੇ ਅੱਜ ਹਰੀਆਂ ਭਰੀਆਂ ਫ਼ਸਲਾਂ ਵੇਖ ਕੇ ਮਨ ਨੂੰ ਸਕੂਨ ਮਿਲਦਾ ਹੈ | ਉਨ੍ਹਾਂ ਨਸ਼ੇ ਬਾਰੇ ਗੱਲ ਕਰਦਿਆਂ ਕਿਹਾ ਕਿ ਨਸ਼ਾ ਨਸਲਾਂ ਨੂੰ ਬਰਬਾਦ ਕਰ ਦਿੰਦਾ ਹੈ ਜਿਸ ਨੂੰ ਖਤਮ ਕਰਨਾ ਸਾਡੀ ਸਭ ਦੀ ਜਿੰਮੇਵਾਰੀ ਹੈ | ਇਸ ਮੌਕੇ ਉਨ੍ਹਾਂ ਆਪਣੇ ਗੀਤ ਦਾ ਮੁਖੜਾ 'ਲੱਗ ਗਈ ਨਜ਼ਰ ਪੰਜਾਬ ਨੂੰ ਕੋਈ ਕਰੋ ਦੁਆਵਾਂ' ਗਾ ਕੇ ਮਨ ਦੇ ਵਲਵਲੇ ਪੇਸ਼ ਕੀਤੇ | ਉਨ੍ਹਾਂ ਗੱਗੋਮਾਹਲ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਨਾਮ 'ਤੇ ਸੁੰਦਰ ਗੇਟ ਬਣਾਉਣ ਦੀ ਮੰਗ ਪ੍ਰਵਾਨ ਕੀਤੀ | ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਤੇ ਕਈ ਪਿੰਡਾਂ ਦੇ ਪਤਵੰਤਿਆਂ ਵਲੋਂ ਸਾਹਨੀ, ਐੱਸ. ਡੀ. ਐੱਮ. ਅਜਨਾਲਾ ਨੂੰ ਸਨਮਾਨਿਤ ਕੀਤਾ | ਇਸ ਮੌਕੇ ਫਾਉਡੇਸ਼ਨ ਦੇ ਸੀ. ਓ. ਅਰਜੁਨ ਐਵਾਰਡੀ, ਗੁਰਬੀਰ ਸਿੰਘ ਸੰਧੂ, ਐੱਸ. ਡੀ. ਐੱਮ. ਰਵਿੰਦਰ ਸਿੰਘ ਅਰੋੜਾ, ਡੀ. ਐੱਸ. ਪੀ. ਗੁਰਵਿੰਦਰ ਸਿੰਘ, ਐੱਸ. ਐੱਚ. ਓ. ਅਰਜਨ ਕੁਮਾਰ, ਚੌਕੀ ਇੰਚਾ: ਬਲਵਿੰਦਰ ਸਿੰਘ, ਬਾਬਾ ਚੰਨਣ ਸਿੰਘ, ਬਾਬਾ ਸੁਰਜੀਤ ਸਿੰਘ, ਬਲਜੀਤ ਕੌਰ, ਨੰਬਰਦਾਰ ਤਰਸੇਮ ਸਿੰਘ, ਸੁਖਵਿੰਦਰ ਸਿੰਘ, ਬੱਬੂ ਅਜਨਾਲਾ ਪੈਲਸ ਵਾਲੇ, ਹਰਪਾਲ ਸਿੰਘ ਫੌਜੀ, ਬੂਟਾ ਸਿੰਘ, ਸਰਪੰਚ ਨਿਰਮਲ ਸਿੰਘ, ਪੰਚ ਕਰਮਜੀਤ ਸਿੰਘ, ਪਰਮਿੰਦਰ , ਹੈਪੀ ਡਿਆਲ ਤੋਂ ਇਲਾਵਾ ਇਲਾਕੇ ਭਰ ਦੇ ਕਈ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜੇਕਰ ਪ੍ਰਸ਼ਾਸਨ ਨੇ ਆਰ. ਐੱਮ. ਪੀ. ਡਾਕਟਰਾਂ ਖ਼ਿਲਾਫ਼ ਨਾਜਾਇਜ਼ ਕਾਰਵਾਈ ਕੀਤੀ ਤਾਂ ਦੇਵਾਂਗੇ ਮੂੰਹ ਤੋੜਵਾਂ ਜਵਾਬ-ਡਾ. ਮ... ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ
Ad Position 24