07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਧੰਨ ਧੰਨ ਬਾਬਾ ਮੇਲਾ ਰਾਮ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਅਤੇ ਕਬੱਡੀ ਕੱਪ ਕਰਾਇਆ

Ad Position 21
No active advertisement
ਅਜੀਤ ਡੈਸਕ 21-02-2026
• ਧੰਨ-ਧੰਨ ਬਾਬਾ ਬਿਸ਼ਨ ਸਿੰਘ ਕਬੱਡੀ ਕੱਪ, ਵਡਾਲਾ ਕਲਾਂ ਨੇ ਜਿੱਤਿਆ ਕਬੱਡੀ ਕੱਪ
ਬਾਬਾ ਬਕਾਲਾ ਸਾਹਿਬ, 20 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਨਜ਼ਦੀਕੀ ਪਿੰਡ ਦੌਲੋ ਨੰਗਲ ਵਿਖੇ ਧੰਨ ਧੰਨ ਬਾਬਾ ਕਾਲੂ ਸ਼ਾਹ ਜੀ ਅਤੇ ਧੰਨ ਧੰਨ ਬਾਬਾ ਮੇਲਾ ਰਾਮ ਜੀ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਅਤੇ ਕਬੱਡੀ ਕੱਪ ਧੂਮ ਧੜੱਕੇ ਨਾਲ ਅਮਿੱਟ ਯਾਦਾਂ ਛੱਡਦਾ ਸੰਪੰਨ ਹੋ ਗਿਆ | ਟੂਰਨਾਮੈਂਟ ਦਾ ਰਸਮੀ ਤੌਰ 'ਤੇ ਉਦਘਾਟਨ ਨੌਜਵਾਨ ਸਰਪੰਚ ਜਤਿੰਦਰ ਸਿੰਘ ਜੋਤੀ ਨੇ ਕੀਤਾ, ਜਦਕਿ ਇਨਾਮਾਂ ਦੀ ਵੰਡ ਹਲਕਾ ਵਿਧਾਇਕ ਸ: ਦਲਬੀਰ ਸਿੰਘ ਟੌਂਗ ਨੇ ਆਪਣੇ ਕਰ ਕਮਲਾਂ ਨਾਲ ਕੀਤਾ | ਇਸ ਮੌਕੇ ਅੰਤਰਰਾਸ਼ਟਰੀ ਕਲੱਬਾਂ ਦੇ ਮੈਚ ਕਰਵਾਏ ਗਏ, ਜਿਸਦੇ ਫਾਇਨਲ ਮੁਕਾਬਲਿਆਂ ਵਿਚ ਧੰਨ ਧੰਨ ਬਾਬਾ ਬਿਸ਼ਨ ਸਿੰਘ ਕਬੱਡੀ ਕਲੱਬ ਵਡਾਲਾ ਖੁਰਦ+ਸੁਰਖਪੁਰ ਕਬੱਡੀ ਟੀਮ ਨੇ ਸੰਤ ਬਾਬਾ ਦੀਪ ਸਿੰਘ ਕਬੱਡੀ ਕੱਲਬ ਤੇਜਾ ਸਿੰਘ ਵਾਲਾ ਨੂੰ 26 ਦੇੇ ਮੁਕਾਬਲੇ ਸਾਢੇ 38 ਅੰਕਾਂ ਦੇ ਫਰਕ ਨਾਲ ਹਰਾ ਕੇ ਕਬੱਡੀ ਕੱਪ 'ਤੇ ਕਬਜ਼ਾ ਕਰ ਲਿਆ | ਜੇਤੂ ਟੀਮ ਨੂੰ ਪਹਿਲਾ ਇਨਾਮ 1,21000/-, ਦੂਜਾ 1 ਲ਼ੱਖ ਰੁ: ਦਿੱਤਾ ਗਿਆ | ਦੁੱਲਾ ਗੱਗੋਬੂਆ ਅਤੇ ਮੰਨਾ ਚੱਠਾ ਨੂੰ ਬੈਸਟ ਰੇਡਰ ਅਤੇ ਟਾਵਰ ਸੁੱਘਾ ਬੈਸਟ ਸਟਾਪਰ ਚੁਣੇ ਗਏ, ਜਿਨ੍ਹਾਂ ਨੂੰ ਮੋਟਰ ਸਾਈਕਲ ਅਤੇ ਸੋਨੇ ਦੀਆਂ ਮੁੰਦਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਜਤਿੰਦਰ ਸਿੰਘ ਜੋਤੀ, ਸਰਪੰਚ ਗੁਰਮੁੱਖ ਸਿੰਘ ਬਾਬਾ ਸਾਵਣ ਸਿੰਘ ਨਗਰ, ਸਰਪੰਚ ਜੋਧਾ ਸਿੰਘ ਛਾਪਿਆਂਵਾਲੀ, ਪ੍ਰਧਾਨ ਹੀਰਾ ਸਿੰਘ ਭੱਠੇ ਵਾਲੇ, ਸਰਪੰਚ ਕਰਮਜੀਤ ਸਿੰਘ ਫੇਰੂਮਾਨ, ਸੰਦੀਪ ਸਿੰਘ ਬੁੱਢਾ ਥੇਹ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਕੈਸ਼ੀਅਰ ਬਲਜੀਤ ਸਿੰਘ ਪੋਰਸ ਅਤੇ ਸੁਖਦੇਵ ਸਿੰਘ ਦੇਬਾ, ਰਾਜੂ ਅਤੇ ਚੰਨੀ ਪ੍ਰਧਾਨ, ਜਸਵਿੰਦਰ ਸਿੰਘ ਢਿੱਲੋਂ ਸਾ: ਮੈਂਬਰ ਬਲਾਕ ਸੰਮਤੀ, ਹਰਜੀਤ ਸਿੰਘ ਢਿੱਲੋਂ, ਪਿੰਦਰ ਦੌਲੋ ਨੰਗਲ, ਸਾਬਕਾ ਪੰਚ ਰਾਜਵਿੰਦਰ ਸਿੰਘ, ਮੈਂਬਰ ਅਜੀਤ ਸਿੰਘ, ਦਿਆਲ ਸਿੰਘ, ਬਾਬਾ ਸੱਜਣ ਸਿੰਘ, ਸੁਖਦੇਵ ਸਿੰਘ, ਸਾਬਕਾ ਸਰਪੰਚ ਰੇਸ਼ਮ ਸਿੰਘ, ਬਲਜੀਤ ਸਿੰਘ, ਕਾਲੀ ਬਾਊ, ਹੈਰੀ ਮੈਡੀਕਲ ਸਟੋਰ, ਸਾਬਕਾ ਮੈਂਬਰ ਹਰਜੀਤ ਸਿੰਘ, ਚੇਅਰਮੈਨ ਗਗਨ, ਚੇਅਰਮੈਨ ਗੁਰਦੇਵ ਸਿੰਘ ਖਾਲਸਾ, ਹਰਬੰਸ ਸਿੰਘ, ਸਾਹਬੀ, ਜਗਦੀਸ਼ ਸਿੰਘ ਨੰਬਰਦਾਰ, ਕੁਮੈਂਟਰ ਮਨਦੀਪ ਸਿੰਘ ਪੱਲ੍ਹਾ, ਸੁਖਜਿੰਦਰ ਸਿੰਘ, ਅਕਾਸ਼ ਸਿੰਘ ਸਰਪੰਚ, ਭਗਵੰਤ ਸਿੰਘ, ਮੈਂਬਰ ਨਰਿੰਦਰ ਕੌਰ, ਹਰਬੰਸ ਸਿੰਘ, ਲਖਵਿੰਦਰ ਕੌਰ, ਹਰੀ ਸਿੰਘ, ਦਲਬੀਰ ਕੌਰ, ਰਮਨਦੀਪ ਕੌਰ, ਪ੍ਰਮਜੀਤ ਕੌਰ, ਹਰਪ੍ਰੀਤ ਸਿੰਘ, ਚਰਨਜੀਤ ਸਿੰਘ ਚੰਨੀ (ਸਾਰੇ ਪੰਚ), ਕੁਲਜੀਤ ਸਿੰਘ ਬੁੱਢਾ ਥੇਹ, ਗੁਰਦੇਵ ਸਿੰਘ ਸਾਵਣ ਸਿੰਘ ਨਗਰ, ਸੁੱਖਾ ਸਿੰਘ ਫੌਜੀ, ਸਰਬਜੀਤ ਸਿੰਘ ਮੇਹਟ, ਜ਼ੋਨਾਂ ਪ੍ਰਧਾਨ, ਕਾਲੀ ਬਾਬਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਤਲਬੀਰ ਗਿੱਲ ਵਲੋਂ ਕਸ਼ਮੀਰ ਰਿਜੋਰਟ ਕੱਥੂਨੰਗਲ ਤੋਂ ਅਜਾਇਬਵਾਲੀ ਮੋੜ ਤੱਕ ਸੜਕ ਦੇ ਕੰਮ ਦਾ ਉਦਘਾਟਨ ਅਗਲੀ ਖ਼ਬਰ ਸੱਭਿਆਚਾਰਕ ਮੇਲੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ-ਅਜਨਾਲਾ, ਸਮਰਾ <br/>
Ad Position 24