22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਗਲੀ ’ਚ ਲੱਗ ਰਹੇ ਕਮਰਸ਼ੀਅਲ ਟ੍ਰਾਂਸਫਾਰਮਰ ਨੂੰ ਲੈ ਕੇ ਮੁਹੱਲਾ ਵਾਸੀਆਂ ਨੇ ਜਤਾਇਆ ਇਤਰਾਜ਼

ਚੌਕ ਮਹਿਤਾ, 22 ਸਤੰਬਰ (ਜਗਦੀਸ਼ ਸਿੰਘ ਬਮਰਾਹ)-ਕਸਬੇ ਦੇ ਮਹਿਤਾ ਰੋਡ ’ਤੇ ਸਥਿਤ ਇਕ ਰੈਡੀਮੇਡ ਕੱਪੜਿਆਂ ਦੇ ਸ਼ੋਅਰੂਮ ਵਲੋਂ ਆਪਣੇ ਸ਼ੋਅਰੂਮ ਦੇ ਪਿਛਲੇ ਪਾਸੇ ਲੱਗਦੀ ਗਲੀ ਵਿਚ ਕਮਰਸ਼ੀਅਲ ਟ੍ਰਾਂਸਫਾਰਮਰ ਲਗਾਏ ਜਾਣ ਨੂੰ ਲੈ ਕੇ ਕਾਲੋਨੀ ਵਾਸੀਆਂ ਤੇ ਸ਼ੋਅ ਰੂਮ ਮਾਲਕ ਵਿਚਕਾਰ ਵਿਵਾਦ ਪੈਦਾ ਹੋ ਗਿਆ ਹੈ। ਕਾਲੋਨੀ ਵਾਸੀਆਂ ਨੇ ਇਸ ਸੰਬੰਧੀ ਇਤਰਾਜ਼ ਜਤਾਉਂਦਿਆਂ ਬਿਜਲੀ ਵਿਭਾਗ ਦੇ ਅਧਿਕਾਰੀਆਂ ’ਤੇ ਨਿਯਮਾਂ ਨੂੰ ਅੱਖੋਂ-ਪਰੋਖੇ ਕਰਕੇ ਕੁਨੈਕਸ਼ਨ ਦੇਣ ਦੇ ਦੋਸ਼ ਲਗਾਏ ਹਨ।

Ad Position 21
No active advertisement
ਅਜੀਤ ਡੈਸਕ 23-09-2026
ਚੌਕ ਮਹਿਤਾ, 22 ਸਤੰਬਰ (ਜਗਦੀਸ਼ ਸਿੰਘ ਬਮਰਾਹ)-ਕਸਬੇ ਦੇ ਮਹਿਤਾ ਰੋਡ ’ਤੇ ਸਥਿਤ ਇਕ ਰੈਡੀਮੇਡ ਕੱਪੜਿਆਂ ਦੇ ਸ਼ੋਅਰੂਮ ਵਲੋਂ ਆਪਣੇ ਸ਼ੋਅਰੂਮ ਦੇ ਪਿਛਲੇ ਪਾਸੇ ਲੱਗਦੀ ਗਲੀ ਵਿਚ ਕਮਰਸ਼ੀਅਲ ਟ੍ਰਾਂਸਫਾਰਮਰ ਲਗਾਏ ਜਾਣ ਨੂੰ ਲੈ ਕੇ ਕਾਲੋਨੀ ਵਾਸੀਆਂ ਤੇ ਸ਼ੋਅ ਰੂਮ ਮਾਲਕ ਵਿਚਕਾਰ ਵਿਵਾਦ ਪੈਦਾ ਹੋ ਗਿਆ ਹੈ। ਕਾਲੋਨੀ ਵਾਸੀਆਂ ਨੇ ਇਸ ਸੰਬੰਧੀ ਇਤਰਾਜ਼ ਜਤਾਉਂਦਿਆਂ ਬਿਜਲੀ ਵਿਭਾਗ ਦੇ ਅਧਿਕਾਰੀਆਂ ’ਤੇ ਨਿਯਮਾਂ ਨੂੰ ਅੱਖੋਂ-ਪਰੋਖੇ ਕਰਕੇ ਕੁਨੈਕਸ਼ਨ ਦੇਣ ਦੇ ਦੋਸ਼ ਲਗਾਏ ਹਨ। ਹਾਲਾਂਕਿ, ਸ਼ੋਅਰੂਮ ਮਾਲਕ ਨੇ ਇਨ੍ਹਾਂ ਇਤਰਾਜ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਇਕੱਠੇ ਹੋਏ ਗਲੀ ਵਾਸੀਆਂ ’ਚੋਂ ਗਿਆਨੀ ਜਸਵੰਤ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਮਨਜੀਤ ਸਿੰਘ ਮੰਨਾ ਅਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੇਨ ਰੋਡ ’ਤੇ ਸਥਿਤ ‘ਰਾਇਲ ਕਲੈਕਸ਼ਨ’ ਨਾਮਕ ਰੈਡੀਮੇਡ ਕੱਪੜਿਆਂ ਦੇ ਸ਼ੋਅ ਰੂਮ ਵਲੋਂ ਆਪਣੀ ਦੁਕਾਨ ਦੇ ਸਾਹਮਣੇ ਟ੍ਰਾਂਸਫਾਰਮਰ ਲਗਾਉਣ ਦੀ ਬਜਾਏ ਸ਼ੋਅਰੂਮ ਦੇ ਪਿਛਲੇ ਪਾਸੇ ਸਥਿਤ ਦਲੀਪ ਸਿੰਘ ਨਗਰ ਕਲੋਨੀ ਦੇ ਰਿਹਾਇਸ਼ੀ ਮਕਾਨਾਂ ਦੇ ਸਾਹਮਣੇ ਟ੍ਰਾਂਸਫਾਰਮਰ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੰਬੰਧਿਤ ਜੇ.ਈ. ਵਲੋਂ ਇਕ ਪਾਸੜ ਤੌਰ ’ਤੇ ਟ੍ਰਾਂਸਫਾਰਮਰ ਲਗਾਉਣ ਦੀ ਕੋਸ਼ਿਸ਼ ਕੀਤੀ ਤੇ ਇਸ ਸੰਬੰਧੀ ਬਿਜਲੀ ਵਿਭਾਗ ਜਾਂ ਸ਼ੋਅ ਰੂਮ ਮਾਲਕ ਵਲੋਂ ਕਾਲੋਨੀ ਵਾਸੀਆਂ ਤੋਂ ਕਿਸੇ ਕਿਸਮ ਦੀ ਸਹਿਮਤੀ ਵੀ ਨਹੀਂ ਲਈ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਾਈ ਵੋਲਟੇਜ ਟ੍ਰਾਂਸਫਾਰਮਰ ਬੱਚਿਆਂ ਅਤੇ ਹੋਰ ਲੋਕਾਂ ਲਈ ਖ਼ਤਰੇ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ, ਗਲੀ ਦਾ ਰਸਤਾ ਪਹਿਲਾਂ ਹੀ ਸੀਮਤ ਹੋਣ ਕਾਰਨ ਭਵਿੱਖ ਵਿਚ ਘਰੇਲੂ ਉਸਾਰੀ ਲਈ ਸਮੱਗਰੀ ਲਿਆਉਣ ਸਮੇਂ ਵੀ ਮੁਸ਼ਕਲ ਪੇਸ਼ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਆਪਣੀ ਜ਼ਿੰਮੇਵਾਰੀ ਨਿਯਮਾਂ ਅਨੁਸਾਰ ਨਿਭਾਈ ਜਾਣੀ ਚਾਹੀਦੀ ਹੈ। ਇਸ ਮੌਕੇ ਤੇਜਿੰਦਰਪਾਲ ਸਿੰਘ ਲਾਡੀ, ਜਤਿੰਦਰ ਸਿੰਘ ਲੱਧਾ ਮੁੰਡਾ, ਗੁਰਵਿੰਦਰ ਕੌਰ, ਕੁਲਵਿੰਦਰ ਕੌਰ, ਸਮਸ਼ੇਰ ਸਿੰਘ, ਕੇਵਲ ਸਿੰਘ, ਹਰਜੀਤ ਸਿੰਘ, ਸੁਖਦੇਵ ਸਿੰਘ, ਸੰਤੋਖ ਸਿੰਘ, ਗੁਰਮੀਤ ਕੌਰ, ਪ੍ਰੀਤਪਾਲ ਸਿੰਘ, ਦਵਿੰਦਰ ਕੌਰ, ਮਾਸਟਰ ਦਲਬੀਰ ਸਿੰਘ, ਵਰਿੰਦਰ ਕੌਰ, ਕਰਮਜੀਤ ਸਿੰਘ ਅਤੇ ਚੰਨਪ੍ਰੀਤ ਸਿੰਘ ਆਦਿ ਮਹਲਾ ਵਾਸੀ ਹਾਜ਼ਰ ਸਨ। ਇਸ ਸੰਬੰਧੀ ਸ਼ੋਅ ਰੂਮ ਮਾਲਕ ਹਰਵਿੰਦਰ ਸਿੰਘ ਨੇ ਕਿਹਾ ਕਿ ਉਸਦੀ ਦੁਕਾਨ ਉਪੱਰ ਉਸਦੀ ਆਪਣੀ ਰਿਹਾਇਸ਼ ਹੈ, ਜਿਸਦਾ ਗੇਟ ਹੈ ਇਸ ਗਲ਼ੀ ਵੱਲ ਖੁੱਲ੍ਹਦਾ ਹੈ । ਇਸਦੇ ਨਾਲ ਹੀ ਬਿਜਲੀ ਸਪਲਾਈ ਦਾ ਮੁੱਖ ਕੰਟਰੋਲ ਪੈਨਲ ਦੁਕਾਨ ਦੇ ਪਿਛਲੀ ਸਾਈਡ ਲੱਗਾ ਹੋਇਆ ਹੈ,ਜਿਸ ਕਾਰਨ ਉਹ ਇਹ ਟ੍ਰਾਂਸਫਾਰਮਰ ਗਲੀ ‘ਚ ਆਪਣੇ ਘਰ ਦੇ ਗੇਟ ਕੋਲ ਲਗਵਾ ਰਹੇ ਹਨ । ਇਸ ਲਈ ਗਲੀ ਵਾਲਿਆਂ ਵਲੋਂ ਇਸ ਕੁਨੈਕਸ਼ਨ ਦਾ ਇਤਰਾਜ਼ ਕੀਤੇ ਜਾਣਾ ਬੇਬੁਨਿਆਦ ਤੇ ਗਲਤ ਹੈ। ਜੇ.ਈ. ਦੇ ਛੂੱਟੀ ’ਤੇ ਹੋਣ ਨਾਲ ਫੋਨ ’ਤੇ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਇਸ ਸਾਰਾ ਮਸਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਹੈ ਤੇ ਜਿਸ ਤਰ੍ਹਾਂ ਦੇ ਨਿਰਦੇਸ਼ ਜਾਰੀ ਹੋਣਗੇ ਉਸ ਮੁਤਬਿਕ ਕੰਮ ਕਰ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਆਰ.ਐਮ.ਸੀ. ਰੋਡ ਦੇ ਨਿਰਮਾਣ ’ਚ ਸਪੈਸੀਫਿਕੇਸ਼ਨ ਦੀ ਪਾਲਣਾ ਨਾ ਕਰਨ ਦੀ ਸ਼ਿਕਾਇਤ ਅਗਲੀ ਖ਼ਬਰ ਬਾਬਾ ਜੀਵਨ ਸਿੰਘ ਦੇ ਮੱਲੂਵਾਲ ’ਚ ਮਨਾਏ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ
Ad Position 24