22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਆਰ.ਐਮ.ਸੀ. ਰੋਡ ਦੇ ਨਿਰਮਾਣ ’ਚ ਸਪੈਸੀਫਿਕੇਸ਼ਨ ਦੀ ਪਾਲਣਾ ਨਾ ਕਰਨ ਦੀ ਸ਼ਿਕਾਇਤ

ਪਠਾਨਕੋਟ, 22 ਸਤੰਬਰ (ਸੁਮਿਤ)-ਰਮਾ ਚੋਪੜਾ ਕਾਲਜ ਤੋਂ ਕਬੀਰ ਚੌਕ ਤੱਕ ਬਣਾਈ ਜਾ ਰਹੀ ਆਰ. ਐਮ.

Ad Position 21
No active advertisement
ਰਮਾ ਚੋਪੜਾ ਕਾਲਜ ਤੋਂ ਕਬੀਰ ਚੌਕ ਤੱਕ ਬਣਾਈ ਜਾ ਰਹੀ ਆਰ.ਐਮ.ਸੀ. ਸੜਕ ਦਾ ਦ੍ਰਿਸ਼ ਅਤੇ ਜਾਣਕਾਰੀ ਦਿੰਦੇ ਹੋਏ ਐਕਸੀਅਨ ਪਰਮਜੋਤ ਸਿੰਘ । ਤਸਵੀਰ: ਸੁਮਿਤ 23-09-2026
ਪਠਾਨਕੋਟ, 22 ਸਤੰਬਰ (ਸੁਮਿਤ)-ਰਮਾ ਚੋਪੜਾ ਕਾਲਜ ਤੋਂ ਕਬੀਰ ਚੌਕ ਤੱਕ ਬਣਾਈ ਜਾ ਰਹੀ ਆਰ.ਐਮ.ਸੀ. ਰੋਡ ਦੇ ਨਿਰਮਾਣ ਕਾਰਜ ਵਿਚ ਨਿਰਧਾਰਿਤ ਸਪੈਸੀਫਿਕੇਸ਼ਨ ਦੀ ਪਾਲਣਾ ਨਾ ਕਰਨ ਦੀ ਸ਼ਿਕਾਇਤ ਸਾਹਮਣੇ ਆਉਣ ਤੋਂ ਬਾਅਦ ਨਗਰ ਨਿਗਮ ਵਲੋਂ ਸਬੰਧਿਤ ਸੁਸਾਇਟੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ । ਨਗਰ ਨਿਗਮ ਦੇ ਐਕਸੀਅਨ ਪਰਮਜੋਤ ਸਿੰਘ ਨੇ ਦੱਸਿਆ ਕਿ ਨਿਗਮ ਦੀ ਟੀਮ ਵਲੋਂ ਨਿਰਮਾਣ ਕਾਰਜ ਦੀ ਜਾਂਚ ਕੀਤੀ ਗਈ ਸੀ, ਜਿਸ ਦੌਰਾਨ ਕੁੱਝ ਕਮੀਆਂ ਪਾਈਆਂ ਗਈਆਂ। ਇਸ ਤੋਂ ਬਾਅਦ ਸਬੰਧਿਤ ਸੁਸਾਇਟੀ ਨੂੰ ਨਿਰਧਾਰਿਤ ਮਾਪਦੰਡਾਂ ਅਨੁਸਾਰ ਕੰਮ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ । ਜ਼ਿਕਰਯੋਗ ਹੈ ਕਿ ਰਮਾ ਚੋਪੜਾ ਕਾਲਜ ਤੋਂ ਆਰੀਆ ਕਾਲਜ ਤੱਕ ਦਾ ਰਸਤਾ ਪਿਛਲੇ ਕਈ ਸਾਲਾਂ ਤੋਂ ਖਸਤਾ ਹਾਲਤ ਵਿਚ ਸੀ । ਇਸ ਸੜਕ ਤੋਂ ਰੋਜ਼ਾਨਾ ਵੱਡੀ ਗਿਣਤੀ ’ਚ ਵਿਦਿਆਰਥੀ ਤੇ ਆਮ ਲੋਕ ਆਉਂਦੇ-ਜਾਂਦੇ ਹਨ, ਜਿਨ੍ਹਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਨਗਰ ਨਿਗਮ ਵਲੋਂ ਸੜਕ ਦੇ ਨਿਰਮਾਣ ਲਈ ਟੈਂਡਰ ਜਾਰੀ ਕੀਤਾ ਗਿਆ ਤੇ ਕਰੀਬ 11.25 ਲੱਖ ਰੁਪਏ ਦੀ ਲਾਗਤ ਨਾਲ ਇਸ ਦਾ ਨਿਰਮਾਣ ਕਾਰਜ ਇਕ ਸੁਸਾਇਟੀ ਨੂੰ ਸੌਂਪਿਆ ਗਿਆ । ਦੱਸਿਆ ਜਾ ਰਿਹਾ ਹੈ ਕਿ ਇਸ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰੋਹਿਤ ਸਿਆਲ ਵਲੋਂ ਕੀਤਾ ਗਿਆ ਸੀ । ਨਿਰਮਾਣ ਕਾਰਜ ਸ਼ੁਰੂ ਹੋਣ ਤੋਂ ਬਾਅਦ ਦੋਸ਼ ਲਗਾਏ ਗਏ ਕਿ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਨਵੀਂ ਸਮੱਗਰੀ ਦੀ ਵਰਤੋਂ ਕਰਨ ਦੀ ਬਜਾਏ ਪੁਰਾਣੀਆਂ ਟਾਈਲਾਂ ਪੁੱਟ ਕੇ ਹੇਠਾਂ ਮਿੱਟੀ ਵਿਛਾਉਣ ਤੇ ਮੁੜ ਪੁਰਾਣੀਆਂ ਟਾਈਲਾਂ ਲਗਾਉਣ ਦੀ ਕੋਸ਼ਿਸ਼ ਕੀਤੀ ਗਈ । ਮਾਮਲਾ ਨਗਰ ਨਿਗਮ ਦੇ ਐਕਸੀਅਨ ਪਰਮਜੋਤ ਸਿੰਘ ਦੇ ਧਿਆਨ ਵਿਚ ਆਉਂਦੇ ਹੀ ਵਿਭਾਗ ਵਲੋਂ ਨਿਰਮਾਣ ਕਾਰਜ ਦੀ ਜਾਂਚ ਕੀਤੀ ਗਈ । ਜਾਂਚ ਦੌਰਾਨ ਕਮੀਆਂ ਪਾਏ ਜਾਣ ਤੋਂ ਬਾਅਦ ਸਬੰਧਿਤ ਸੁਸਾਇਟੀ ਨੂੰ ਨੋਟਿਸ ਜਾਰੀ ਕਰਦਿਆਂ ਕੰਮ ਨੂੰ ਨਿਰਧਾਰਿਤ ਸਪੈਸੀਫਿਕੇਸ਼ਨ ਅਤੇ ਮਾਪਦੰਡਾਂ ਅਨੁਸਾਰ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ । ਹੁਣ ਦੇਖਣਾ ਹੋਵੇਗਾ ਕਿ ਰਮਾ ਚੋਪੜਾ ਕਾਲਜ ਤੋਂ ਕਬੀਰ ਚੌਕ ਤੱਕ ਬਣਾਈ ਜਾ ਰਹੀ ਇਸ ਸੜਕ ਦਾ ਨਿਰਮਾਣ ਕਾਰਜ ਨਗਰ ਨਿਗਮ ਵਲੋਂ ਤੈਅ ਕੀਤੇ ਮਾਪਦੰਡਾਂ ਅਨੁਸਾਰ ਕਿਸ ਤਰ੍ਹਾਂ ਪੂਰਾ ਕੀਤਾ ਜਾਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਵਿਆਹ ਸਮਾਗਮ ਤੋਂ ਵਾਪਸ ਆਉਂਦੇ ਸਮੇਂ ਦੋ ਧੜਿਆਂ ਵਿਚਕਾਰ ਖੂਨੀ ਝੜਪ ਅਗਲੀ ਖ਼ਬਰ ਗਲੀ ’ਚ ਲੱਗ ਰਹੇ ਕਮਰਸ਼ੀਅਲ ਟ੍ਰਾਂਸਫਾਰਮਰ ਨੂੰ ਲੈ ਕੇ ਮੁਹੱਲਾ ਵਾਸੀਆਂ ਨੇ ਜਤਾਇਆ ਇਤਰਾਜ਼
Ad Position 24