08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਭਾਰਤ-ਪਾਕਿਸਤਾਨ ਸਰਹੱਦ ਤੇ ਵੱਸੇ ਪਿੰਡ ਮਹਾਵਾ ਦੇ ਪੁਲ ਦੀ ਹਾਲਤ ਖਸਤਾ

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਅਟਾਰੀ, 21 ਫਰਵਰੀ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ ਨਜਦੀਕ ਵੱਸੇ ਪਿੰਡ ਮਹਾਵਾ ਵਿਖੇ ਸਥਿਤ ਪੁਰਾਣੇ ਖਸਤਾ ਹਾਲ ਪੁਲ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ | ਇਲਾਕਾ ਨਿਵਾਸੀਆਂ ਵਲੋਂ ਦੱਸਿਆ ਗਿਆ ਕਿ ਭਾਰਤ-ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀ ਵੰਡ ਹੋਣ ਤੋਂ ਬਾਅਦ ਬਣਿਆ ਪੁਲ ਅੰਤਿਮ ਸਾਹਾਂ 'ਤੇ ਹੈ | ਉਨ੍ਹਾਂ ਦੱਸਿਆ ਕਿ ਸਾਲ 1980 ਵਿਚ ਪੁੱਲ ਦੇ ਚੁਫੇਰੇ ਸੀਮੈਂਟ ਦੀਆਂ ਬੁਰਜੀਆਂ ਹੁੰਦੀਆਂ ਸਨ ਪਰ ਕੰਬਾਈਨ ਮਸ਼ੀਨਾਂ, ਜ਼ਮੀਨ ਵਾਹੁਣ ਵਾਲੀਆਂ ਵੱਡੀਆਂ ਹੱਲਾਂ ਪਿੱਛੇ ਪਾ ਕੇ ਲੰਘ ਰਹੇ ਟਰੈਕਟਰਾਂ ਨਾਲ ਅੜ ਕੇ ਲੰਘਣ ਕਾਰਨ ਇਹ ਟੁੱਟ ਗਈਆਂ ਅਤੇ ਪੁੱਲ ਰੇਲੰਗ ਤੋਂ ਬਗ਼ੈਰ ਘੋਨਾ ਹੋ ਗਿਆ | ਭਾਰਤ ਤੋਂ ਪਾਕਿਸਤਾਨ ਨੂੰ ਜਾਂਦੇ ਗੰਦੇ ਪਾਣੀ ਵਾਲੀ (ਡਿਫੈਂਸ) ਨਹਿਰ 'ਤੇ ਸਥਿਤ ਪੁੱਲ ਜਿਨ੍ਹਾਂ ਬੁਰਜੀਆਂ ਦਾ ਸਹਾਰਾ ਲੈ ਕੇ ਖੜਾ ਹੈ | ਪਾਣੀ ਦੇ ਤੇਜ਼ ਵਹਾ ਨੇ ਸੀਮੈਂਟ ਉਤਾਰ ਦਿੱਤਾ ਹੈ ਜਿਸ ਤੋਂ ਬਾਅਦ ਬੁਰਜੀਆਂ ਸਾਥ ਦੇਣਾ ਛੱਡ ਰਹੀਆਂ ਹਨ | ਇਸ ਦੇ ਕਿਨਾਰੇ 'ਤੇ ਰੇਲਿੰਗ ਨਹੀਂ ਹੈ, ਜਿਸ ਕਾਰਨ ਕਈ ਹਾਦਸੇ ਵਾਪਰ ਰਹੇ ਹਨ | ਰਾਹਗੀਰਾਂ ਨੇ ਦੱਸਿਆ ਕਿ ਗੰਦੇ ਪਾਣੀ ਵਾਲੇ ਡਿਫੈਂਸ ਦੀ ਪਿਛਲੇ ਲੰਮੇ ਸਮੇਂ ਤੋਂ ਸਫਾਈ ਵੀ ਨਹੀਂ ਹੋਈ ਜਿਸ ਕਾਰਨ ਇਸ ਵਿਚ ਚਿੱਕੜ ਬਹੁਤ ਹੈ | ਦਰਜਨਾਂ ਪਿੰਡਾਂ ਨੂੰ ਜੋੜਨ ਵਾਲੇ ਪੁੱਲ ਨੂੰ ਚਾਰੇ ਪਾਸੇ ਤੋਂ ਰਸਤਾ ਲਗਦਾ ਹੈ, ਜਿਸ ਦੌਰਾਨ ਆਵਾਜਾਈ ਚਲਦੀ ਰਹਿੰਦੀ ਹੈ | ਸਰਦੀਆਂ ਦੇ ਮੌਸਮ ਵਿਚ ਧੁੰਦ ਪੈਣ ਕਾਰਨ ਦਿਖਾਈ ਨਹੀਂ ਦਿੰਦਾ ਅਤੇ ਹਾਦਸਿਆਂ ਵਿਚ ਵਾਧਾ ਹੋਣ ਦਾ ਡਰ ਰਹਿੰਦਾ ਹੈ | ਗਰਮੀਆਂ ਦੇ ਮੌਸਮ ਵਿਚ ਪਿਆਸੇ ਪਸ਼ੂ ਅਤੇ ਕੁੱਤੇ ਇਸ ਵਿਚ ਨਹਾਉਣ ਜਾਂ ਪਾਣੀ ਪੀਣ ਚਲੇ ਜਾਂਦੇ ਹਨ ਤਾਂ ਉਹ ਚਿੱਕੜ ਵਿਚ ਫਸ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਤੋਂ ਨਿਕਲਿਆ ਨਹੀਂ ਜਾਂਦਾ ਅਤੇ ਵਿਚ ਹੀ ਤੜਫ-ਤੜਫ ਕੇ ਦਰਦਨਾਕ ਮੌਤ ਨਾਲ ਮਰ ਜਾਂਦੇ ਹਨ | ਅਟਾਰੀ ਅਤੇ ਮਹਾਵਾ ਦੇ ਬੱਸ ਡਰਾਈਵਰਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਇਸ ਪੁੱਲ ਤੋਂ ਰੋਜ਼ਾਨਾ ਤਿੰਨ-ਚਾਰ ਬੱਸਾਂ ਪਿੰਡ ਚੀਚਾ-ਭਕਨਾ ਅਤੇ ਖਾਸਾ ਅੱਡਾ ਰਸਤੇ ਵਿਚੋਂ ਦੀ ਲੰਘ ਕੇ ਬਸ ਸਟੈਂਡ ਅੰਮਿ੍ਤਸਰ ਜਾਂਦੀਆਂ, ਜਿਨ੍ਹਾਂ 'ਚ ਜ਼ਿਆਦਾ ਕਰਕੇ ਸਕੂਲਾਂ ਵਿਚ ਸਿੱਖਿਆ ਗ੍ਰਹਿਣ ਕਰ ਰਹੇ ਬੱਚੇ ਹੁੰਦੇ ਅਤੇ ਯਾਤਰੀ ਵੀ ਸਫਰ ਕਰਦੇ ਹਨ | ਡਰਾਈਵਰਾਂ ਦੱਸਿਆ ਕਿ ਜਦੋਂ ਇਸ ਪੁਲ ਉੱਤੋਂ ਦੀ ਬੱਸਾਂ ਲੰਘਦੀਆਂ ਹਨ ਤਾਂ ਬੱਚੇ ਅਤੇ ਬਜ਼ੁਰਗਾਂ ਵਿਚ ਸਹਿਮ ਦਾ ਮਾਹੌਲ ਬਣਿਆ ਰਹਿੰਦਾ ਹੈ | ਨੰਬਰਦਾਰ ਅਤੇ ਸਾਬਕਾ ਸਰਪੰਚ ਸੁਰਜੀਤ ਸਿੰਘ ਨਾਮਧਾਰੀ, ਕਿਸਾਨ ਆਗੂ ਕਾਬਲ ਸਿੰਘ ਮਹਾਵਾ, ਹਰਮਨ ਸਿੰਘ ਹੰਮਾ ਅਤੇ ਰਾਣਾ ਸਿੰਘ ਮਹਾਵਾ ਨੇ ਗੱਲਬਾਤ ਕਰਦੇ ਦੱਸਿਆ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਆਈਆਂ | ਇਸ ਪੁੱਲ ਨੂੰ ਬਣਾਉਣ ਸੰਬੰਧੀ ਮੰਗਾਂ ਰੱਖੀਆਂ ਗਈਆਂ ਪਰ ਕਿਸੇ ਸਰਕਾਰ ਨੇ ਨਵਾਂ ਬਣਾਉਣ ਜਾਂ ਮੁਰੰਮਤ ਕਰਵਾਉਣ ਵੱਲ ਧਿਆਨ ਨਹੀਂ ਦਿੱਤਾ | ਸਰਹੱਦੀ ਪਿੰਡ ਮਹਾਵਾ, ਪਿੰਡ ਨੇਸਟਾ, ਪਿੰਡ ਬਾਗੜੀਆਂ, ਪਿੰਡ ਗੱਲੂਵਾਲ, ਪਿੰਡ ਲੱਧੇਵਾਲ, ਪਿੰਡ ਕੱਲੇਵਾਲ ਆਦਿ ਪਿੰਡਾਂ ਦੇ ਲੋਕਾਂ ਅਤੇ ਮੁਹਤਬਰ ਵਿਅਕਤੀਆਂ ਵਲੋਂ ਮੰਗ ਕੀਤੀ ਗਈ ਹੈ ਕਿ ਇਸ ਨੂੰ ਨਵਾਂ ਬਣਾ ਕੇ ਚੌੜਾਈ ਵਧਾ ਦਿੱਤੀ ਜਾਵੇ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋ ਸਕਣ | ਇਸੇ ਤਰ੍ਹਾਂ ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਕੰਡਿਆਲੀ ਤਾਰ ਦੇ ਆਰ-ਪਾਰ ਖੇਤੀ ਕਰਦੇ ਕਿਸਾਨ ਮਜ਼ਦੂਰਾਂ ਵਲੋਂ ਪਿੰਡ ਨੇਸਟਾ ਦੇ ਪੁਲ ਨੂੰ ਬਣਾਉਣ ਦੀ ਵੀ ਮੰਗ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਹ ਪੁਲ ਵੀ ਪਿਛਲੇ ਲੰਮੇ ਸਮੇਂ ਤੋਂ ਬਣਿਆ ਹੋਇਆ, ਜਿਸ ਦੀ ਰੇਲਿੰਗ ਗਲ ਚੁੱਕੀ ਹੈ ਅਤੇ ਜਿਨ੍ਹਾਂ ਬੁਰਜੀਆਂ 'ਤੇ ਖੜਾ ਹੈ ਉਹ ਵੀ ਖਸਤਾ ਹਾਲ ਹੋ ਚੁੱਕੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸੀਨੀਅਰ ਆਗੂਆਂ ਨੇ ਬਿਕਰਮ ਸਿੰਘ ਮਜੀਠੀਆ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਹੋਏ ਨਤਮਸਤਕ <br/>
Ad Position 24