07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸਿਵਲ ਹਸਪਤਾਲ ਅਜਨਾਲਾ ’ਚ ‘ਚੋਰਾਂ ਦਾ ਰਾਜ’, ਟੀ.ਬੀ ਚੈੱਕ ਕਰਨ ਵਾਲੀ ਲੱਖਾਂ ਦੀ ਮਸ਼ੀਨ ਲੈ ਗਏ ਚੋਰ

ਅਜਨਾਲਾ, 7 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸਿਵਲ ਹਸਪਤਾਲ ਅਜਨਾਲਾ ਵਿਚ ਚੋਰੀਆਂ ਦੀਆਂ ਘਟਨਾਵਾਂ ਨੇ ਹਸਪਤਾਲ ਦੇ ਸੁਰੱਖਿਆ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਤਾਜ਼ਾ ਘਟਨਾ ਵਿਚ ਹਸਪਤਾਲ ਦੇ ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਅਜਨਾਲਾ, 7 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸਿਵਲ ਹਸਪਤਾਲ ਅਜਨਾਲਾ ਵਿਚ ਚੋਰੀਆਂ ਦੀਆਂ ਘਟਨਾਵਾਂ ਨੇ ਹਸਪਤਾਲ ਦੇ ਸੁਰੱਖਿਆ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਤਾਜ਼ਾ ਘਟਨਾ ਵਿਚ ਹਸਪਤਾਲ ਦੇ ਟੀ.ਬੀ. ਸੈਂਟਰ ਵਿਚੋਂ ਚੋਰ ਕਰੀਬ 12 ਲੱਖ ਰੁਪਏ ਦੀ ਟੀ.ਬੀ. ਟੈਸਟਿੰਗ ਮਸ਼ੀਨ ਸਮੇਤ ਮਾਈਕਰੋਸਕੋਪ, ਕੰਪਿਊਟਰ ਅਤੇ ਹੋਰ ਜ਼ਰੂਰੀ ਸਾਮਾਨ ਚੋਰੀ ਕਰਕੇ ਲੈ ਗਏ। ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਸ਼ਾਲੂ ਅਗਰਵਾਲ ਨੇ ਦੱਸਿਆ ਕਿ ਹਸਪਤਾਲ ਵਿਚ ਚੋਰੀ ਦਾ ਮਸਲਾ ਗੰਭੀਰ ਹੈ ਅਤੇ ਹਸਪਤਾਲ ਪ੍ਰਸ਼ਾਸਨ ਵਲੋਂ ਆਪਣੇ ਪੱਧਰ ’ਤੇ ਸੁਰੱਖਿਆ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਓਟ ਸੈਂਟਰ ਹਸਪਤਾਲ ਨਾਲ ਬਿਲਕੁਲ ਲੱਗਦਾ ਹੋਣ ਕਾਰਨ ਇਸ ਦੇ ਆਲੇ-ਦੁਆਲੇ ਦਾ ਇਲਾਕਾ ਸੁਰੱਖਿਆ ਪੱਖੋਂ ਚੁਨੌਤੀ ਬਣਿਆ ਹੋਇਆ ਹੈ। ਡਾ. ਸ਼ਾਲੂ ਅਗਰਵਾਲ ਨੇ ਦੱਸਿਆ ਕਿ ਜਿੱਥੋਂ ਚੋਰਾਂ ਦੇ ਹਸਪਤਾਲ ਅੰਦਰ ਦਾਖ਼ਲ ਹੋਣ ਦੀ ਸੰਭਾਵਨਾ ਬਣਦੀ ਹੈ, ਉਨ੍ਹਾਂ ਰਸਤਿਆਂ ਨੂੰ ਬੰਦ ਕਰਨ ਦੀ ਕਾਰਵਾਈ ਵੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਪਿਛਲੇ ਪਾਸੇ ਸਥਿਤ ਇਕ ਪੁਰਾਣੀ ਸਟਾਫ਼ ਰਿਹਾਇਸ਼ ਵਾਲੀ ਇਮਾਰਤ ਵਿਚ ਵੀ ਗੈਰ-ਸਮਾਜਿਕ ਤੱਤਾਂ ਦੇ ਇਕੱਠੇ ਹੋਣ ਦੀਆਂ ਸ਼ਿਕਾਇਤਾਂ ਮਿਲਦੀਆਂ ਰਹੀਆਂ ਹਨ। ਪੁਲਿਸ ਵਲੋਂ ਕਈ ਵਾਰ ਉੱਥੋਂ ਲੋਕਾਂ ਨੂੰ ਹਟਾਇਆ ਗਿਆ ਅਤੇ ਨਗਰ ਪੰਚਾਇਤ ਅਜਨਾਲਾ ਦੇ ਸਹਿਯੋਗ ਨਾਲ ਇਲਾਕੇ ਦੀ ਸਫ਼ਾਈ ਵੀ ਕਰਵਾਈ ਗਈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਜਦੋਂ ਉੱਥੋਂ ਗੈਰ-ਸਮਾਜਿਕ ਤੱਤਾਂ ਦੀ ਆਵਾਜਾਈ ਪੂਰੀ ਤਰ੍ਹਾਂ ਨਹੀਂ ਰੁਕੀ ਤਾਂ ਹਸਪਤਾਲ ਪ੍ਰਸ਼ਾਸਨ ਨੇ ਉਕਤ ਇਮਾਰਤ ਦੇ ਮੁੱਖ ਰਸਤਿਆਂ ਨੂੰ ਇੱਟਾਂ ਲਗਾ ਕੇ ਅਸਥਾਈ ਤੌਰ ‘ਤੇ ਬੰਦ ਕਰਨਾ ਸ਼ੁਰੂ ਕੀਤਾ ਹੈ। ਉਨ੍ਹਾਂ ਪੁਲਿਸ ਵਿਭਾਗ ਤੋਂ ਹਸਪਤਾਲ ਦੀ ਸੁਰੱਖਿਆ ਲਈ ਹੋਰ ਸਹਿਯੋਗ ਦੀ ਮੰਗ ਕੀਤੀ । ਇਸ ਦੌਰਾਨ ਮਰੀਜ਼ਾਂ ਦੇ ਟੈੱਸਟਾਂ ਦਾ ਕੰਮ ਪੂਰੀ ਤਰ੍ਹਾਂ ਬੰਦ ਨਾ ਹੋਵੇ, ਇਸ ਲਈ ਟੀ.ਬੀ. ਵਿਭਾਗ ਨੂੰ ਅਸਥਾਈ ਤੌਰ ’ਤੇ ਹੋਰ ਥਾਂ ਤਬਦੀਲ ਕਰਕੇ ਕੰਮ ਜਾਰੀ ਰੱਖਣ ਦੇ ਪ੍ਰਬੰਧ ਕੀਤੇ ਗਏ ਹਨ। ਟੀ.ਬੀ ਟੈਸਟਿੰਗ ਮਸ਼ੀਨ ਚੋਰੀ ਹੋਣ ਕਾਰਨ ਮਰੀਜ਼ਾਂ ਨੂੰ ਹੋ ਰਹੀ ਪ੍ਰੇਸ਼ਾਨੀ ਟੀ.ਬੀ. ਸੈਂਟਰ ਦੀ ਲੈਬ ਟੈਕਨੀਸ਼ੀਅਨ ਪ੍ਰੀਤੀ ਸਰੀਨ ਨੇ ਦੱਸਿਆ ਕਿ ਬੀਤੀ 5 ਸਤੰਬਰ ਦੀ ਸਵੇਰ ਜਦੋਂ ਉਹ ਡਿਊਟੀ ’ਤੇ ਪਹੁੰਚੇ ਤਾਂ ਟੇਬਲ ’ਤੇ ਮਸ਼ੀਨਾਂ ਵਾਲੀ ਥਾਂ ਖਾਲੀ ਸੀ ਅਤੇ ਉਕਤ ਮਸ਼ੀਨ ਤੋਂ ਇਲਾਵਾ ਮਾਈਕਰੋਸਕੋਪ, ਭਾਰ ਤੋਲਣ ਵਾਲੀ ਮਸ਼ੀਨ, ਕੰਪਿਊਟਰ, ਪ੍ਰਿੰਟਰ ਅਤੇ ਮੌਡਮ ਸਮੇਤ ਹੋਰ ਕੀਮਤੀ ਸਾਮਾਨ ਗ਼ਾਇਬ ਸੀ । ਉਨ੍ਹਾਂ ਦੱਸਿਆ ਕਿ ਮਸ਼ੀਨ ਚੋਰੀ ਹੋਣ ਕਾਰਨ ਮਰੀਜ਼ਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਹਸਪਤਾਲ ਵਿਚ ਟੈੱਸਟ ਹੋਣ ਤੋਂ ਬਾਅਦ ਮਰੀਜ਼ਾਂ ਨੂੰ ਅਗਲੇ ਦਿਨ ਰਿਪੋਰਟ ਮਿਲ ਜਾਂਦੀ ਸੀ, ਪਰ ਹੁਣ ਕਈ ਮਰੀਜ਼ਾਂ ਨੂੰ ਟੈੱਸਟ ਕਰਵਾਉਣ ਲਈ ਅੰਮ੍ਰਿਤਸਰ ਜਾਣਾ ਪੈ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਨੇ ਔਰਤਾਂ ਦੀ ਭਲਾਈ ਲਈ ਵਿਸ਼ੇਸ਼ ਕਦਮ ਚੁੱਕੇ– ਬੀਬੀ ਹਰਪ੍ਰੀਤ ਕੌਰ ਖ਼ਾਲਸਾ ਅਗਲੀ ਖ਼ਬਰ ਕਾਂਗਰਸ ਪਾਰਟੀ ਭਲਕੇ ਥਾਣਾ ਅਜਨਾਲਾ ਮੂਹਰੇ ਲਗਾਏਗੀ ਧਰਨਾ-ਹਰਪ੍ਰਤਾਪ ਸਿੰਘ ਅਜਨਾਲਾ
Ad Position 24